ਗਰਦਨ ’ਤੇ ਤਲਵਾਰ ਰੱਖ ਕੇ ਲੁਟੇਰਿਆਂ ਨੇ ਨਰਿੰਦਰ ਤੋਮਰ ਦਾ ਟਰੱਕ ਲੁੱਟਿਆ

ਲੁਧਿਆਣਾ, 22 ਸਤੰਬਰ, ਹ.ਬ. : ਪੰਜਾਬ ਵਿਚ ਲੁਧਿਆਣਾ ਦੇ ਕਸਬਾ ਖੰਨਾ ਵਿੱਚ ਤੜਕੇ ਹਥਿਆਰਬੰਦ ਲੁਟੇਰਿਆਂ ਨੇ ਇੱਕ ਟਰੱਕ ਡਰਾਈਵਰ ਨੂੰ ਨਿਸ਼ਾਨਾ ਬਣਾ ਕੇ ਉਸ ਨੂੰ ਲੁੱਟ ਲਿਆ। ਬਦਮਾਸ਼ਾਂ ਨੇ ਟਰੱਕ ਡਰਾਈਵਰ ਦੇ ਮੱਥੇ ’ਤੇ ਪਿਸਤੌਲ ਤੇ ਉਸ ਦੀ ਗਰਦਨ ’ਤੇ ਤਲਵਾਰ ਰੱਖ ਦਿੱਤੀ। ਲੁਟੇਰਿਆਂ ਨੇ ਡਰਾਈਵਰ ਦੀ ਜੇਬ ’ਚ ਪੈਸੇ, ਮੋਬਾਈਲ ਅਤੇ ਬੈਟਰੀ ਚੋਰੀ ਕਰ ਲਈ। ਟਰੱਕ ਡਰਾਈਵਰ ਮੁਤਾਬਕ ਬਦਮਾਸ਼ ਆਸਾਨੀ ਨਾਲ ਫਰਾਰ ਹੋ ਗਏ।
ਡਰਾਈਵਰ ਬਨਵਾਰੀ ਲਾਲ ਨੇ ਦੱਸਿਆ ਕਿ ਉਹ ਨਾਗਪੁਰ ਤੋਂ ਗੱਡੀ ਲੈ ਕੇ ਚਲਿਆ ਸੀ ਜਿਸ ਨੂੰ ਲੁਧਿਆਣਾ ਵਿਖੇ ਉਤਾਰਿਆ ਜਾਣਾ ਸੀ। ਸਵੇਰੇ ਖੰਨਾ ਪਹੁੰਚਦਿਆਂ ਹੀ ਉਸ ਨੂੰ ਨੀਂਦ ਆਉਣ ਲੱਗੀ। ਰਸਤੇ ਵਿੱਚ ਕਿਸੇ ਦੁਰਘਟਨਾ ਤੋਂ ਬਚਣ ਲਈ ਉਹ ਸਰਵਿਸ ਲਾਈਨ ਵਾਲੀ ਸਾਈਡ ’ਤੇ ਟਰੱਕ ਦੀ ਸਾਈਡ ’ਤੇ ਸੁੱਤਾ ਪਿਆ ਸੀ ਤਾਂ ਉਸ ਦੇ ਟਰੱਕ ਵਿੱਚ ਤਿੰਨ ਬਦਮਾਸ਼ ਆ ਗਏ। ਇਸੇ ਦੌਰਾਨ ਇੱਕ ਬਦਮਾਸ਼ ਉਸ ਦੇ ਮੱਥੇ ’ਤੇ ਪਿਸਤੌਲ ਰੱਖ ਕੇ ਉਸ ਦੀ ਜੇਬ ’ਚ ਪਿਆ ਮੋਬਾਈਲ, ਨਕਦੀ ਲੁੱਟ ਕੇ ਲੈ ਗਿਆ। ਡਰਾਈਵਰ ਬਨਵਾਰੀ ਲਾਲ ਅਨੁਸਾਰ ਜਦੋਂ ਉਹ ਬਦਮਾਸ਼ਾਂ ਦਾ ਵਿਰੋਧ ਕਰਨ ਲੱਗਾ ਤਾਂ ਉਹ ਉਸ ਨੂੰ ਗੋਲੀ ਮਾਰਨ ਦੀ ਧਮਕੀ ਦਿੱਤੀ। ਸ਼ਰਾਰਤੀ ਅਨਸਰਾਂ ਨੇ ਜਾਂਦੇ ਸਮੇਂ ਟਰੱਕ ਦੀ ਬੈਟਰੀ ਵੀ ਕੱਢ ਲਈ। ਡਰਾਈਵਰ ਬਨਵਾਰੀ ਲਾਲ ਅਨੁਸਾਰ ਇਹ ਟਰੱਕ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਦੀ ਕੰਪਨੀ ਦਾ ਹੈ, ਜਿਸ ਦੇ ਡਰਾਈਵਰ ਨੂੰ ਬਦਮਾਸ਼ਾਂ ਨੇ ਲੁੱਟ ਲਿਆ। ਖੁਸ਼ਕਿਸਮਤੀ ਨਾਲ ਸ਼ਰਾਰਤੀ ਅਨਸਰਾਂ ਨੇ ਡਰਾਈਵਰ ਨੂੰ ਹੀ ਲੁੱਟਿਆ ਜਦਕਿ ਗੱਡੀ ਵਿੱਚ ਪਏ ਸਾਮਾਨ ਦਾ ਕੋਈ ਨੁਕਸਾਨ ਨਹੀਂ ਹੋਇਆ। ਬਨਵਾਰੀ ਲਾਲ ਅਨੁਸਾਰ ਉਸ ਦਾ ਕਰੀਬ 15 ਹਜ਼ਾਰ ਦਾ ਨੁਕਸਾਨ ਹੋਇਆ ਹੈ। ਡਰਾਈਵਰ ਬਨਵਾਰੀ ਲਾਲ ਨੇ ਥਾਣਾ ਸਦਰ ਖੰਨਾ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਇਸ ਦੇ ਨਾਲ ਹੀ ਕੰਪਨੀ ਦੇ ਅਧਿਕਾਰੀਆਂ ਨੂੰ ਵੀ ਲੁੱਟ ਦੀ ਸੂਚਨਾ ਦੇ ਦਿੱਤੀ ਗਈ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

Video Ad
Video Ad