Home ਤਾਜ਼ਾ ਖਬਰਾਂ ਸੋਨੇ ਦੇ ‘ਮਹਿਲ’ ਵਿਚ ਗਰਲਫਰੈਂਡ ਨਾਲ ਰਹਿੰਦੇ ਹਨ ਰੂਸ ਦੇ ਰਾਸ਼ਟਰਪਤੀ ਪੁਤਿਨ

ਸੋਨੇ ਦੇ ‘ਮਹਿਲ’ ਵਿਚ ਗਰਲਫਰੈਂਡ ਨਾਲ ਰਹਿੰਦੇ ਹਨ ਰੂਸ ਦੇ ਰਾਸ਼ਟਰਪਤੀ ਪੁਤਿਨ

0
ਸੋਨੇ ਦੇ ‘ਮਹਿਲ’ ਵਿਚ ਗਰਲਫਰੈਂਡ ਨਾਲ ਰਹਿੰਦੇ ਹਨ ਰੂਸ ਦੇ ਰਾਸ਼ਟਰਪਤੀ ਪੁਤਿਨ

ਮਾਸਕੋ, 2 ਮਾਰਚ, ਹ.ਬ. : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਕਥਿਤ ਤੌਰ ’ਤੇ ਆਪਣੀ ਪ੍ਰੇਮਿਕਾ ਨਾਲ ਰਹਿ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਉਸ ਦੀ ਪ੍ਰੇਮਿਕਾ ਇੱਕ ਜਿਮਨਾਸਟ ਹੈ। ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਪੁਤਿਨ ਉਨ੍ਹਾਂ ਦੇ ਨਾਲ ਇੱਕ ਵਿਸ਼ਾਲ ਮਹਿਲਨੁਮਾ ਹਵੇਲੀ ਵਿਚ ਰਹਿ ਰਹੇ ਹਨ ਜਿੱਥੇ ਉਨ੍ਹਾਂ ਦੇ ਬੱਚਿਆਂ ਲਈ ਇੱਕ ਖੇਡ ਦਾ ਮੈਦਾਨ ਹੈ।
39 ਸਾਲਾ ਜਿਮਨਾਸਟ ਅਲੀਨਾ ਦਾ ਨਾਂ ਲੰਬੇ ਸਮੇਂ ਤੋਂ ਵਲਾਦੀਮੀਰ ਪੁਤਿਨ ਨਾਲ ਜੁੜਿਆ ਰਿਹਾ ਹੈ। ਰੂਸੀ ਮੀਡੀਆ ਮੁਤਾਬਕ ਇਹ ਮਹਿਲ ਮਾਸਕੋ ਦੇ ਉਤਰ-ਪੱਛਮ ’ਚ ਵਾਲਦਾਈ ਝੀਲ ’ਤੇ ਸਥਿਤ ਹੈ। ਰਿਪੋਰਟਾਂ ਦਾ ਦਾਅਵਾ ਕੀਤਾ ਗਿਆ ਹੈ ਕਿ ਵਲਾਦੀਮੀਰ ਪੁਤਿਨ ਨੇ ਸਾਈਪ੍ਰਸ ਵਿੱਚ ਇੱਕ ਸਲੈਸ਼ ਫੰਡ ਰਾਹੀਂ 120 ਮਿਲੀਅਨ ਡਾਲਰ ਦੀ ਜਾਇਦਾਦ ਖਰੀਦੀ ਹੈ। ਇਸ ਸ਼ਾਨਦਾਰ ਇਮਾਰਤ ਦੀ ਉਸਾਰੀ ਦਾ ਕੰਮ 2020 ਵਿੱਚ ਸ਼ੁਰੂ ਹੋਇਆ ਸੀ ਅਤੇ ਦੋ ਸਾਲਾਂ ਵਿੱਚ ਪੂਰਾ ਹੋਇਆ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇਹ ਮਹਿਲ 13,000 ਵਰਗ ਫੁੱਟ ਵਿੱਚ ਫੈਲਿਆ ਹੋਇਆ ਹੈ ਅਤੇ ਇੱਕ ਰੂਸੀ ਡਾਚਾ ਦੀ ਸ਼ੈਲੀ ਵਿੱਚ ਪੂਰੀ ਤਰ੍ਹਾਂ ਲੱਕੜ ਨਾਲ ਬਣਾਇਆ ਗਿਆ ਸੀ। ਰਿਪੋਰਟ ਵਿੱਚ ਅਣਪਛਾਤੇ ਅਧਿਕਾਰੀਆਂ ਦੇ ਹਵਾਲੇ ਨਾਲ ਇਹ ਵੀ ਕਿਹਾ ਗਿਆ ਹੈ ਕਿ ਉਨ੍ਹਾਂ ਨੇ ਹਵੇਲੀ ਦੇ ਕੰਪਲੈਕਸ ਵਿੱਚ ਬੱਚਿਆਂ ਅਤੇ ਅਲੀਨਾ ਕਾਬੇਵਾ ਦੀਆਂ ਕੁਝ ਮਹਿਲਾ ਰਿਸ਼ਤੇਦਾਰਾਂ ਨੂੰ ਦੇਖਿਆ ਗਿਆ।