Home ਤਾਜ਼ਾ ਖਬਰਾਂ ਖੁਸ਼ਹਾਲੀ ਵਾਲੇ ਦੇਸ਼ਾਂ ਦੀ ਸੂਚੀ ਵਿਚ ਕੈਨੈਡਾ 15ਵੇਂ, ਅਮਰੀਕਾ 14ਵੇਂ ਤੇ ਭਾਰਤ ਦਾ 139ਵਾਂ ਨੰਬਰ

ਖੁਸ਼ਹਾਲੀ ਵਾਲੇ ਦੇਸ਼ਾਂ ਦੀ ਸੂਚੀ ਵਿਚ ਕੈਨੈਡਾ 15ਵੇਂ, ਅਮਰੀਕਾ 14ਵੇਂ ਤੇ ਭਾਰਤ ਦਾ 139ਵਾਂ ਨੰਬਰ

0
ਖੁਸ਼ਹਾਲੀ ਵਾਲੇ ਦੇਸ਼ਾਂ ਦੀ ਸੂਚੀ ਵਿਚ ਕੈਨੈਡਾ 15ਵੇਂ, ਅਮਰੀਕਾ 14ਵੇਂ ਤੇ ਭਾਰਤ ਦਾ 139ਵਾਂ ਨੰਬਰ

ਸਟਾਕਹੋਮ, 20 ਮਾਰਚ, ਹ.ਬ. : ਕੋਰੋਨਾ ਮਹਾਮਾਰੀ ਨੇ ਪੂਰੀ ਦੁਨੀਆ ਵਿਚ ਤਬਾਹੀ ਮਚਾਈ ਹੋਈ ਹੈ। ਹੁਣ ਤੱਕ 27 ਲੱਖ ਤੋਂ ਜ਼ਿਆਦਾ ਲੋਕਾਂ ਦੀ ਜਾਨ ਜਾ ਚੁੱਕੀ ਹੈ। ਇਸ ਵਿਚਾਲੇ ਇੱਕ ਰਿਪੋਰਟ ਵਿਚ ਪਤਾ ਚਲਿਆ ਕਿ ਕੋਰੋਨਾ ਸੰਕਟ ਦੌਰਾਨ ਵੀ ਫਿਨਲੈਂਡ ਦੇ ਲੋਕ ਸਭ ਤੋਂ ਜ਼ਿਆਦਾ ਖੁਸ਼ ਰਹੇ ਹਨ।
ਸੰਯੁਕਤ ਰਾਸ਼ਟਰ ਵਲੋਂ ਜਾਰੀ ਵਰਲਡ ਹੈਪੀਨੈਸ ਰਿਪੋਰਟ ਵਿਚ ਫਿਨਲੈਂਡ ਨੂੰ ਲਗਾਤਾਰ ਚੌਥੇ ਸਾਲ ਦੁਨੀਆ ਦਾ ਸਭ ਤੋਂ ਖੁਸ਼ਹਾਲ ਦੇਸ਼ ਪਾਇਆ ਗਿਆ ਹੈ। ਜਦ ਕਿ ਭਾਰਤ 149 ਦੇਸ਼ਾਂ ਦੀ ਸੂਚੀ ਵਿਚ 139ਵੇਂ ਨੰਬਰ ’ਤੇ ਹੈ। ਕੈਨੇਡਾ ਵਰਲਡ ਹੈਪੀਨੈਸ ਰਿਪੋਰਟ ਵਿਚ 10ਵੇਂ ਨੰਬਰ ਤੋਂ ਡਿੱਗ ਕੇ 15ਵੇਂ ਨੰਬਰ ’ਤੇ ਚਲਾ ਗਿਆ।
ਵਰਲਡ ਹੈਪੀਨੈਸ ਰਿਪੋਰਟ ਵਿਚ ਦੇਖਿਆ ਗਿਆ ਹੈ ਕਿ ਕੋਰੋਨਾ ਮਹਾਮਾਰੀ ਤੋਂ ਸਬਕ ਲੈਂਦੇ ਹੋਏ ਪੂੰਜੀ ਨਹੀਂ ਸਿਹਤ ’ਤੇ ਜ਼ੋਰ ਦੇਣਾ ਹੋਵੇਗਾ। ਸੰਯੁਕਤ ਰਾਸ਼ਟਰ ਦੇ ਸਸਟੈਨੇਬਲ ਡਿਵੈਲਪਮੈਂਟ ਸੌਲਿਊਸ਼ਨ ਨੈਟਵਰਕ ਵਲੋਂ ਜਾਰੀ ਵਰਲਡ ਹੈਪੀਨੈਸ ਰਿਪੋਰਟ ਦੇ ਅਨੁਸਾਰ ਖੁਸ਼ਹਾਲ ਦੇਸ਼ਾਂ ਦੀ ਸੂਚੀ ਵਿਚ ਡੈਨਮਾਰਕ ਦੂਜੇ, ਸਵਿਟਜ਼ਰਲੈਂਡ ਤੀਜੇ, ਆਈਸਲੈਂਡ ਚੌਥੇ, ਨੀਦਰਲੈਂਡ ਪੰਜਵੇਂ ’ਤੇ ਨੰਬਰ ਹੈ। ਨਿਊਜ਼ਲੈਂਡ ਇੱਕ ਅੰਕ ਤਿਲਕ ਕੇ ਨੌਵੇਂ ਸਥਾਨ ’ਤੇ ਆ ਗਿਆ ਹੈ। ਦੁਨੀਆ ਦਾ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਇਸ ਸੂਚੀ ਵਿਚ ਪਿਛਲੇ ਸਾਲ 18ਵੇਂ ਨੰਬਰ ’ਤੇ ਸੀ ਜੋ ਇਸ ਵਾਰ 14ਵੇਂ ਨੰਬਰ ’ਤੇ ਹੈ। ਇਸੇ ਤਰ੍ਹਾਂ ਬ੍ਰਿਟੇਨ ਪੰਜ ਅੰਕ ਡਿੱਗ ਕੇ 18ਵੇਂ ਨੰਬਰ ’ਤੇ ਆ ਗਿਆ ਹੈ ਰਿਪੋਰਟ ਨੂੰ ਤਿਆਰ ਕਰਨ ਵਿਚ 149 ਦੇਸ਼ਾਂ ਵਿਚ ਖੁਸ਼ਹਾਲੀ ਦਾ ਪੱਧਰ ਪਤਾ ਕਰਨ ਦੇ ਲਈ ਗੈਲਪ ਦੇ ਅੰਕੜਿਆਂ ਦਾ ਪ੍ਰਯੋਗ ਕੀਤਾ ਗਿਆ। ਮੁੱਖ ਤੌਰ ’ਤੇ ਜੀਵਨ ਦੀ ਗੁਣਵੱਤਾ, ਸਕਾਰਾਤਮਕ ਅਤੇ ਨਕਾਰਾਤਮਕ ਭਾਵਾਂ ਦੇ ਆਧਾਰ ’ਤੇ ਇਸ ਰਿਪੋਰਟ ਨੂੰ ਤਿਆਰ ਕੀਤਾ ਗਿਆ।
ਰਿਪੋਰਟ ਅਨੁਸਾਰ ਬੁਰੁੰਡੀ, ਯਮਨ, ਤਨਜਾਨੀਆ, ਹੈਤੀ, ਮਾਲਾਵੀ, ਲੇਸੋਥੋ, ਰਵਾਂਡਾ, ਜ਼ਿੰਬਾਬਵੇ ਅਤੇ ਅਫਗਾਨਿਸਤਾਨ ਭਾਰਤ ਤੋਂ ਘੱਟ ਖੁਸ਼ਹਾਲ ਦੇਸ਼ ਹੈ। ਇਸੇ ਤਰ੍ਹਾਂ ਗੁਆਂਢੀ ਮੁਲਕ ਚੀਨ ਪਿਛਲੇ ਸਾਲ ਇਸ ਸੂਚੀ ਵਿਚ 94ਵੇਂ ਸਥਾਨ ਸੀ ਜੋ ਹੁਣ ਉਛਲ ਕੇ 19ਵੇਂ ਸਥਾਨ ’ਤੇ ਗਿਆ ਹੈ। ਨੇਪਾਲ 87ਵੇਂ, ਬੰਗਲਾਦੇਸ਼ 101, ਪਾਕਿਸਤਾਨ 105, ਮਿਆਂਮਾਰ 126 ਅਤੇ ਸ੍ਰੀਲੰਕਾ 129ਵੇਂ ਸਥਾਨ ’ਤੇ ਹੈ।