Home ਮੰਨੋਰੰਜਨ ਗਾਇਕੀ ਖੇਤਰ ਦਾ ਨਵਾ ਹਸਤਾਖਰ- ਪ੍ਰਿੰਸ ਦੀਪ

ਗਾਇਕੀ ਖੇਤਰ ਦਾ ਨਵਾ ਹਸਤਾਖਰ- ਪ੍ਰਿੰਸ ਦੀਪ

0

 ਟੀਸੀਰੀਜ ਕੰਪਨੀ ਵੱਲੋਂ ‘ਫਾਸਟ ਸਟੇਪ ” ਐਲਬਮ ਬਣਾ ਰਹੀ ਪਹਿਚਾਣ ਪ੍ਰਿੰਸ ਦੀਪ ਦੀ ਗਾਇਕੀ ‘ਚ ਪਹਿਚਾਣ 

 ਹਰ ਇਕ ਇਨਸਾਨ ਵਿੱਚ ਕੋਈ ਨਾ ਕੋਈ ਗੁਣ ਤਾਂ  ਜ਼ਰੂਰ ਹੁੰਦਾ ਹੈ।ਜੇਕਰ ਗੁਣ ਰੂਪੀ ਕਲਾ ਦੇ ਖਜ਼ਾਨੇ ਨੂੰ ਸਹੀ ਸਮੇਂ ਸਹੀ ਰਾਹ ਮਿਲ ਜਾਵੇ ਤਾਂ ਇੱਕ ਦਿਨ ਕਲਾ ਦੀ ਫੁਲਵਾੜੀ ਵਿੱਚ ਉਹ ਬਹਾਰ ਬਣ ਜਾਂਦਾ ਹੈ। ਬਚਪਨ ਦੀ ਮਿਲੀ ਗੁੜ੍ਹਤੀ ਤੇ ਮਾਪਿਆਂ ਦੀ ਦਿੱਤੀ ਹੱਲਾਸ਼ੇਰੀ ਇਨਸਾਨ ਨੂੰ ਕਿਤੇ ਤੋਂ ਕਿਤੇ ਲੈ ਜਾਂਦੀ ਹੈ। ਖ਼ੇਤਰ ਕਲਾ ਦਾ ਹੋਵੇ ਭਾਵੇਂ ਹੋਰ ਪਰ ਮਿਹਨਤ, ਲਗਨ ਤੇ ਹੱਲਾਸ਼ੇਰੀ ਸਫ਼ਲਤਾ ਦੀ ਟੀਸੀ ‘ਤੇ ਪੁਹੰਚਾ ਦਿੰਦੀ ਹੈ।ਅੱਜ ਦੇ ਦੌਰ ਵਿੱਚ ਕਾਫ਼ੀ ਕੁੱਝ ਬਦਲ ਗਿਆ ਹੈ। ਨਵੀਆਂ ਤਕਨੀਕਾਂ ਨੇ ਮਿਹਨਤ ਕਰਨ ਵਾਲੇ ਲੋਕਾਂ ਦੀਆਂ ਆਸਾਂ ਨੂੰ ਭਾਵੇਂ ਠੇਸ ਮਾਰੀ ਹੈ ਪਰ ਜਿਸ ਵਿਅਕਤੀ ਦੇ ਪੱਲੇ ਲਗਨ ਹੁੰਦੀ ਹੈ ਉਸ ਲਈ ਮੰਜ਼ਿਲ ਪਾਉਣਾ ਬਹੁਤੀ ਵੱਡੀ ਗੱਲ ਨਹੀਂ ਹੁੰਦੀ।ਕਲਾ ਖੇਤਰ ਵਿੱਚ ਅੱਜ ਦੇ ਸਮੇਂ ਮਿਹਨਤ ਨਾਲ ਕਲਾ ਦੀ ਪੌੜੀ ਚੜ੍ਹਨ ਨਾਲ ਫ਼ਨਕਾਰ ਲੰਮਾ ਸਮਾਂ ਆਪਣੀ ਪਕੜ ਮਜ਼ਬੂਤ ਕਰਨ ਵਿੱਚ ਕਾਮਯਾਬ ਹੋ ਜਾਂਦੇ ਹਨ। ਨਿੱਤ ਦਿਨ ਕਲਾ ਖ਼ੇਤਰ ਵਿਚ ਨਵੇਂ ਨਵੇਂ ਚਿਹਰੇ ਵੇਖਣ ਨੂੰ ਮਿਲ ਰਹੇ ਹਨ । ਕੁਝ ਅਜਿਹਾ ਹੀ ਫਨਕਾਰ ਹੈ ਮਾਨਸਾ ਜ਼ਿਲ੍ਹੇ ਦੇ ਕਸਬਾ ਸਰਦੂਲਗੜ੍ਹ ਦੇ ਪਿੰਡ ਭੱਲਣਵਾੜਾ ਦਾ ਸੋਹਣਾ ਸੁਨੱਖਾ ਗੱਭਰੂ ਪ੍ਰਿੰਸ ਦੀਪ। ਪਿਤਾ ਗੋਰਾ ਲਾਲ ਦੇ ਘਰ ਸ਼ੀਲਾ ਰਾਣੀ ਦੀ ਕੁੱਖੋਂ ਜਨਮੇ ਪ੍ਰਿੰਸ ਨੂੰ ਗਾਉਣ ਦਾ ਸ਼ੌਕ ਬਚਪਨ ਤੋਂ ਤੇ ਪਰਿਵਾਰ ‘ਚ ਪ੍ਰਿੰਸ ਦੇ ਦਾਦਾ ਜੀ ਕਵੀਸ਼ਰ ਸਨ ,ਤੇ ਉਹਨਾਂ ਦਾ ਸੁਪਨਾ ਸੀ ਕਿ ਮੇਰਾ ਇਕ ਪੋਤਰਾ ਗਾਇਕੀ ਲਾਇਨ ਵੱਲ ਜਾਵੇ। ਪ੍ਰਿੰਸ ਸਕੂਲ ਟਾਈਮ ਪੜ੍ਹਦੇ ਸਕੂਲ ‘ਚ ਹੁੰਦੇ ਫੰਕਸ਼ਨ, ਬਾਲ ਸਭਾਵਾਂ ਵਿੱਚ ਭਾਗ ਲੈਂਦਾ ਹੁੰਦਾ ਸੀ। ਫਿਰ ਪ੍ਰਿੰਸ ਨੇ ਚੰਡੀਗੜ੍ਹ ਜਾ ਕੇ ਗਾਇਕ ਦੀਪ ਢਿੱਲੋਂ   ਜੈਸਮੀਨ ਜੱਸੀ, ਜੱਸੀ ਗਿੱਲ, ਬੱਬਲ ਰਾਏ, ਗੀਤਾ ਜ਼ੈਲਦਾਰ, ਦਿਲਪ੍ਰੀਤ ਢਿੱਲੋਂ, ਅੰਮ੍ਰਿਤ ਮਾਨ, ਹਰਫ਼ ਚੀਮਾ ਵਰਗੇ ਫਨਕਾਰਾਂ ਨਾਲ ਸਟੇਜ ਸ਼ੋਅ ਸਾਂਝੇ ਕੀਤੇ ਅਤੇ ਗਾਇਕੀ ਨੂੰ ਜਨੂੰਨ ਬਣਾ ਕੇ ਪਹਿਲਾ ਗੀਤ ਸਾਲ 2019 ‘ਚ “ਹਾਰਟਬਰੌਕਨ” ਕੀਤਾ, ਜਿਸ ਨੂੰ ਸਰੋਤਿਆਂ ਨੇ ਬਹੁਤ ਪਿਆਰ ਦਿੱਤਾ। ਇਸ ਗੀਤ ਤੋਂ ਬਾਅਦ ਗਾਏ ਗੀਤ “ਜਿਮੀਂਦਾਰ ਦਾ ਪੁੱਤ” ਨੂੰ ਵੀ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ। ਪ੍ਰਿੰਸ ਦੀਪ ਨੇ ਦੱਸਿਆ ਕਿ ਗਾਇਕਾਂ ਨਾਲ ਸਟੇਜ ਸ਼ੋਅ ਕਰਨ ਨਾਲ ਮੈਨੂੰ ਗਾਇਕੀ ਦੇ ਖੇਤਰ ‘ਚ ਆਉਣ ਲਈ ਸਿੱਖਣ ਨੂੰ ਮਿਲਿਆ। ਪ੍ਰਿੰਸ ਦੀ ਵੱਡੀ ਸਫਲਤਾਂ ‘ਚ ਪਿਛਲੇ ਦਿਨੀ ਪ੍ਰਸਿੱਧ ਕੰਪਨੀ ਟੀਸੀਰੀਜ ਵੱਲੋਂ ਪੂਰੀ ਐਲਬਮ ‘ਫਾਸਟ ਸਟੇਪ ‘ ਆਈ ਜਿਸ ਦੇ ਦੋ ਗੀਤ ਰਿਲੀਜ਼ ਹੋ ਚੁੱਕੇ ਹਨ। ਤੇ ਤਿੰਨ ਗਾਣੇ ਵੀ ਅਗਲੇ ਦਿਨਾਂ ‘ਚ ਵੱਡੇ ਪੱਧਰ ‘ਤੇ ਲਾਂਚ ਹੋ ਰਹੇ ਹਨ। ਪ੍ਰਿੰਸ ਦੀਪ ਨੇ ਕਿਹਾ ਕਿ ਮੈਂ ਸ਼ੁਰੂ ਤੋਂ ਗਾਇਕ ਜੱਸੀ ਗਿੱਲ ਦੀ ਗਾਇਕੀ ਦਾ ਮੁਰਾਦ ਰਿਹਾ ਤੇ ਉਹਨਾਂ ਤੋਂ ਹੀ ਪ੍ਰਭਾਵਿਤ ਹੋ ਕੇ ਗਾਇਕੀ ਵੱਲ ਆਇਆ। ਪ੍ਰਿੰਸ ਦੀਪ ਨੇ ਕਿਹਾ ਕਿ ਮੈਂ  ਜੁਲਾਈ, ਅਗਸਤ ਤੇ ਸਤੰਬਰ ਤਿੰਨ ਮਹਿਨਿਆਂ ਦੇ ਕਨੈਡਾ ਸ਼ੌਅ ਲਈ ਵੀ ਜਾ ਰਿਹਾ ਹਾ,ਆਖਿਰ ਵਿੱਚ ਪ੍ਰਿੰਸ ਦੀਪ ਨੇ ਸੰਗੀਤਕਾਰ ਜੱਸੀ ਐਕਸ ,ਸਰਦਾਰ ਫਿਲਮਜ਼ ਤੇ ਅਸ਼ਵਨੀ ਬਾਵਾ ਆਸਟ੍ਰੇਲੀਆ ਹੋਰਾ ਦਾ ਧੰਨਵਾਦ ਕਰਦਿਆ ਕਿਹਾ ਕਿ ਗਾਇਕੀ ਦੇ ਖੇਤਰ ਵਿੱਚ ਮੇਰਾ ਪੂਰਾ ਸਹਿਯੋਗ ਕੀਤਾ।

ਬਿਕਰਮ ਸਿੰਘ  ਵਿੱਕੀ ਮਾਨਸਾ 

89686_62992