ਮਾਨਸਾ,26 ਅਪ੍ਰੈਲ ( ਬਿਕਰਮ ਵਿੱਕੀ):- ਨੌਜਵਾਨ ਪੀੜ੍ਹੀ ਦਾ ਚਹੇਤੇ ਗਾਇਕ ਨਿੰਜਾ ਦਾ ਨਵਾ ਗੀਤ ‘ਡੈਥ ਰੋ ‘ ਵੱਡੇ ਪੱਧਰ ‘ਤੇ ਰਿਲੀਜ਼ ਹੋ ਰਿਹਾ ਹੈ। ਜਾਣਕਾਰੀ ਦਿੰਦਿਆ ਗੀਤ ਦੇ ਲਿਖਾਰੀ ਫਤਿਹ ਸ਼ੇਰਗਿੱਲ ਨੇ ਦੱਸਿਆ ਕਿ ਗੀਤ ਵਿਚ ਨਿੰਜੇ ਨਾਲ ਫੀਅਟ ਜੇ ਹਿੰਦ ਵੱਲੋਂ ਕੀਤੀ ਗਈ ਹੈ,ਜਦਕਿ ਗੀਤ ਦਾ ਸੰਗੀਤ ਪ੍ਰਸਿੱਧ ਸੰਗੀਤਕਾਰ ਦੀਪ ਜੰਡੂ ਨੇ ਬੜੀ ਰੂਹ ਨਾਲ ਤਿਆਰ ਕੀਤਾ ਹੈ। ਗੀਤ ਦਾ ਵੀਡੀਓ ਫਿਲਮਾਂਕਣ ਬੀ ਟੂ ਗੈਂਦਰ ਦੀ ਟੀਮ ਵੱਲੋਂ ਦਿਲ ਖਿੱਚਵੀਆਂ ਲੁਕੇਸ਼ਨਾਂ ‘ਤੇ ਤਿਆਰ ਕੀਤਾ ਗਿਆ ਹੈ। ਗੀਤ ਨੂੰ ਕਾਕੀ ਇੰਟਟਰੈਮੈਟ ਤੇ ਅਨੂਪ ਕੁਮਾਰ ਦੀ ਪੇਸ਼ਕਸ ਹੇਠ 27 ਅਪ੍ਰੈਲ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ। ਫਤਿਹ ਨੇ ਕਿਹਾ ਕਿ ਮੇਰੇ ਪਹਿਲੇ ਵਾਗੂੰ ਲਿਖੇ ਗੀਤਾ ਵਾਂਗ ‘ਡੈਥ ਰੋ ‘ ਗੀਤ ਵੀ ਸ਼ਰੋਤਿਆਂ ਦੀਆ ਉਮੀਦਾ ਉੱਪਰ ਖਰ੍ਹਾ ਉਤਰੇਗਾ।