Home ਤਾਜ਼ਾ ਖਬਰਾਂ ਗਰੀਸ ਵਿਚ ਸ਼ਰਨਾਰਥੀਆਂ ਦੀ ਕਿਸ਼ਤੀ ਡੁੱਬੀ, 80 ਲੋਕ ਸਨ ਸਵਾਰ, 29 ਨੂੰ ਬਚਾਇਆ

ਗਰੀਸ ਵਿਚ ਸ਼ਰਨਾਰਥੀਆਂ ਦੀ ਕਿਸ਼ਤੀ ਡੁੱਬੀ, 80 ਲੋਕ ਸਨ ਸਵਾਰ, 29 ਨੂੰ ਬਚਾਇਆ

0
ਗਰੀਸ ਵਿਚ ਸ਼ਰਨਾਰਥੀਆਂ ਦੀ ਕਿਸ਼ਤੀ ਡੁੱਬੀ, 80 ਲੋਕ ਸਨ ਸਵਾਰ, 29 ਨੂੰ ਬਚਾਇਆ

ਏਥੰਸ, 11 ਅਗਸਤ, ਹ.ਬ. : ਗਰੀਸ ਦੇ ਨੇੜੇ ਬੁਧਵਾਰ ਦੇਰ ਰਾਤ ਸ਼ਰਣਾਰਥੀਆਂ ਦੀ ਕਿਸ਼ਤੀ ਕਾਰਪਾਥੋਸ ਟਾਪੂ ਦੇ ਕੋਲ ਏਜੀਅਨ ਸਾਗਰ ਵਿਚ ਡੁੱਬ ਗਈ । ਕਿਸ਼ਤੀ ’ਤੇ ਕਰੀਬ 80 ਲੋਕ ਸਵਾਰ ਸਨ। ਇਸ ਵਿਚ 29 ਲੋਕਾਂ ਨੂੰ ਬਚਾਇਆ ਗਿਆ ਹੈ। ਬਾਕੀ ਲਾਪਤਾ ਹਨ। ਗਰੀਸ ਦੇ ਕੋਸਟਲ ਗਾਰਡਸ ਮੌਕੇ ’ਤੇ ਪਹੁੰਚ ਗਏ। ਇਸ ਤੋਂ ਬਾਅਦ ਰਾਹਤ ਅਤੇ ਬਚਾਅ ਦਾ ਕੰਮ ਸ਼ੁਰੂ ਕੀਤਾ ਜਾ ਸਕਿਆ।
ਬਚਾਏ ਗਏ ਪਰਵਾਸੀਆਂ ਨੇ ਦੱਸਿਆ ਕਿ ਉਹ ਤੁਰਕੀ ਦੇ ਅੰਤਾਲਿਆ ਤੋਂ ਪਨਾਹ ਲੈਣ ਜਾ ਰਹੇ ਸੀ। ਤੜਕੇ ਤੇਜ਼ ਹਵਾਵਾਂ ਕਾਰਨ ਕਿਸ਼ਤੀ ਡੁੱਬ ਗਈ। ਸ਼ਰਣਾਰਥੀਆਂ ਵਿਚ ਜ਼ਿਆਦਾਤਰ ਅਫਗਾਨ, ਈਰਾਨ ਅਤੇ ਇਰਾਕ ਦੇ ਨਾਗਰਿਕ ਹਨ। ਜੋ ਇਟਲੀ ਵਿਚ ਜਾਣਾ ਚਾਹੁੰਦਾ ਸੀ।