Home ਕਾਰੋਬਾਰ ਗੁਜਰਾਤ ਦੇ ਇਸ ਜ਼ਿਲ੍ਹੇ ‘ਚ ਕੋਰੋਨਾ ਟੀਕਾ ਲਗਵਾਉਣ ਵਾਲਿਆਂ ਔਰਤਾਂ ਨੂੰ ਮੁਫ਼ਤ ‘ਚ ਮਿਲ ਰਿਹੈ ਸੋਨਾ

ਗੁਜਰਾਤ ਦੇ ਇਸ ਜ਼ਿਲ੍ਹੇ ‘ਚ ਕੋਰੋਨਾ ਟੀਕਾ ਲਗਵਾਉਣ ਵਾਲਿਆਂ ਔਰਤਾਂ ਨੂੰ ਮੁਫ਼ਤ ‘ਚ ਮਿਲ ਰਿਹੈ ਸੋਨਾ

0
ਗੁਜਰਾਤ ਦੇ ਇਸ ਜ਼ਿਲ੍ਹੇ ‘ਚ ਕੋਰੋਨਾ ਟੀਕਾ ਲਗਵਾਉਣ ਵਾਲਿਆਂ ਔਰਤਾਂ ਨੂੰ ਮੁਫ਼ਤ ‘ਚ ਮਿਲ ਰਿਹੈ ਸੋਨਾ
Gold on the famous "Golden souk" in Dubai

ਰਾਜਕੋਟ, 6 ਅਪ੍ਰੈਲ (ਹਮਦਰਦ ਨਿਊਜ਼ ਸਰਵਿਸ) : ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਸਰਕਾਰ ਵੱਧ ਤੋਂ ਵੱਧ ਲੋਕਾਂ ਨੂੰ ਟੀਕਾ ਲਗਵਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਸਮੇਂ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਟੀਕੇ ਲਗਾਏ ਜਾ ਰਹੇ ਹਨ ਅਤੇ ਸਰਕਾਰ ਅਪੀਲ ਕਰ ਰਹੀ ਹੈ ਕਿ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਜ਼ਰੂਰ ਟੀਕਾ ਲਗਵਾਉਣਾ ਜਾਣਾ ਚਾਹੀਦਾ ਹੈ।

ਦੇਸ਼ ‘ਚ ਟੀਕਾਕਰਨ ਮੁਹਿੰਮ ਤੇਜ਼ੀ ਨਾਲ ਚੱਲ ਰਹੀ ਹੈ ਅਤੇ ਹੁਣ ਤਕ 8 ਕਰੋੜ ਤੋਂ ਵੱਧ ਲੋਕਾਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ। ਇਸ ਵਿਚਕਾਰ ਗੁਜਰਾਤ ਦੇ ਰਾਜਕੋਟ ‘ਚ ਟੀਕਾ ਲਗਵਾਉਣ ਵਾਲੀਆਂ ਔਰਤਾਂ ਨੂੰ ਸੋਨੇ ਦੀ ਨੋਜ਼ ਪਿੰਨ (ਕੋਕਾ) ਦਿੱਤੀ ਜਾ ਰਹੀ ਹੈ।
ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਕੋਰੋਨਾ ਟੀਕਾ ਲਗਾਇਆ ਜਾਵੇ, ਇਸ ਦੇ ਲਈ ਰਾਜਕੋਟ ‘ਚ ਔਰਤਾਂ ਨੂੰ ਸੋਨੇ ਦੀ ਨੋਜ਼ ਪਿੰਨ ਅਤੇ ਮਰਦਾਂ ਨੂੰ ਹੈਂਡ ਬਲੈਂਡਰ ਦਿੱਤੇ ਜਾ ਰਹੇ ਹਨ। ਕੁੱਲ 751 ਔਰਤਾਂ ਨੂੰ ਨੋਜ਼ ਪਿੰਨ ਦਿੱਤੀਆਂ ਗਈਆਂ ਹਨ ਅਤੇ ਹੈਂਡ ਬਲੈਂਡਰ ਪਾਉਣ ਵਾਲੇ ਮਰਦਾਂ ਦੀ ਗਿਣਤੀ 580 ਹੈ।

‘ਇੰਡੀਆ ਟੂਡੇ’ ਦੀ ਇਕ ਰਿਪੋਰਟ ਅਨੁਸਾਰ ਰਾਜਕੋਟ ਦੇ ਸੁਨਿਆਰ ਭਾਈਚਾਰੇ ਨੇ ਲੋਕਾਂ ਨੂੰ ਤੋਹਫ਼ੇ ਦੇਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਸ਼ਹਿਰ ਦੇ ਕਿਸ਼ੋਰ ਸਿੰਘ ਜੀ ਪ੍ਰਾਇਮਰੀ ਸਕੂਲ ਸੋਨੀ ਬਾਜ਼ਾਰ ਵਿਖੇ ਲਗਾਏ ਗਏ ਟੀਕਾਕਰਨ ਕੈਂਪ ‘ਚ ਭਾਈਚਾਰੇ ਦੇ ਲੋਕਾਂ ਨੂੰ ਇਹ ਤੋਹਫ਼ੇ ਵੰਡੇ ਗਏ। ਇਨ੍ਹਾਂ ਤੋਹਫ਼ਿਆਂ ‘ਚ ਔਰਤਾਂ ਨੂੰ ਨੋਜ਼ ਪਿੰਨ ਅਤੇ ਮਰਦਾਂ ਨੂੰ ਹੈਂਡ ਬਲੈਂਡਰ ਦਿੱਤੇ ਗਏ। ਇਸ ਦੇ ਪਿੱਛੇ ਦਾ ਕਾਰਨ ਇਹ ਹੈ ਕਿ ਵੱਧ ਤੋਂ ਵੱਧ ਲੋਕਾਂ ਨੂੰ ਕੋਰੋਨਾ ਟੀਕਾ ਲਗਾਇਆ ਜਾਵੇ।

ਦੂਜੇ ਸੂਬਿਆਂ ਦੀ ਤਰ੍ਹਾਂ ਗੁਜਰਾਤ ‘ਚ ਵੀ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਪਿਛਲੇ ਇਕ ਦਿਨ ‘ਚ 3160 ਨਵੇਂ ਕੇਸ ਸਾਹਮਣੇ ਆਏ ਹਨ ਅਤੇ 15 ਲੋਕਾਂ ਦੀ ਮੌਤ ਵੀ ਹੋਈ ਹੈ। ਇਸ ਦੌਰਾਨ ਦੋ ਹਜ਼ਾਰ ਤੋਂ ਵੱਧ ਲੋਕ ਬਿਮਾਰੀ ਤੋਂ ਠੀਕ ਵੀ ਹੋ ਚੁੱਕੇ ਹਨ। ਰਾਜਕੋਟ ਦੀ ਗੱਲ ਕਰੀਏ ਤਾਂ ਇੱਥੇ ਪਿਛਲੇ 24 ਘੰਟਿਆਂ ਦੌਰਾਨ 283 ਨਵੇਂ ਕੇਸ ਪਾਏ ਗਏ ਹਨ।