Home ਪੰਜਾਬ ਖੰਨਾ ਵਿਚ ਈਟੀਓ ਬਣ ਕੇ ਲੁਟੇਰਿਆਂ ਨੇ ਸਰੀਏ ਨਾਲ ਭਰਿਆ ਟਰੱਕ ਲੁੱਟਿਆ

ਖੰਨਾ ਵਿਚ ਈਟੀਓ ਬਣ ਕੇ ਲੁਟੇਰਿਆਂ ਨੇ ਸਰੀਏ ਨਾਲ ਭਰਿਆ ਟਰੱਕ ਲੁੱਟਿਆ

0
ਖੰਨਾ ਵਿਚ ਈਟੀਓ ਬਣ ਕੇ ਲੁਟੇਰਿਆਂ ਨੇ ਸਰੀਏ ਨਾਲ ਭਰਿਆ ਟਰੱਕ ਲੁੱਟਿਆ

ਖੰਨਾ, 29 ਮਾਰਚ, ਹ.ਬ. : ਲੁਟੇਰਿਆਂ ਨੇ ਖੰਨਾ ਤੋਂ ਲੁਧਿਆਣਾ ਸਰੀਆ ਲੈ ਕੇ ਆ ਰਹੇ ਟਰੱਕ ਡਰਾਈਵਰ ਨੂੰ ਫਰਜ਼ੀ ਈਟੀਓ ਅਤੇ ਜੀਐਸਟੀ ਅਧਿਕਾਰੀ ਬਣ ਕੇ 11 ਲੱਖ ਦੇ ਸਰੀਏ ਨਾਲ ਭਰਿਆ ਟਰੱਕ ਲੁੱਟ ਲਿਆ। ਡਰਾਈਵਰ ਨੇ ਇਸ ਦੀ ਸੂਚਨਾ ਮਾਲਕ ਅਤੇ ਪੁਲਿਸ ਨੂੰ ਦਿੱਤੀ। ਥਾਣਾ ਡਵੀਜ਼ਨ 3 ਦੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਹਾਲਾਂਕਿ ਸੂਤਰਾਂ ਮੁਤਾਬਕ ਪੁਲਿਸ ਨੇ ਟਰੱਕ ਨੂੰ ਬਰਾਮਦ ਕਰ ਲਿਆ ਹੈ। ਟਰੱਕ ਮਾਲਕ ਅੰਬਰੀਸ਼ ਨੇ ਦੱਸਿਆ ਕਿ ਉਨ੍ਹਾਂ ਦਾ ਲੋਹੇ ਦੀ ਟਰੇਡਿੰਗ ਦਾ ਕੰਮ ਹੈ। ਸ਼ਨਿੱਚਰਵਾਰ ਦੀ ਰਾਤ ਡਰਾਈਵਰ ਪੱਪੂ 11 ਲੱਖ ਦਾ ਸਰੀਆ ਲੱਦ ਕੇ ਲੁਧਿਆਣਾ ਬਹਾਦੁਰਕੇ ਰੋਡ ’ਤੇ ਛੱਡਣ ਦੇ ਲਈ ਜਾ ਰਿਹਾ ਸੀ ਜਦ ਉਹ ਤੜਕੇ ਸਾਢੇ 3 ਵਜੇ ਸਮਰਾਲਾ ਚੌਕ ਦੇ ਕੋਲ ਪੁੱਜਿਆ ਤਾਂ ਇੱਕ ਬੋਲੈਰੋ ਗੱਡੀ ਲਾ ਕੇ ਕੁਝ ਲੋਕ ਖੜ੍ਹੇ ਸੀ ਜਿਨ੍ਹਾਂ ਨੇ ਟਰੱਕ ਨੂੰ ਰੋਕ ਲਿਆ।
ਉਨ੍ਹਾਂ ਕਿਹਾ ਕਿ ਉਹ ਈਟੀਓ ਅਤੇ ਜੀਐਸਟੀ ਵਿਭਾਗ ਦੇ ਅਧਿਕਾਰੀ ਹਨ। ਉਨ੍ਹਾਂ ਨੇ ਇੰਨਾ ਕਹਿ ਕੇ ਉਸ ਕੋਲੋਂ ਦਸਤਾਵੇਜ਼ ਮੰਗੇ ਤਾਂ ਉਨ੍ਹਾਂ ਨੇ ਸਾਰੇ ਪੇਪਰ ਦਿਖਾ ਦਿੱਤੇ। ਇੱਕ ਵਿਅਕਤੀ ਬੋਲਿਆ ਕਿ ਪੇਪਰ ਘੱਟ ਹਨ ਉਨ੍ਹਾਂ ਨੂੰ ਵਿਭਾਗ ਦੇ ਦਫ਼ਤਰ ਵਿਚ ਚਲਣਾ ਹੋਵੇਗਾ। ਇੰਨਾ ਬੋਲ ਕੇ ਉਸ ਨੂੰ ਗੱਡੀ ਵਿਚ ਬਿਠਾ ਲਿਆ । ਫੇਰ ਮੁਲਜ਼ਮ ਉਸ ਨੂੰ ਲੈ ਕੇ ਫਿਰੋਜ਼ਪੁਰ ਰੋਡ ਤੋਂ ਹੁੰਦੇ ਹੋਏ ਮੋਗਾ ਲੈ ਗਏ ਜਿੱਥੇ ਰਸਤੇ ਵਿਚ ਧਮਕਾਉਂਦੇ ਰਹੇ। ਕਰੀਬ ਸਵਾ ਪੰਜ ਵਜੇ ਮੁਲਜ਼ਮ ਉਸ ਨੂੰ ਸਮਰਾਲਾ ਚੌਕ ਵਿਚ ਮੁੜ ਛੱਡ ਕੇ ਫਰਾਰ ਹੋ ਗਏ। ਪੱਪੂ ਨੇ ਇਧਰ ਉਧਰ ਦੇਖਿਆ ਤਾਂ ਉਸ ਨੂੰ ਟਰੱਕ ਨਜ਼ਰ ਨਹੀਂ ਆਇਆ, ਫੇਰ ਇਸ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਗਈ।
ਇਸ ਮਾਮਲੇ ਦੀ ਸੂਚਨਾ ਪੁਲਿਸ ਨੂੰ ਮਿਲੀ ਤਾਂ ਉਨ੍ਹਾ ਨੇ ਮੁਲਜ਼ਮਾਂ ਨੂੰ ਟਰੇਸ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਡਰਾੲਂਵਰ ਦਾ ਮੋਬਾਈਲ ਟਰੱਕ ਵਿਚ ਸੀ, ਪੁਲਿਸ ਨੇ ਲੋਕਸ਼ਨ ਦਾ ਪਤਾ ਲਗਾ ਲਿਆ ਜੋ ਕਿ ਸਵੇਰ ਤੱਕ ਫਗਵਾੜਾ ਵਿਚ ਸੀ। ਉਨ੍ਹਾਂ ਨੇ ਫਗਵਾੜਾ ਪੁਲਿਸ ਨੂੰ ਚੌਕਸ ਕੀਤਾ ਲੇਕਿਨ ਮੁਲਜ਼ਮ ਸੁਲਤਾਨਪੁਰ ਲੋਧੀ ਪਹੁੰਚ ਗਏ। ਉਥੋਂ ਉਨ੍ਹਾਂ ਗ੍ਰਿਫਤਾਰ ਕਰਕੇ ਟਰੱਕ ਬਰਾਮਦ ਕੀਤਾ ਗਿਆ। ਹਾਲਾਂÎਕਿ ਪੁਲਿਸ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ।