ਖਰੜ ’ਚ ਕਾਲੋਨਾਈਜ਼ਰ ਗਗਨਦੀਪ ਕੌਰ ’ਤੇ ਚਲਾਈਆਂ ਗੋਲੀਆਂ, ਅਕਾਲੀ ਨੇਤਾ ’ਤੇ ਕੇਸ ਦਰਜ

ਖਰੜ, 27 ਮਾਰਚ, ਹ.ਬ. : ਦੋ ਜੀਪਾਂ ਅਤੇ ਚਾਰ ਕਾਰਾਂ ਵਿਚ ਆਏ ਕਰੀਬ 18 ਹਮਲਾਵਰਾਂ ਨੇ ਸ਼ਾਮ ਪੰਜ ਵਜੇ ਦੇ ਕਰੀਬ ਖਰੜ ਵਿਚ ਇੱਕ ਔਰਤ ਕਾਲੋਨਾਈਜ਼ਰ ’ਤੇ ਗੋਲੀਆਂ ਚਲਾਈਆਂ। ਪਰ ਚੰਗਾ ਇਹ ਰਿਹਾ ਕਿ ਇਸ ਗੋਲੀਬਾਰੀ ਵਿਚ ਔਰਤ ਵਾਲ ਵਾਲ ਬਚ ਗਈ। ਗੋਲੀਆਂ ਦੀ ਆਵਾਜ਼ ਸੁਣ ਕੇ ਲੋਕ ਇਕੱਠੇ ਹੋਏ ਤਾਂ ਮੁਲਜ਼ਮ ਫਰਾਰ ਹੋ ਗਏ।
ਡੀਐਸਪੀ ਰੁਪਿੰਦਰ ਕੌਰ ਸੋਹੀ ਸਣੇ ਪੁਲਿਸ ਫੋਰਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ। ਪੁਲਿਸ ਨੇ ਇਸ ਮਾਮਲੇ ਵਿਚ ਅਕਾਲੀ ਨੇਤਾ ਹਰਜਿੰਦਰ ਸਿੰਘ ਬਲੌਂਗੀ ਅਤੇ ਸਾਬਕਾ ਸਰਪੰਚ ਨਰਪਿੰਦਰ ਸਿੰਘ ਸਣੇ 15 ਲੋਕਾਂ ਦੇ ਖ਼ਿਲਾਫ਼ ਆਰਮਸ ਐਕਟ ਵਿਚ ਕੇਸ ਦਰਜ ਕਰ ਲਿਆ ਹੈ।
ਡੀਜੀਐਮ ਹੋਮਸ ਦੀ ਐਮਡੀ ਗਗਨਦੀਪ ਕੌਰ ਨੇ ਦੱਸਿਆ ਕਿ ਤਿੰਨ ਦਿਨ ਪਹਿਲਾਂ ਉਨ੍ਹਾਂ ਨੇ ਅਕਾਲੀ ਨੇਤਾ ਹਰਜਿੰਦਰ ਸਿੰਘ ਬਲੌਂਗੀ ਅਤੇ ਸਾਬਕਾ ਸਰਪੰਚ ਨਰਪਿੰਦਰ ਸਿੰਘ ਖ਼ਿਲਾਫ਼ ਬੁੁਰੀ ਨਜ਼ਰ ਰੱਖਣ ਅਤੇ ਡਰਾ ਧਮਕਾ ਕੇ ਹਫਤਾ ਵਸੂਲੀ ਦੀ ਲਿਖਤੀ ਸ਼ਿਕਾਇਤ ਡੀਜੀਪੀ ਦਿਨਕਰ ਗੁਪਤਾ ਨੂੰ ਦਿੱਤੀ ਸੀ। ਇਸੇ ਤੋਂ ਬੌਖਲਾ ਕੇ ਉਨ੍ਹਾਂ ਨੇ ਹਮਲਾ ਕਰਾਇਆ ਹੈ। ਹਮਲਾਵਰਾਂ ਦੇ ਨਾਲ ਉਹ ਦੋਵੇਂ ਵੀ ਸੀ।
ਗਗਨਦੀਪ ਕੌਰ ਨੇ ਦੱਸਿਆ ਕਿ ਉਹ ਅਪਣੇ ਦਫ਼ਤਰ ਵਿਚ ਆ ਰਹੀ ਸੀ ਤਾਂ ਅਕਾਲੀ ਨੇਤਾ ਹਰਜਿੰਦਰ ਸਿੰਘ ਬਲੌਂਗੀ ਅਤੇ ਪਿੰਡ ਸਲੋਰਾ ਦੇ ਸਾਬਕਾ ਸਰਪੰਚ ਨਰਪਿੰਦਰ ਸਿੰਘ 16 ਲੋਕਾਂ ਦੇ ਨਾਲ ਗੱਡੀਆਂ ਵਿਚ ਸਵਾਰ ਹੋ ਕੇ ਉਸ ਤੋਂ ਕੁਝ ਦੂਰ ਆ ਕੇ ਖੜ੍ਹੇ ਹੋ ਗਏ ਤੇ ਉਸ ਨੂੰ ਮਾੜਾ ਚੰਗਾ ਬੋਲਣ ਲੱਗੇ। ਇਸ ਤੋਂ ਬਾਅਦ ਹਮਲਾਵਰਾਂ ਨੇ ਉਸ ’ਤੇ ਗੋਲੀਆਂ ਚਲਾ ਦਿੱਤੀਆਂ। ਪਰ ਚੰਗਾ ਰਿਹਾ ਉਹ ਹਮਲੇ ਵਿਚ ਵਾਲ ਵਾਲ ਬਚ ਗਈ। ਖਰੜ ਦੀ ਡੀਐਸਪੀ ਰੁਪਿੰਦਰ ਕੌਰ ਸੋਹੀ ਨੇ ਦੱਸਿਆ ਕਿ ਫਾਇਰਿੰਗ ਦੀ ਵਾਰਦਾਤ ਹੋਈ ਹੈ ਅਤੇ ਗਗਨਦੀਪ ਦੀ ਸ਼ਿਕਾਇਤ ’ਤੇ ਕੇਸ ਦਰਜ ਕਰ ਲਿਆ ਗਿਆ ਹੈ।

Video Ad
Video Ad