
ਲੰਡਨ, 23 ਮਾਰਚ, ਹ.ਬ. : ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਇੱਕ ਕੌਮਾਂਤਰੀ ਗਿਰੋਹ ਨੂੰ ਚਲਾਉਣ ਦੇ ਦੋਸ਼ੀ ਕਿਸ਼ਨ ਸਿੰਘ ਨੂੰ ਬਰਤਾਨੀਆ ਤੋਂ ਭਾਰਤ ਡਿਪੋਰਟ ਕੀਤਾ ਗਿਆ ਹੈ। ਉਹ ਭਾਰਤ ਵਿਚ ਨਸ਼ੀਲੇ ਪਦਾਰਥਾਂ ਦੀ ਗੈਰ ਕਾਨੂੰਨੀ ਸਪਲਾਈ ਕਰਾਉਣ ਦੇ ਦੋਸ਼ਾਂ ਦਾ ਸਾਹਮਣਾ ਕਰੇਗਾ। ਬਰਾਤਨੀਆ ਦੀ ਕਰਾਊਨ ਪ੍ਰੌਸਿਕਊਸ਼ਨ ਸਰਵਿਸ ਨੇ ਸੋਮਵਾਰ ਨੂੰ ਕਿਹਾ ਕਿ ਹਵਾਲਗੀ ਦਾ ਇਹ ਮਾਮਲਾ ਦੋਵੇਂ ਦੇਸ਼ਾਂ ਦੇ ਵਿਚ ਉਚ ਪੱਧਰੀ ਸਹਿਯੋਗ ਨੂੰ ਦਰਸਾਉਂਦਾ ਹੈ। ਦੱਸ ਦੇਈਏ ਕਿ ਇਹ ਬਰਤਾਨੀਆ ਤੋਂ ਹਵਾਲਗੀ ਦਾ ਇਹ ਦੂਜਾ ਮਾਮਲਾ ਹੈ। ਇਸ ਤੋਂ ਪਹਿਲਾਂ ਕ੍ਰਿਕਟ ਸੱਟੇਬਾਜ਼ ਸੰਜੀਵ ਚਾਵਲਾ ਨੂੰ ਪਿਛਲੇ ਸਾਲ ਫਰਵਰੀ ਵਿਚ ਲੰਡਨ ਤੋਂ ਡਿਪੋਰਟ ਕੀਤਾ ਗਿਆ ਸੀ।
ਰਾਜਸਥਾਨੀ ਮੂਲ ਦੇ 38 ਸਾਲਾ ਬ੍ਰਿਟਿਸ਼ ਨਾਗਰਿਕ ਨੂੰ ਮੈਟਰੋਪੌਲਿਟਨ ਪੁਲਿਸ ਨੇ ਭਾਰਤ ਦੇ ਅਧਿਕਾਰੀਆਂ ਨੂੰ ਸੌਂਪਿਆ। ਉਸ ਨੂੰ ਹੀਥਰੋ ਹਵਾਈ ਅੱਡੇ ਤੋਂ ਹਵਾਈ ਫੌਜ ਦੇ ਇੱਕ ਜਹਾਜ਼ ਦੇ ਜ਼ਰੀਏ ਨਵੀਂ ਦਿੱਲੀ ਲਿਜਾਇਆ ਗਿਆ। ਬਰਤਾਨੀਆ ਦੀ ਅਦਾਲਤਾਂ ਵਿਚ ਹਵਾਲਗੀ ਮਾਮਲਿਆਂ ਵਿਚ ਭਾਰਤੀ ਅਧਿਕਾਰੀਆਂ ਦੀ ਅਗਵਾਈ ਕਰਨ ਵਾਲੀ ਸੀਪੀਐਸ ਨੇ ਕਿਹਾ ਕਿ ਕਿਸ਼ਨ ਸਿੰਘ ਨੂੰ 21 ਮਾਰਚ 2021 ਨੂੰ ਭਾਰਤ ਨੂੰ ਸੌਂਪਿਆ ਗਿਆ।
ਕਿਸ਼ਨ ਸਿੰਘ ’ਤੇ ਮੈਫੇਡਰੋਨ ਤੇ ਕੈਟਾਮਾਈਨ ਜਿਹੇ ਨਸ਼ੀਲੇ ਪਦਾਰਥਾਂ ਨੂੰ 2016-17 ਵਿਚ ਭਾਰਤ ਭੇਜਣ ਦਾ ਦੋਸ਼ ਹੈ , ਉਸ ਨੂੰ ਅਗਸਤ 2018 ਵਿਚ ਲੰਡਨ ਵਿਚ ਹਵਾਲਗੀ ਵਾਰੰਟ ’ਤੇ ਗ੍ਰਿਫਤਾਰ ਕੀਤਾ ਗਿਆ ਸੀ। ਉਸ ਨੇ ਭਾਰਤ ਦੀ ਜੇਲ੍ਹਾਂ ਵਿਚ ਸਹੂਲਤਾਂ ਠੀਕ ਨਾ ਹੋਣ ਦਾ ਹਵਾਲਾ ਦੇ ਕੇ ਉਥੇ ਜਾਣ ਦਾ ਵਿਰੋਧ ਕੀਤਾ ਸੀ। ਡਿਸਟ੍ਰਿਕ ਜੱਜ ਜੌਨ ਜਾਨੀ ਨੇ ਮਈ 2019 ਵਿਚ ਉਸ ਦੀ ਹਵਾਲਗੀ ਦੇ ਸਮਰਥਨ ਵਿਚ ਫੈਸਲਾ ਸੁਣਾਇਆ।
ਬਰਤਾਨੀਆ ਤੋਂ ਭਾਰਤ ਵਿਚ ਕਿਸੇ ਦੋਸ਼ੀ ਨੂੰ ਡਿਪੋਰਟ ਕੀਤੇ ਜਾਣ ਦਾ ਇਹ ਦੂਜਾ ਮਾਮਲਾ ਹੈ। ਇਸ ਤੋਂ ਪਹਿਲਾਂ ਕਥਿਤ ਕ੍ਰਿਕਟ ਸੱਟੇਬਾਜ਼ ਸੰਜੀਵ ਚਾਵਲਾ ਨੂ ਪਿਛਲੇ ਸਾਲ ਫਰਵਰੀ ਵਿਚ ਲੰਡਨ ਤੋਂ ਡਿਪੋਰਟ ਕੀਤਾ ਗਿਆ ਸੀ। ਭਾਰਤ ਨੇ ਕਿੰਗਫਿਸ਼ਰ ਏਅਰਲਾਈਨਜ਼ ਦੇ ਸਾਬਕਾ ਮਾਲਕ ਵਿਜੇ ਮਾਲਿਆ ਅਤੇ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ ਵੀ ਧੋਖਾਧੜੀ ਅਤੇ ਮਨੀ ਲਾਂਡਰਿੰਗ ਦੇ ਮਾਮਲਿਆ ਵਿਚ ਡਿਪੋਰਟ ਕੀਤੇ ਜਾਣ ਦੀ ਬਰਤਾਨੀਆ ਨੂੰ ਅਪੀਲ ਕੀਤੀ ਹੈ ਲੇਕਿਨ ਉਨ੍ਹਾਂ ਵੀ ਅਜੇ ਡਿਪੋਰਟ ਨਹੀਂ ਕੀਤਾ ਗਿਆ।