Home ਤਾਜ਼ਾ ਖਬਰਾਂ ਗਲਤੀ ਨਾਲ ਸਰਹੱਦ ਪਾਰ ਕਰ ਭਾਰਤ ‘ਚ ਦਾਖਲ ਹੋਇਆ ਪਾਕਿਸਤਾਨੀ ਨੌਜਵਾਨ, ਫ਼ੌਜ ਨੇ ਵਿਖਾਈ ਦਰਿਆਦਿਲੀ

ਗਲਤੀ ਨਾਲ ਸਰਹੱਦ ਪਾਰ ਕਰ ਭਾਰਤ ‘ਚ ਦਾਖਲ ਹੋਇਆ ਪਾਕਿਸਤਾਨੀ ਨੌਜਵਾਨ, ਫ਼ੌਜ ਨੇ ਵਿਖਾਈ ਦਰਿਆਦਿਲੀ

0
ਗਲਤੀ ਨਾਲ ਸਰਹੱਦ ਪਾਰ ਕਰ ਭਾਰਤ ‘ਚ ਦਾਖਲ ਹੋਇਆ ਪਾਕਿਸਤਾਨੀ ਨੌਜਵਾਨ, ਫ਼ੌਜ ਨੇ ਵਿਖਾਈ ਦਰਿਆਦਿਲੀ

ਸ੍ਰੀਨਗਰ, 7 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਭਾਰਤੀ ਫ਼ੌਜ ਨੇ ਬੁੱਧਵਾਰ ਨੂੰ ਗਲਤੀ ਨਾਲ ਸਰਹੱਦ ਪਾਰ ਕਰਕੇ ਆਏ ਇੱਕ ਨੌਜਵਾਨ ਨੂੰ ਪਾਕਿਸਤਾਨ ਨੂੰ ਸੌਂਪ ਦਿੱਤਾ। ਇਸ ਦੌਰਾਨ ਭਾਰਤੀ ਅਧਿਕਾਰੀਆਂ ਨੇ ਇਸ ਨੌਜਵਾਨ ਨੂੰ ਕੱਪੜੇ ਅਤੇ ਮਠਿਆਈ ਵੀ ਦਿੱਤੀ। ਭਾਰਤੀ ਅਧਿਕਾਰੀਆਂ ਨੇ ਮਨੁੱਖਤਾ ਦੀ ਮਿਸਾਲ ਪੇਸ਼ ਕਰਦਿਆਂ ਉੱਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਤੇਤਵਾਲ ਕਰਾਸਿੰਗ ਪੁਆਇੰਟ ਤੋਂ ਨੌਜਵਾਨਾਂ ਨੂੰ ਪਾਕਿਸਤਾਨੀ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ।

ਭਾਰਤੀ ਫ਼ੌਜ ਨੇ ਕਿਹਾ ਹੈ ਕਿ 5 ਅਪ੍ਰੈਲ ਨੂੰ ਇਹ ਨੌਜਵਾਨ ਕੰਟਰੋਲ ਰੇਖਾ ਪਾਰ ਕਰਕੇ ਇਸ ਪਾਸੇ ਆਇਆ ਸੀ। ਇਸ ਤੋਂ ਬਾਅਦ ਉਸ ਨੂੰ ਹਿਰਾਸਤ ‘ਚ ਲੈ ਲਿਆ ਗਿਆ। ਜਾਂਚ ‘ਚ ਪਾਇਆ ਗਿਆ ਕਿ ਇਹ ਨੌਜਵਾਨ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ‘ਚ ਲੀਪਾ ਦਾ ਰਹਿਣ ਵਾਲਾ ਹੈ ਅਤੇ ਗਲਤੀ ਨਾਲ ਇਸ ਵੱਲ ਆਇਆ ਹੈ। ਖੁਦ ਨੂੰ ਭਾਰਤੀ ਫ਼ੌਜ ਦੀ ਹਿਰਾਸਤ ‘ਚ ਵੇਖ ਇਹ ਨੌਜਵਾਨ ਕਾਫ਼ੀ ਡਰਿਆ ਹੋਇਆ ਸੀ। ਫ਼ੌਜੀ ਜਵਾਨਾਂ ਨੇ ਉਸ ਨੂੰ ਖਾਣਾ ਅਤੇ ਕੱਪੜੇ ਦਿੱਤੇ। ਇਸ ਤੋਂ ਬਾਅਦ ਪਾਕਿਸਤਾਨ ਨਾਲ ਸੰਪਰਕ ਕੀਤਾ ਗਿਆ ਅਤੇ ਦੱਸਿਆ ਗਿਆ ਕਿ ਇਕ ਨੌਜਵਾਨ ਇਸ ਪਾਸੇ ਆਇਆ ਹੈ। ਸਾਰੀ ਲੋੜੀਂਦੀ ਕਾਰਵਾਈ ਕਰਦਿਆਂ ਇਸ ਨੂੰ ਬੁੱਧਵਾਰ ਨੂੰ ਵਾਪਸ ਕਰ ਦਿੱਤਾ ਗਿਆ।

ਜ਼ਿਕਰਯੋਗ ਹੈ ਕਿ ਬੀਤੇ ਹਫ਼ਤੇ ਰਾਜਸਥਾਨ ‘ਚ ਭਾਰਤ-ਪਾਕਿਸਤਾਨ ਸਰਹੱਦ ‘ਤੇ ਇਕ 7-8 ਸਾਲ ਦਾ ਬੱਚਾ ਬਾਰਡਰ ਪਾਰ ਕਰਕੇ ਭਾਰਤ ‘ਚ ਦਾਖਲ ਹੋ ਗਿਆ ਸੀ। ਜਦੋਂ ਉਸ ਨੇ ਇੱਥੇ ਬੀਐਸਐਫ ਦੇ ਜਵਾਨਾਂ ਨੂੰ ਵੇਖਿਆ ਤਾਂ ਉਹ ਰੋਣ ਲੱਗ ਪਿਆ। ਜਦੋਂ ਜਵਾਨਾਂ ਨੇ ਉਸ ਨੂੰ ਚੁੱਪ ਕਰਾਉਂਦੇ ਹੋਏ ਪਿੰਡ ਦਾ ਨਾਮ ਪੁੱਛਿਆ ਤਾਂ ਪਤਾ ਲੱਗਿਆ ਕਿ ਉਹ ਪਾਕਿਸਤਾਨ ਦਾ ਰਹਿਣ ਵਾਲਾ ਹੈ। ਉਹ ਅਣਜਾਣੇ ‘ਚ ਘਰ ਦਾ ਰਾਹ ਭੁੱਲ ਗਿਆ ਸੀ। ਅਜਿਹੀ ਸਥਿਤੀ ‘ਚ ਅਧਿਕਾਰੀਆਂ ਨੇ ਤੁਰੰਤ ਪਾਕਿਸਤਾਨੀ ਅਧਿਕਾਰੀਆਂ ਨਾਲ ਸੰਪਰਕ ਕਰਕੇ ਉਸ ਨੂੰ ਵਾਪਸ ਪਾਕਿਸਤਾਨ ਦੇ ਹਵਾਲੇ ਕਰ ਦਿੱਤਾ ਸੀ।