ਖੇਡ ਦੁਨੀਆਂ ਵਿੱਚ ਮਹਿਲਾ ਖਿਡਾਰੀਆਂ ਨੂੰ ਆਉਣ ਵਾਲੀਆਂ ਚੁਣੌਤੀਆਂ

“ਸਭ ਤੋਂ ਵੱਡੀ ਗੱਲ ਆਪਣੀ ਜ਼ਿੰਦਗੀ ਦੇ ਨਾਇਕ ਬਣੋ ਨਾ ਕਿ ਪੀੜਤ”  ਨੋਰਾ ਐਫਰਨ  ਦੁਆਰਾ ਔਰਤਾਂ ਲਈ ਲਿਖੀ ਹੋਈ
ਗੱਲ ਨੂੰ ਪੂਰਾ ਕਰਨ ਲਈ ਅੱਜ ਦੀ ਦੁਨੀਆ ਵਿਚ ਬਹੁਤ ਸਾਰੀਆਂ ਰੁਕਾਵਟਾਂ ਨੂੰ ਪਾਰ ਕਰਨਾ ਪੈਂਦਾ ਹੈ  ਤਾਂ ਕਿਤੇ ਜਾ ਕੇ
ਕੋਈ ਔਰਤ ਆਪਣੇ ਆਪ ਲਈ ਅਤੇ ਦੂਜਿਆਂ ਲਈ ਨਾਇਕ ਬਣਦੀ ਹੈ।  ਅੱਜ ਆਪਾਂ ਇਸ ਲੇਖ ਰਾਹੀਂ ਜ਼ਿੰਦਗੀ ਦੇ ਇੱਕ
ਹਿੱਸੇ ਦੀਆਂ ਚੁਣੌਤੀਆਂ ਬਾਰੇ ਗੱਲ ਕਰਾਂਗੇ ਜਿਸ ਨੂੰ ਪਾਰ ਕਰ ਕੇ ਇੱਕ  ਔਰਤ  ਖੇਡਾਂ ਦੀ ਦੁਨੀਆਂ ਦੀ ਨਾਇਕ ਬਣਦੀ ਹੈ ।
ਅੱਜ ਇੱਕੀਵੀਂ ਸਦੀ ਜਿੱਥੇ ਟੈਕਨਾਲੋਜੀ ਨੇ ਰੋਬੋਟ ਤੋਂ ਰੋਜ਼ਾਨਾ ਜ਼ਿੰਦਗੀ ਦੇ ਕੰਮ ਕਰਾਉਣੇ ਸਿੱਖ ਲਏ ਹਨ ਅਜਿਹੇ ਦੌਰ ਦੇ
ਵਿੱਚ ਵੀ ਮਰਦ ਪ੍ਰਧਾਨ ਵਾਲੀ  ਧਾਰਨਾ ਨੇ ਸਾਡਾ ਪਿੱਛਾ ਨਹੀਂ  ਛੱਡਿਆ । ਅੱਜ ਵੀ ਬਹੁਤ ਸਾਰੇ ਇਲਾਕਿਆਂ ਵਿੱਚ ਔਰਤ
ਨੂੰ ਕੇਵਲ ਘਰ ਵਿੱਚ ਕੰਮ ਕਰਨ ਵਾਲੀ, ਬੱਚੇ ਪੈਦਾ ਕਰਨ  ਅਤੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਤੋਂ ਬਾਹਰ ਨਹੀਂ ਆਉਣ
ਦਿੱਤਾ ਜਾਂਦਾ  ਇਹੀ ਹਾਲ ਖੇਡਾਂ ਦੇ ਖੇਤਰ ਵਿੱਚ ਹੈ ਜਿੰਨਾ ਸਮਾਂ ਕੋਈ ਔਰਤ ਖਿਡਾਰੀ ਚੰਗੇ ਲੈਵਲ ਦਾ ਕੋਈ ਮੁਕਾਮ ਹਾਸਲ
ਨਹੀਂ ਕਰ ਲੈਂਦੀ ਉਨ੍ਹਾਂ ਟਾਈਮ ਉਸ ਨੂੰ ਬਹੁਤ ਸਾਰੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ।  ਕਿਸੇ ਮੁਕਾਮ ਨੂੰ ਹਾਸਲ
ਕਰਨ ਲਈ ਔਰਤਾਂ ਨੂੰ ਮਰਦਾਂ ਦੇ ਮੁਕਾਬਲੇ ਕਈ ਗੁਣਾ ਵੱਧ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।  ਖੇਡਾਂ ਦੇ ਖੇਤਰ
ਵਿੱਚ ਕਾਮਯਾਬ ਹੋਣਾ ਆਪਣੇ ਆਪ ਅਤੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰਨ ਦੇ ਸੁਪਨੇ ਲੈ ਕੇ ਲੱਖਾਂ ਕੁੜੀਆਂ ਇਸ ਖੇਤਰ
ਵਿੱਚ  ਭਾਗ ਲੈਂਦੀਆਂ ਹਨ ਪਰ  ਇਸ ਰਸਤੇ ਦੇ ਕੰਢੇ, ਰੋੜੇ, ਟੋਏ ਵਰਗੀਆਂ ਰੁਕਾਵਟਾਂ ਜਿਵੇਂ ਲੋਕਾਂ ਦੀਆਂ ਨਜ਼ਰਾਂ, ਕੁੜੀਆਂ
ਨੂੰ ਘਰੋਂ ਬਾਹਰ ਨਾ ਆਉਣ ਦੇਣਾ,   ਸਰੀਰਕ ਸ਼ੋਸ਼ਣ, ਗਰਾਊਂਡਾਂ ਦੀ ਘਾਟ, ਕੋਚਾਂ ਦੀ ਘਾਟ, ਲੜਕੀਆਂ   ਲਈ ਕੋਈ
ਵੱਖਰਾ ਇੰਤਜ਼ਾਮ ਨਾ ਹੋਣਾ, ਮੁਕਾਬਲਿਆਂ ਦੀ ਘਾਟ ਬਹੁਤ ਸਾਰੀਆਂ ਮੁਸੀਬਤਾਂ  ਸੁਪਨੇ ਪੂਰੇ ਹੋਣ ਤੋਂ ਪਹਿਲਾਂ ਹੀ ਇਨ੍ਹਾਂ
ਰਸਤਿਆਂ ਤੋਂ ਲੱਖਾਂ ਕੁੜੀਆਂ ਆਪਣੇ ਰਾਹ ਬਦਲ ਲੈਂਦੀਆਂ ਹਨ।

Video Ad

ਇਹ ਪੱਕਾ ਹੈ ਕਿ ਔਰਤਾਂ ਨੂੰ ਮਰਦਾਂ ਦੇ ਮੁਕਾਬਲੇ ਹਰ ਖੇਤਰ ਵਿਚ ਕਾਮਯਾਬ ਹੋਣ ਲਈ ਬਹੁਤ ਸਾਰੀਆਂ  ਵੱਖਰੀਆਂ
ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਮਰਦਾਂ ਨੂੰ ਨਹੀਂ ਕਰਨਾ ਪੈਂਦਾ  ਜਿਵੇਂ ਕਿ ਬਾਹਰ ਨਿਕਲਣ ਤੋਂ ਪਹਿਲਾਂ

ਕੱਪੜਿਆਂ ਦਾ ਪਹਿਰਾਵਾ, ਸਰੀਰਕ ਸ਼ੋਸ਼ਣ ਲੋਕਾਂ ਦੀਆਂ ਗੰਦੀਆਂ ਨਜ਼ਰਾਂ, ਪਰਿਵਾਰ ਦੀਆਂ ਜ਼ਿੰਮੇਵਾਰੀਆਂ, ਬੱਚੇ ਪੈਦਾ
ਕਰਨਾ,  ਸਰੀਰਕ ਵਿਭਿੰਨਤਾਵਾਂ ਆਦਿ ਦਾ ਸਾਹਮਣਾ ਕਰਨਾ ਪੈਂਦਾ ਹੈ  ਉਸੇ ਤਰੀਕੇ ਨਾਲ ਖੇਡਾਂ ਵਿੱਚ ਵੀ ਇਨ੍ਹਾਂ ਸਾਰੀਆਂ
ਰੁਕਾਵਟਾਂ ਤੋਂ ਬਿਨਾਂ ਬਹੁਤ ਸਾਰੀਆਂ ਵੱਖਰੀਆਂ ਰੁਕਾਵਟਾਂ ਹਨ ਜੋ ਔਰਤਾਂ ਨੂੰ ਕਾਮਯਾਬ ਹੋਣ ਵਿਚ ਰੁਕਾਵਟ ਪੈਦਾ
ਕਰਦੀਆਂ ਹਨ।  ਇਨ੍ਹਾਂ ਰੁਕਾਵਟਾਂ ਕਰਕੇ ਬਹੁਤ ਸਾਰੀਆਂ ਹੋਣਹਾਰ ਖਿਡਾਰਨਾਂ ਜੋ ਆਉਣ ਵਾਲੇ ਸਮੇਂ ਵਿਚ ਆਪਣੇ ਦੇਸ਼
ਅਤੇ ਆਪਣੇ ਇਲਾਕੇ ਦਾ ਨਾਮ ਰੌਸ਼ਨ ਕਰ ਸਕਦੀਆਂ ਹਨ  ਉਨ੍ਹਾਂ ਨੂੰ ਖੇਡਾਂ ਵਿਚ ਭਾਗ ਹੀ ਨਹੀਂ ਲੈਣ ਦਿੱਤਾ ਜਾਂਦਾ ।
ਬਹੁਤ ਸਾਰੇ ਵਿਗਿਆਨੀ ਜਾਂ ਖੇਡ ਨਿਰੀਖਕ ਤਾਂ ਇੱਥੋਂ ਤਕ ਕਹਿ ਦਿੰਦੇ ਹਨ ਕਿ ਔਰਤਾਂ ਦਾ ਸਰੀਰ ਖੇਡਾਂ ਲਈ ਬਣਿਆ ਹੀ
ਨਹੀਂ  ਪਰ ਬਹੁਤ ਸਾਰੀਆਂ ਔਰਤਾਂ ਨੇ ਮਰਦਾਂ ਦੇ ਬਰਾਬਰ ਖੇਡ ਕੇ ਇਸ ਧਾਰਨਾ ਨੂੰ ਗ਼ਲਤ ਕਰ ਦਿੱਤਾ ਹੈ।  ਔਰਤਾਂ ਨੂੰ
ਖੇਡਾਂ ਵਿੱਚ ਵੱਖ ਵੱਖ ਤਰ੍ਹਾਂ ਦੀਆਂ ਰੁਕਾਵਟਾਂ ਆਉਂਦੀਆਂ ਹਨ ਆਪਾਂ ਇਸ ਲੇਖ ਵਿੱਚ ਉਨ੍ਹਾਂ ਨੂੰ ਵਿਸਥਾਰ ਵਿੱਚ ਗੱਲ ਕਰਨ
ਦੀ ਕੋਸ਼ਿਸ਼ ਕਰਾਂਗੇ।  ਸਭ ਤੋਂ ਪਹਿਲਾਂ ਜੇ ਗੱਲ ਸਰੀਰਕ ਰੁਕਾਵਟਾਂ ਦੀ ਕਰੀਏ ਤਾਂ ਮਰਦਾਂ ਦੇ ਮੁਕਾਬਲੇ ਔਰਤਾਂ ਦਾ ਸਰੀਰ
ਵੱਖਰਾ ਹੁੰਦਾ ਹੈ  ਕਿਉਂਕਿ ਔਰਤਾਂ ਨੇ ਬੱਚੇ ਪੈਦਾ ਕਰਨੇ ਹੁੰਦੇ ਹਨ ਜੋ ਕੁਦਰਤ ਦਾ ਨਿਯਮ ਹੈ  ਇਸ ਕਰਕੇ ਔਰਤਾਂ ਦਾ
ਸਰੀਰਕ ਢਾਂਚਾ ਕਾਫ਼ੀ ਹੱਦ ਤਕ ਮਰਦਾਂ ਦੇ ਮੁਕਾਬਲੇ ਵੱਖਰਾ ਹੁੰਦਾ ਹੈ । ਇਸ ਵੱਖਰੇ ਢਾਂਚੇ ਕਰਕੇ ਬਹੁਤ ਸਾਰੀਆਂ
ਕਿਰਿਆਵਾਂ ਖੇਡਾਂ ਵਿੱਚ ਉਹ ਮਰਦਾਂ ਵਾਂਗ ਭਾਗ ਨਹੀਂ ਲੈ ਸਕਦੀਆਂ  ਔਰਤਾਂ ਦੇ ਸੈਂਟਰ ਆਫ ਗ੍ਰੈਵਿਟੀ ਮਰਦਾਂ ਦੇ ਮੁਕਾਬਲੇ
ਨੀਵੀਂ ਹੋਣ ਕਰਕੇ ਲੱਤਾਂ ਦਾ ਲੰਬਾਈ ਘੱਟ ਹੁੰਦੀ ਹੈ। ਇਸ ਤੋਂ ਇਲਾਵਾ ਕੁਦਰਤ ਦੇ ਨਿਯਮ  ਮੁਤਾਬਕ ਔਰਤਾਂ ਨੂੰ ਹਰ
ਮਹੀਨੇ ਮਹਾਂਵਾਰੀ ਦਾ ਸਾਹਮਣਾ ਕਰਨਾ ਪੈਂਦਾ ਹੈ  ਜੋ ਔਰਤਾਂ ਨੂੰ ਖੇਡ ਕਿਰਿਆਵਾਂ  ਲਈ ਸਭ ਤੋਂ ਵੱਧ ਰੁਕਾਵਟ ਹੈ ।
ਇਨ੍ਹਾਂ ਦਿਨਾਂ ਵਿਚ ਔਰਤ ਨੂੰ ਪ੍ਰੈਕਟਿਸ ਅਤੇ ਖੇਡਾਂ ਤੋਂ ਵਾਂਝੇ ਰਹਿਣਾ ਪੈਂਦਾ ਹੈ ਇਸ ਤੋਂ ਇਲਾਵਾ ਜੇਕਰ ਮੁਕਾਬਲੇ ਦੇ ਦਿਨਾਂ
ਵਿਚ ਇਹ ਸਮੱਸਿਆ ਆ ਜਾਂਦੀ ਹੈ ਤਾਂ ਉਹ ਖੇਡ ਦਾ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਦੀ ।  ਇਸ ਨਾਲ ਸਰੀਰਕ
ਕਮਜ਼ੋਰੀ ਅਤੇ ਚਿੜਚਿੜਾਪਣ ਆਉਣ ਕਾਰਨ ਮਾਨਸਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਬੱਚਿਆਂ ਨੂੰ
ਖੁਰਾਕ ਦੇਣ ਲਈ ਔਰਤਾਂ ਦੀ ਛਾਤੀ ਮਰਦਾਂ ਦੇ ਮੁਕਾਬਲੇ ਜ਼ਿਆਦਾ ਹੋਣ ਕਾਰਨ ਬਹੁਤ ਸਾਰੀਆਂ ਐਕਸਰਸਾਈਜ਼  ਅਤੇ
ਖੇਡਾਂ ਖੇਡਣ ਵਿਚ  ਸਮੱਸਿਆ ਆਉਂਦੀ ਹੈ । ਇਹ ਤਾਂ ਸਨ ਕੁਝ ਸਰੀਰਕ ਰੁਕਾਵਟਾਂ ਜਿਨ੍ਹਾਂ ਤੋਂ ਅਸੀਂ   ਜ਼ਿਆਦਾ ਕੁਝ ਨਹੀਂ
ਕਰ ਸਕਦੇ ਕਿਉਂਕਿ ਇਹ ਕੁਦਰਤੀ ਵਰਤਾਰਾ ਹੈ। ਸਰੀਰਕ ਰੁਕਾਵਟਾਂ ਤੋਂ ਬਾਅਦ ਹੁਣ ਅਸੀਂ ਮਾਨਸਿਕ ਰੁਕਾਵਟਾਂ ਦੀ ਜੇ
ਗੱਲ ਕਰੀਏ ਤਾਂ ਮਰਦਾਂ ਨਾਲੋਂ ਔਰਤਾਂ ਜ਼ਿਆਦਾ ਭਾਵੁਕ ਹੁੰਦੀਆਂ ਹਨ।  ਜਿਸ ਕਾਰਨ ਉਹ ਖੇਡਾਂ ਵਿੱਚ ਥੋੜ੍ਹੀ ਜਿਹੀ
ਮੁਸੀਬਤ ਆਉਣ ਤੇ, ਸੱਟ ਲੱਗਣ ਤੇ, ਘਰੇਲੂ ਸਮੱਸਿਆ ਆਉਣ ਤੇ  ਕਿਸੇ ਦੀ ਕੀਤੀ ਗਲਤ ਟਿੱਪਣੀ ਕਰਕੇ   ਬਹੁਤ
ਜਲਦੀ ਭਾਵੁਕ ਹੋ ਹੋ ਜਾਂਦੀਆਂ ਹਨ   ਇਨ੍ਹਾਂ ਸਮੱਸਿਆਵਾਂ ਵਿੱਚੋਂ ਨਿਕਲਣ ਲਈ ਔਰਤਾਂ ਨੂੰ  ਕਾਫ਼ੀ ਸਮਾਂ ਲੱਗ ਜਾਂਦਾ ਹੈ।
ਸਰੀਰਕ ਅਤੇ ਮਾਨਸਿਕ ਸਮੱਸਿਆਵਾਂ ਤੋਂ ਬਿਨਾਂ ਬਹੁਤ ਸਾਰੀਆਂ ਸਮਾਜ ਦੁਆਰਾ ਤਿਆਰ ਕੀਤੀਆਂ ਹੋਈਆਂ ਸਮੱਸਿਆਵਾਂ
ਹਨ ਜਿਨ੍ਹਾਂ ਨਾਲ ਔਰਤਾਂ ਨੂੰ  ਹਮੇਸ਼ਾ ਲੜਨਾ ਪੈਂਦਾ ਹੈ ਤਾਂ ਕਿਤੇ ਜਾ ਕੇ ਉਹ ਆਪਣੀ ਮੰਜ਼ਿਲ ਤਕ ਪਹੁੰਚਦੀਆਂ ਹਨ।  ਜਿਵੇਂ
ਕਿ ਮਰਦਾਂ ਦੇ ਮੁਕਾਬਲੇ ਔਰਤਾਂ ਦੇ ਮੁਕਾਬਲੇ ਬਹੁਤ ਘੱਟ ਹੋਣਾ ਜਿੱਥੇ ਉਹ ਆਪਣੀ ਖੇਡ ਦਾ ਪ੍ਰਦਰਸ਼ਨ ਕਰ ਸਕਣ  ਸਾਡਾ
ਸਮਾਜ ਮਰਦਾਂ ਦੇ ਮੁਕਾਬਲੇ ਦੇਖਣਾ ਜ਼ਿਆਦਾ ਪਸੰਦ ਕਰਦਾ ਹੈ । ਜਿਸ ਕਾਰਨ ਔਰਤਾਂ ਦੇ ਖੇਡ ਮੁਕਾਬਲਿਆਂ ਵੱਲ ਬਹੁਤਾ
ਧਿਆਨ ਨਹੀਂ ਦਿੱਤਾ ਜਾਂਦਾ  ਜੇਕਰ ਵਿੱਤੀ ਸਮੱਸਿਆਵਾਂ ਦੀ ਗੱਲ ਕਰਾਂ ਤਾਂ ਮਰਦਾਂ ਦੇ ਮੁਕਾਬਲੇ ਔਰਤਾਂ ਦੀ ਇਨਾਮੀ ਰਾਸ਼ੀ
ਅਤੇ ਖੇਡ ਪ੍ਰਬੰਧਨ ਤੇ ਖ਼ਰਚਾ ਨਾਂਮਾਤਰ ਹੀ ਹੁੰਦਾ ਹੈ ਉਦਹਾਰਣ ਦੇ ਤੌਰ ਤੇ ਜੇ ਮਰਦਾਂ ਦੇ ਕ੍ਰਿਕਟ ਵਰਲਡ ਕੱਪ ਦਾ
ਮੁਕਾਬਲਾ ਔਰਤਾਂ ਦੇ ਵਰਲਡ ਕੱਪ ਨਾਲ  ਕੀਤਾ ਜਾਵੇ ਤਾਂ ਮਰਦਾਂ ਨੂੰ ਇਕ ਖਿਡਾਰੀ ਨੂੰ ਮਿਲਣ ਵਾਲੇ ਪੈਸਿਆਂ ਦੇ

ਮੁਕਾਬਲੇ ਮਹਿਲਾਵਾਂ ਦੀ ਸਾਰੀ ਟੀਮ ਨੂੰ ਓਨੇ ਪੈਸੇ ਦਿੱਤੇ ਜਾਂਦੇ ਹਨ।  ਦੇਖਿਆ ਜਾਵੇ ਤਾਂ ਕੋਈ ਵੀ ਅਖ਼ਬਾਰ ਟੀਵੀ ਚੈਨਲ
ਜਾਂ ਹੋਰ ਕੋਈ ਅਦਾਰਾ ਔਰਤਾਂ ਦੇ ਮੁਕਾਬਲਿਆਂ ਨੂੰ ਦਿਖਾਉਣ ਵਿੱਚ ਜ਼ਿਆਦਾ ਦਿਲਚਸਪੀ ਨਹੀਂ ਦਿਖਾਉਂਦਾ  ਜਿਸ ਕਾਰਨ
ਔਰਤਾਂ ਵਿੱਚ ਨਿਰਾਸ਼ਾ ਪੈਦਾ ਹੁੰਦੀ ਹੈ।  ਅੱਜ ਦੀ ਇਸ ਖੇਡ ਦੁਨੀਆਂ ਇੱਕ ਵਪਾਰਕ ਅਦਾਰਾ ਬਣ ਚੁੱਕੀ ਹੈ ਜਿਸ ਵਿੱਚ
ਖਿਡਾਰੀ ਪੈਸੇ ਕਮਾਉਣ ਲਈ ਤਿਆਰ ਕੀਤੇ ਜਾਂਦੇ ਹਨ।  ਇਸੇ ਕਰਕੇ ਜੋ ਖੇਡ ਪ੍ਰਮੋਟਰ ਹਨ ਜਾਂ ਬਿਜ਼ਨੈੱਸਮੈਨ ਕਹਿ ਸਕਦੇ
ਹਾਂ ਉਹ ਆਪਣਾ ਪੈਸਾ ਮਰਦਾਂ ਦੀਆਂ ਖੇਡਾਂ ਤੇ ਜ਼ਿਆਦਾ ਲਗਾਉਂਦੇ ਹਨ ਤਾਂ ਜੋ ਜ਼ਿਆਦਾ ਕਮਾਈ ਕੀਤੀ ਜਾ ਸਕੇ ।
ਪੁਰਾਤਨ ਕਾਲ ਤੋਂ ਹੀ ਔਰਤਾਂ ਨੂੰ ਖੇਡਾਂ ਵਿੱਚ ਭਾਗ ਲੈਣ ਲਈ ਬਹੁਤ ਸਮੇਂ ਬਾਅਦ  ਪ੍ਰਵਾਨਗੀ ਦਿੱਤੀ ਗਈ ਪਹਿਲਾਂ ਇਹ
ਖੇਡਾਂ ਕੇਵਲ ਮਰਦਾਂ ਲਈ ਹੀ ਸਮਝੀਆਂ ਜਾਂਦੀਆਂ ਸਨ । ਜਿਸ ਕਾਰਨ ਸਾਰੇ ਖੇਡਾਂ ਦੇ ਗਰਾਊਂਡ,ਨਿਯਮ, ਕੋਚ, ਇਨਾਮ
ਆਦਿ ਸਭ ਮਰਦਾਂ ਨੂੰ ਦੇਖਦੇ ਹੋਏ ਹੀ ਬਣਾਏ ਗਏ ਜਿਸ ਕਾਰਨ ਔਰਤਾਂ  ਦੇ ਕੋਚਿੰਗ ਪ੍ਰਬੰਧ ਗਰਾਊਂਡ ਜਾਂ ਕੁਝ ਹੋਰ
ਸਹੂਲਤਾਂ ਜੋ ਖੇਡਾਂ ਵਿੱਚ ਜ਼ਿਆਦਾ  ਔਰਤਾਂ ਦੀ ਭਾਗੀਦਾਰੀ ਲਈ ਬਣਾਏ ਗਏ ਹੋਣ ਉਹ ਕਦੇ ਨਹੀਂ ਹੋਇਆ।
ਅਜਿਹੀਆਂ ਬਹੁਤ ਸਾਰੀਆਂ ਉਦਾਹਰਣਾਂ ਅਸੀਂ ਅਖ਼ਬਾਰਾਂ ਟੀਵੀ ਵਿੱਚ ਦੇਖਦੇ ਹਾਂ ਜਿੱਥੇ ਔਰਤ ਖਿਡਾਰੀ ਨੂੰ ਉਸੇ ਦੇ ਕੋਚ
ਦੁਆਰਾ, ਨਾਲ ਦੇ ਸਾਥੀਆਂ ਦੁਆਰਾ ਜਾਂ ਕਿਸੇ  ਸਬੰਧਿਤ ਮਰਦ ਦੁਆਰਾ ਸਰੀਰਕ ਸ਼ੋਸ਼ਣ  ਕੀਤਾ ਗਿਆ ਹੋਵੇ  ਜੋ ਔਰਤਾਂ
ਲਈ ਖੇਡਾਂ ਵਿੱਚ ਭਾਗ ਲੈਣ ਵਾਸਤੇ ਸਭ ਤੋਂ ਵੱਡੀ ਰੁਕਾਵਟ ਹੈ। ਮਾਂ ਬਾਪ ਵੀ ਏਸੇ ਗੱਲੋਂ ਬਹੁਤ ਸਾਰੀਆਂ ਲੜਕੀਆਂ ਨੂੰ ਖੇਡਾਂ
ਵਿੱਚ ਪਾਉਣ ਤੋਂ ਡਰਦੇ ਹਨ  ਕਿਉਂ ਕੇ ਖੇਡਾਂ ਵਿੱਚ ਲੜਕੀਆਂ ਨੂੰ ਗਰਾਊਂਡਾਂ ਵਿੱਚ ਕੈਂਪਾਂ ਵਿਚ ਜਾਂ ਖੇਡਣ ਲਈ ਦੂਰ ਕਈ
ਵਾਰ ਰਾਤਾਂ ਨੂੰ ਬਾਹਰ ਰਹਿਣਾ ਪੈਂਦਾ ਹੈ ਜੋ   ਮਾਪਿਆਂ ਲਈ   ਚਿੰਤਾ ਦਾ ਵਿਸ਼ਾ ਬਣਿਆ ਰਹਿੰਦਾ ਹੈ।  ਖੇਡਣ ਵਾਲੀਆਂ
ਔਰਤਾਂ ਨੂੰ ਵਿਆਹ ਕਰਵਾਉਣ ਸਮੇਂ ਵੀ ਕਾਫ਼ੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ  ਬਹੁਤ ਸਾਰੇ ਲੋਕਾਂ ਦੀ ਧਾਰਨਾ
ਹੈ ਕਿ ਖੇਡਣ ਵਾਲੀਆਂ ਔਰਤਾਂ ਜ਼ਿਆਦਾ ਬਾਹਰ ਅੰਦਰ ਜਾਣ ਕਰਕੇ ਠੀਕ ਨਹੀਂ ਹੁੰਦੀਆਂ ਜੋ ਕਿ ਬਿਲਕੁਲ ਗਲਤ ਹੈ।
ਸੰਸਾਰ ਦੇ ਬਹੁਤ ਸਾਰੇ ਦੇਸ਼ਾਂ ਵਿਚ ਔਰਤਾਂ ਦੇ ਪਹਿਰਾਵੇ ਵੱਖਰੇ ਵੱਖਰੇ ਹਨ ਪਰ ਖੇਡਾਂ ਵਿੱਚ ਇਹ ਪਹਿਰਾਵੇ ਆਮ ਤੌਰ ਤੇ
ਇੱਕ ਹੀ ਹੁੰਦੇ ਹਨ ਜਿਸ ਕਰਕੇ ਖੇਡਣ ਸਮੇਂ ਔਰਤਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਉਦਹਾਰਣ  ਦੇ ਤੌਰ
ਤੇ ਅਰਬੀ ਦੇਸ਼ਾਂ ਜਾਂ ਮੁਸਲਿਮ ਕੰਟਰੀਆਂ ਦੀਆਂ ਔਰਤ  ਨੂੰ ਵੱਖਰਾ ਪਹਿਰਾਵਾ ਪਹਿਨਣ ਦੀ ਇਜਾਜ਼ਤ ਨਹੀਂ ਹੁੰਦੀ  ਜਿਸ
ਕਰਕੇ ਉਨ੍ਹਾਂ ਦਾ ਕਲਚਰ ਉਨ੍ਹਾਂ ਦੀ ਖੇਡ ਵਿੱਚ ਕਿਤੇ ਨਾ ਕਿਤੇ ਰੁਕਾਵਟ ਬਣਦਾ ਹੈ  । ਇਸੇ ਤਰ੍ਹਾਂ ਦੇਸ਼ਾਂ ਦੀ ਸੰਸਕ੍ਰਿਤੀ ਅਤੇ
ਧਾਰਮਿਕ ਪ੍ਰਵਿਰਤੀ ਵੀ ਔਰਤਾਂ ਨੂੰ ਖੇਡਾਂ ਖੇਡਣ ਵਿਚ ਰੁਕਾਵਟ ਪੈਦਾ ਕਰਦੀ ਹੈ ਸੰਸਾਰ  ਵਿਚ ਅਜਿਹੇ ਦੇਸ਼ ਵੀ ਹਨ
ਜਿਨ੍ਹਾਂ ਦੀਆਂ ਔਰਤਾਂ ਨੂੰ ਬਿਲਕੁਲ ਖੇਡਾਂ ਵਿਚ ਭਾਗ ਨਹੀਂ ਲੈਣ ਦਿੱਤਾ ਜਾਂਦਾ ਜਿਵੇਂ ਸਾਊਦੀ ਅਰੇਬੀਆ।
ਸਮਾਜ ਦੇ ਹਰ ਖੇਤਰ ਵਿਚ ਕਾਮਯਾਬ ਹੋਣ ਲਈ ਬਹੁਤ ਸਾਰੀਆਂ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਉਸੇ ਤਰ੍ਹਾਂ
ਔਰਤਾਂ ਨੂੰ ਖੇਡਾਂ ਦੇ ਵਿਚ ਕਾਮਯਾਬ ਹੋਣ ਲਈ ਮਰਦਾਂ ਦੇ ਮੁਕਾਬਲੇ ਬਹੁਤ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ
ਇਨ੍ਹਾਂ ਸਮੱਸਿਆਵਾਂ ਦੇ ਬਾਵਜੂਦ ਬਹੁਤ ਸਾਰੀਆਂ ਮਹਿਲਾ ਖਿਡਾਰੀਆਂ ਨੇ ਵਰਲਡ ਲੈਵਲ ਤੇ ਆਪਣਾ ਅਤੇ ਦੇਸ਼ ਦਾ ਨਾਮ
ਉੱਚਾ ਕੀਤਾ ਹੈ।
ਬਹੁਤ ਸਾਰੀਆਂ ਮਹਿਲਾ ਖਿਡਾਰੀਆਂ ਨੇ ਗ਼ਰੀਬੀ ਭੁੱਖਮਰੀ ਚੋਂ ਨਿਕਲ ਕੇ ਖੇਡਾਂ ਵਿੱਚ ਬਹੁਤ ਉੱਚੇ ਮੁਕਾਮ ਹਾਸਿਲ ਕੀਤੇ
ਹਨ  ਜੇਕਰ ਸਮਾਜ ਅਤੇ ਸਰਕਾਰਾਂ ਸੰਸਾਰ ਵਿੱਚ ਔਰਤਾਂ ਦੀਆਂ ਖੇਡਾਂ ਵੱਲ ਥੋੜ੍ਹਾ ਜਿਹਾ ਧਿਆਨ ਦੇਣ ਤਾਂ ਉਹ ਦਿਨ ਦੂਰ
ਨਹੀਂ ਜਦੋਂ ਔਰਤਾਂ ਮਰਦਾਂ ਦੇ  ਬਰਾਬਰ ਹੀ ਔਰਤਾਂ ਵੀ ਖੇਡਾਂ ਵਿੱਚ ਭਾਗ ਲੈਣਗੀਆਂ ।

ਡਾ. ਜਸਵਿੰਦਰ ਸਿੰਘ ਬਰਾੜ
ਖੇਡ ਲੇਖਕ

Video Ad