
ਅਹਿਮਦਾਬਾਦ, 12 ਅਗਸਤ, ਹ.ਬ. : ਗੁਜਰਾਤ ਦੇ ਆਨੰਦ ਜ਼ਿਲ੍ਹੇ ਵਿਚ ਵੱਡਾ ਸੜਕ ਹਾਦਸਾ ਸਾਹਮਣੇ ਆਇਆ। ਇੱਥੇ ਕਾਰ ਅਤੇ ਬਾਈਕ ਦੀ ਟੱਕਰ ਵਿਚ 6 ਲੋਕਾਂ ਦੀ ਜਾਨ ਚਲੀ ਗਈ। ਆਨੰਦ ਦੇ ਏਐਸਪੀ ਅਭਿਸ਼ੇਕ ਗੁਪਤਾ ਨੇ ਦੱਸਿਆ ਕਿ ਆਨੰਦ ਵਿਚ ਸ਼ਾਮ ਨੂੰ ਤਕਰੀਬਨ 7 ਵਜੇ ਇੱਕ ਕਾਰ, ਬਾਈਕ ਅਤੇ ਆਟੋ ਰਿਕਸ਼ੇ ਦੀ ਟੱਕਰ ਵਿਚ 6 ਲੋਕਾਂ ਦੀ ਜਾਨ ਚਲੀ ਗਈ। ਆਟੋ ’ਤੇ ਸਵਾਰ 4 ਲੋਕ, ਬਾਈਕ ’ਤੇ ਸਵਾਰ 2 ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦ ਕਿ ਕਾਰ ਦੇ ਡਰਾਈਵਰ ਨੂੰ ਵੀ ਸੱਟ ਲੱਗੀ। ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਚਲ ਰਿਹਾ ਹੈ। ਇਸ ਪੂਰੇ ਮਾਮਲੇ ਦੀ ਜਾਂਚ ਪੁਲਿਸ ਕਰ ਰਹੀ ਹੈ।