Home ਭਾਰਤ ਕੰਗਣਾ ਰਣੌਤ ਨੇ ਅਨਿਲ ਦੇਸ਼ਮੁਖ ਦੇ ਅਸਤੀਫ਼ੇ ‘ਤੇ ਲਈ ਚੁਟਕੀ, ਕਿਹਾ – ਇਹ ਤਾਂ ਸਿਰਫ਼ ਸ਼ੁਰੂਆਤ ਹੈ, ਅੱਗੇ-ਅੱਗੇ ਵੇਖੋ ਕੀ ਹੁੰਦਾ ਹੈ?

ਕੰਗਣਾ ਰਣੌਤ ਨੇ ਅਨਿਲ ਦੇਸ਼ਮੁਖ ਦੇ ਅਸਤੀਫ਼ੇ ‘ਤੇ ਲਈ ਚੁਟਕੀ, ਕਿਹਾ – ਇਹ ਤਾਂ ਸਿਰਫ਼ ਸ਼ੁਰੂਆਤ ਹੈ, ਅੱਗੇ-ਅੱਗੇ ਵੇਖੋ ਕੀ ਹੁੰਦਾ ਹੈ?

0
ਕੰਗਣਾ ਰਣੌਤ ਨੇ ਅਨਿਲ ਦੇਸ਼ਮੁਖ ਦੇ ਅਸਤੀਫ਼ੇ ‘ਤੇ ਲਈ ਚੁਟਕੀ, ਕਿਹਾ – ਇਹ ਤਾਂ ਸਿਰਫ਼ ਸ਼ੁਰੂਆਤ ਹੈ, ਅੱਗੇ-ਅੱਗੇ ਵੇਖੋ ਕੀ ਹੁੰਦਾ ਹੈ?

ਮੁੰਬਈ, 5 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਮਹਾਰਾਸ਼ਟਰ ਸਰਕਾਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਸੋਮਵਾਰ ਨੂੰ ਅਸਤੀਫ਼ਾ ਦੇ ਦਿੱਤਾ। ਅਨਿਲ ਦੇਸ਼ਮੁਖ ਨੇ 100 ਕਰੋੜ ਰੁਪਏ ਦੀ ਵਸੂਲੀ ਮਾਮਲੇ ‘ਚ ਬੰਬੇ ਹਾਈ ਕੋਰਟ ਦੇ ਦਿੱਤੇ ਫ਼ੈਸਲੇ ਤੋਂ ਬਾਅਦ ਆਪਣਾ ਅਸਤੀਫ਼ਾ ਸੌਂਪ ਦਿੱਤਾ ਹੈ। ਉਨ੍ਹਾਂ ਇਹ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ। ਅਜਿਹੇ ‘ਚ ਬਾਲੀਵੁੱਡ ਅਦਾਕਾਰਾ ਕੰਗਨਾ ਰਨੌਤ ਨੇ ਅਨਿਲ ਦੇਸ਼ਮੁਖ ‘ਤੇ ਨਿਸ਼ਾਨਾ ਸਾਧਿਆ ਹੈ।

ਕੰਗਨਾ ਰਣੌਤ ਸੋਸ਼ਲ ਮੀਡੀਆ ਰਾਹੀਂ ਆਪਣੀ ਗੱਲ ਰੱਖਦੀ ਰਹਿੰਦੀ ਹੈ। ਕੰਗਨਾ ਨੇ ਸਾਲ 2020 ‘ਚ ਖੁੱਲ੍ਹ ਕੇ ਮਹਾਰਾਸ਼ਟਰ ਸਰਕਾਰ ‘ਤੇ ਬਹੁਤ ਸਾਰੇ ਦੋਸ਼ ਲਗਾਏ ਸਨ, ਜਿਸ ਤੋਂ ਬਾਅਦ ਅਨਿਲ ਦੇਸ਼ਮੁਖ ਨੇ ਇਥੋਂ ਤਕ ਕਹਿ ਦਿੱਤਾ ਸੀ ਕਿ ਕੰਗਨਾ ਨੂੰ ਇੱਥੇ ਮੁੰਬਈ ‘ਚ ਰਹਿਣ ਦਾ ਅਧਿਕਾਰ ਨਹੀਂ ਹੈ। ਹੁਣ ਕੰਗਨਾ ਨੇ ਅਨਿਲ ਦੇਸ਼ਮੁਖ ਦੇ ਅਸਤੀਫ਼ੇ ਤੋਂ ਬਾਅਦ ਉਨ੍ਹਾਂ ‘ਤੇ ਨਿਸ਼ਾਨਾ ਸਾਧਿਆ ਹੈ।

ਕੰਗਨਾ ਦੇ ਇੱਕ ਪ੍ਰਸ਼ੰਸਕ ਨੇ ਅਦਾਕਾਰਾ ਦਾ ਸਤੰਬਰ 2020 ਦਾ ਵੀਡੀਓ ਟਵੀਟ ਕੀਤਾ ਹੈ। ਇਹ ਵੀਡੀਓ ਉਸ ਸਮੇਂ ਦਾ ਹੈ, ਜਦੋਂ ਬੀਐਮਸੀ ਨੇ ਮੁੰਬਈ ‘ਚ ਅਦਾਕਾਰਾ ਦੇ ਘਰ ਦੀ ਭੰਨਤੋੜ ਕੀਤੀ ਸੀ। ਇਸ ਤੋਂ ਬਾਅਦ ਕੰਗਨਾ ਨੇ ਵੀਡੀਓ ਜ਼ਰੀਏ ਮਹਾਰਾਸ਼ਟਰ ਸਰਕਾਰ ਅਤੇ ਅਨਿਲ ਦੇਸ਼ਮੁਖ ਨੂੰ ਨਿਸ਼ਾਨਾ ਬਣਾਇਆ ਸੀ।

ਹੁਣ ਇਸ ਵੀਡੀਓ ਨੂੰ ਕਿਸੇ ਨੇ ਕੰਗਨਾ ਨੂੰ ਟੈਗ ਕੀਤਾ ਹੈ, ਜਿਸ ‘ਤੇ ਕੰਗਨਾ ਨੇ ਲਿਖਿਆ, “ਸਾਧੂਆਂ ਨੂੰ ਮਾਰਨ ਅਤੇ ਔਰਤ ਦਾ ਅਪਮਾਨ ਕਰਨ ਵਾਲਿਆਂ ਦਾ ਪਤਨ ਨਿਸ਼ਚਿਤ ਹੈ। ਇਹ ਤਾਂ ਸਿਰਫ਼ ਸ਼ੁਰੂਆਤ ਹੈ, ਅੱਗੇ-ਅੱਗੇ ਵੇਖੋ ਕੀ ਹੁੰਦਾ ਹੈ।”

ਕੰਗਨਾ ਨੇ ਇਸ ਟਵੀਟ ਨਾਲ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਅਨਿਲ ਦੇਸ਼ਮੁਖ ਨੂੰ ਅਪਮਾਨ ਕਰਨ ਦੀ ਸਜ਼ਾ ਮਿਲੀ ਹੈ। ਕੰਗਨਾ ਦਾ ਟਵੀਟ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਯੂਜਰ ਲਗਾਤਾਰ ਇਸ ‘ਤੇ ਆਪਣੀ ਪ੍ਰਤੀਕ੍ਰਿਆ ਦੇ ਰਹੇ ਹਨ।

ਅਨਿਲ ਦੇਸ਼ਮੁਖ ‘ਤੇ ਕੀ ਦੋਸ਼ ਹਨ?
ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਖਮੁਖ ‘ਤੇ ਹਾਲ ਹੀ ‘ਚ ਮੁੰਬਈ ਦੇ ਸਾਬਕਾ ਪੁਲਿਸ ਕਮਿਸ਼ਨਰ ਪਰਮਬੀਰ ਸਿੰਘ ਨੇ 100 ਕਰੋੜ ਰੁਪਏ ਹਫ਼ਤਾ ਵਸੂਲੀ ਦਾ ਦੋਸ਼ ਲਗਾਇਆ ਸੀ। ਇਸ ਮਾਮਲੇ ‘ਚ ਜਨਹਿਤ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਬੰਬੇ ਹਾਈ ਕੋਰਟ ਨੇ ਇਸ ਸਾਰੇ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪ ਦਿੱਤੀ ਹੈ। ਇਸ ਤੋਂ ਬਾਅਦ ਸਿਰਫ਼ ਇੰਨਾ ਹੀ ਨਹੀਂ, ਅਦਾਲਤ ਨੇ ਸੀਬੀਆਈ ਨੂੰ 15 ਦਿਨਾਂ ਦੇ ਅੰਦਰ ਮੁੱਢਲੀ ਰਿਪੋਰਟ ਪੇਸ਼ ਕਰਨ ਦੇ ਆਦੇਸ਼ ਦਿੱਤੇ ਹਨ ਅਤੇ ਜੇਕਰ ਉਨ੍ਹਾਂ ਦੀ ਜਾਂਚ ‘ਚ ਕੋਈ ਤੱਥ ਸਾਹਮਣੇ ਆਏ ਤਾਂ ਅਗਲੇਰੀ ਕਾਰਵਾਈ ਕੀਤੀ ਜਾਵੇ।