Home ਪੰਜਾਬ ਖਾੜਕੂ ਜਗਰੂਪ ਦਾ ਸਾਥੀ ਪਾਣੀਪਤ ਤੋਂ ਕਾਬੂ

ਖਾੜਕੂ ਜਗਰੂਪ ਦਾ ਸਾਥੀ ਪਾਣੀਪਤ ਤੋਂ ਕਾਬੂ

0
ਖਾੜਕੂ ਜਗਰੂਪ ਦਾ ਸਾਥੀ ਪਾਣੀਪਤ ਤੋਂ ਕਾਬੂ

ਅੰਮ੍ਰਿਤਸਰ, 25 ਮਾਰਚ, ਹ.ਬ. : ਸਟੇਟ ਅਪਰੇਸ਼ਨ ਸੈਲ ਦੇ ਕਾਊਂਟਰ ਇੰਟੈਲੀਜੈਂਸ ਨੇ 7 ਫਰਵਰੀ ਨੂੰ ਜਲੰਧਰ ਵਿਚ ਫੜੇ ਗਏ ਅੱਤਵਾਦੀ ਜਗਰੂਪ ਸਿੰਘ ਦੇ ਨਾਲ ਗੁਰਪ੍ਰੀਤ ਸਿੰਘ ਨੂੰ ਬੁਧਵਾਰ ਨੂੰ ਪਾਣੀਪਤ ਦੇ ਗੌਤਮ ਨਗਰ ਤੋਂ ਕਾਬੂ ਕਰ ਲਿਆ। ਗੁਰਪ੍ਰੀਤ ਗੌਤਮ ਨਗਰ ਦਾ ਹੀ ਰਹਿਣ ਵਾਲਾ ਹੈ। ਉਹ ਸੋਸ਼ਲ ਮੀਡੀਆ ਦੇ ਜ਼ਰੀਏ ਦੁਬਈ-ਅਮਰੀਕਾ ਵਿਚ ਬੈਠੇ ਖਾੜਕੂਆਂ ਦੇ ਸੰਪਰਕ ਵਿਚ ਸੀ। ਇਨ੍ਹਾਂ ਦੇ Îਇਸ਼ਾਰੇ ’ਤੇ ਉਸ ਨੇ ਕਈ ਹਥਿਆਰ ਵੀ ਮੰਗਵਾਏ ਸੀ। ਪੁਲਿਸ ਉਸ ਨੂੰ ਟਰਾਂਜ਼ਿਟ ਰਿਮਾਂਡ ’ਤੇ ਅੰਮ੍ਰਿਤਸਰ ਲੈ ਆਈ। ਗੁਰਪ੍ਰੀਤ ਨੇ ਜਿਸ ਮੋਬਾਈਲ ਦੇ ਜ਼ਰੀਏ ਵਿਦੇਸ਼ ਵਿਚ ਗੱਲਬਾਤ ਕੀਤੀ ਸੀ ਉਸ ਨੇ ਉਹ ਮੋਬਾਈਲ ਸਾੜ ਦਿੱਤਾ ਹੈ।
ਕਾਊਂਟਰ ਇੰਟੈਲੀਜੈਂਸ ਨੇ 7 ਫਰਵਰੀ ਨੂੰ ਖਾੜਕੂ ਜਗਰੂਪ ਨਿਵਾਸੀ ਭਲੋਜਲਾ ਤਰਨਤਾਰਨ ਨੂੰ ਪਿੰਡ ਰਾਮਪੁਰਾ ਅੰਮ੍ਰਿਤਸਰ ਜਲੰਧਰ ਜੀਟੀ ਰੋਡ ਤੋਂ ਕਾਬੂ ਕੀਤਾ ਗਿਆ ਸੀ। ਇਸ ਨੂੰ ਪੁਛਗਿੱਛ ਤੋਂ ਬਾਅਦ ਲਖਨਊ ਤੋਂ ਇਸ ਦੇ ਸਾਥੀ ਜਗਦੇਵ ਸਿੰਘ ਜੱਗਾ ਨਿਵਾਸੀ ਫਤਿਹਗੜ੍ਹ ਸਭਰਾ ਫਿਰੋਜ਼ਪੁਰ ਨੂੰ ਕਾਬੂ ਕੀਤਾ ਗਿਆ। ਕਾਊਂਟਰ ਇੰਟੈਲੀਜੈਂਸ ਜੱਗਾ-ਜਗਰੂਪ ਸਿੰਘ ਕੋਲੋਂ ਕਈ ਹÎਥਿਆਰ ਵੀ ਬਰਾਮਦ ਕਰ ਚੁੱਕੀ ਹੈ। ਜਗਦੇਵ ਸਿੰਘ ਉਰਫ ਜੱਗਾ ਅਤੇ ਜਗਰੂਪ ਸਿੰਘ ਇੰਗਲੈਂਡ ਅਤੇ ਜਰਮਨੀ ਵਿਚ ਬੈਠੇ ਅੱਤਵਾਦੀ ਪਰਮਜੀਤ ਸਿੰਘ ਉਰਫ ਪੰਮਾ ਅਤੇ ਸਿੰਘ ਮੁਲਤਾਨੀ ਦੇ ਸੰਪਰਕ ਵਿਚ ਸੀ। ਜੱਗਾ ਅਤੇ ਜਗਰੂਪ ਨੂੰ ਦੇਸ਼ ਵਿਰੋਧੀ ਕਾਰਵਾਈ ਦੇ ਲਈ ਤਿਆਰ ਕੀਤਾ ਸੀ।