ਗੁਰਦਾਸਪੁਰ ਦੇ ਇਤਿਹਾਸਕ ਗੁਰਦੁਆਰੇ ਦੇ ਸਮਾਗਮ ਹਾਲ ਵਿਚ ਹੈੱਡ ਗ੍ਰੰਥੀ ਦੇ ਬੇਟੇ ਨੇ ਫਾਹਾ ਲਿਆ

ਦੀਨਾਨਗਰ, 22 ਮਾਰਚ, ਹ.ਬ. : ਗੁਰਦਾਸਪੁਰ ਦੇ ਦੀਨਾਨਗਰ ਇਲਾਕੇ ਵਿਚ ਸਥਿਤ ਯਾਦਗਾਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਹੈਡ ਗ੍ਰੰਥੀ ਦੇ ਬੇਟੇ ਅਤੇ ਬਹਿਰਾਮਪੁਰ ਤੋਂ ਇੱਕ ਪੰਜਾਬੀ ਅਖ਼ਬਾਰ ਦੇ ਪੱਤਰਕਾਰ ਦਵਿੰਦਰ ਸਿੰਘ 43 ਨੇ ਐਤਵਾਰ ਸਵੇਰੇ ਗੁਰਦੁਆਰੇ ਦੇ ਸਮਾਗਮ ਹਾਲ ਦੀ ਛੱਤ ਦੇ ਫੈਨ ਬਾਕਸ ਦੇ ਸਹਾਰੇ ਗਲ਼ ਵਿਚ ਫਾਹ ਪਾ ਕੇ ਖੁਦਕੁਸ਼ੀ ਕਰ ਲਈ। ਖੁਦਕੁਸ਼ੀ ਦਾ ਕਾਰਨ ਗੁਰਦੁਆਰੇ ਕਮੇਟੀ ਅਤੇ ਪ੍ਰਬੰਧ ਨੂੰ ਲੈ ਕੇ ਕੁਝ ਸਮੇਂ ਤੋਂ ਚਲ ਰਿਹਾ ਝਗੜਾ ਮੰਨਿਆ ਜਾ ਰਿਹਾ ਹੈ।
ਹੈਡ ਗ੍ਰੰਥੀ ਜਗੀਰ ਸਿੰਘ ਨੇ ਬੇਟੇ ਦੀ ਖੁਦਕੁਸ਼ੀ ਦੇ ਲਈ ਗੁਰਦੁਆਰੇ ਦੇ ਮੈਨੇਜਰ ਗੁਰਬਚਨ ਸਿੰਘ ਅਤੇ Îਇੱਕ ਹੋਰ ਵਿਅਕਤੀ ਰਜਿੰਦਰ ਸਿੰਘ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ਉਹ ਪਿਛਲੇ ਕੁਝ ਸਮੇਂ ਤੋਂ ਦਵਿੰਦਰ ਸਿੰਘ ਨੂੰ ਧਮਕਾ ਰਹੇ ਸੀ। ਘਟਨਾ ਸਥਾਨ ਤੋਂ ਕੋਈ ਸੁਸਾਇਡ ਨੋਟ ਨਹੀਂ ਮਿਲਿਆ। ਪਿਤਾ ਦੇ ਬਿਆਨ ਦੇ ਆਧਾਰ ’ਤੇ ਦੀਨਾਨਗਰ ਪੁਲਿਸ ਨੇ ਕੇਸ ਦਰਜ ਕੀਤਾ ਹੈ। ਮ੍ਰਿਤਕ ਅਪਣੇ ਪਿੱਛੇ ਪਤਨੀ ਅਤੇ ਤਿੰਨ ਧੀਆਂ ਨੂੰ ਛੱਡ ਗਿਆ ਹੈ।
ਹੈਡ ਗ੍ਰੰਥੀ ਜਗੀਰ ਸਿੰਘ ਰਾਮਪੁਰ ਦੇ ਰਹਿਣ ਵਾਲੇ ਹਨ ਅਤੇ ਕਰੀਬ ਦਸ ਸਾਲ ਤੋਂ ਗੁਰਦੁਆਰੇ ਵਿਚ ਬਤੌਰ ਹੈਡ ਗ੍ਰੰਥੀ ਸੇਵਾ ਨਿਭਾ ਰਹੇ ਹਨ। ਉਨ੍ਹਾਂ ਰਹਿਣ ਲਈ ਗੁਰਦੁਆਰੇ ਵਿਚ ਘਰ ਮਿਲਿਆ ਹੋਇਆ ਹੈ। ਹੈਡ ਗ੍ਰੰਥੀ ਜਗੀਰ ਸਿੰਘ ਨੇ ਦੱਸਿਆ ਕਿ ਕਮੇਟੀ ਦੇ ਵਿਵਾਦ ਦੇ ਚਲਦਿਆਂ ਉਨ੍ਹਾਂ ਬਾਹਰ Îਨਿਕਲਣ ਦੀ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਦੋ ਦਿਨ ਪਹਿਲਾਂ ਹੀ ਉਨ੍ਹਾਂ ਦੇ ਬੇਟੇ ਦਵਿੰਦਰ ਸਿੰਘ ਨੇ ਇੱਥੋਂ ਅਪਣੇ ਪਿੰਡ ਪਰਤ ਜਾਣ ਦੇ ਲਈ ਕਿਹਾ ਸੀ। ਪਿੰਡ ਟਾਂਡਾ ਦੇ ਲੋਕ ਹਾਲ ਵਿਚ ਲੱਗੇ ਸਾਊਂਡ ਸਿਸਟਮ ਨੂੰਲੈਣ ਗੂਰਦੁਆਰੇ ਆਏ ਤਾਂ ਸੇਵਾਦਾਰ ਕਰਨੈਲ ਸਿੰਘ ਦੇ ਸਮਾਗਮ ਹਾਲ ਦਾ ਦਰਵਾਜ਼ਾ ਖੋਲ੍ਹਣ ’ਤੇ ਦਵਿੰਦਰ ਸਿੰਘ ਨੂੰ ਰੱਸੀ ਨਾਲ ਲਟਕਦੇ ਦੇਖਿਆ। ਦਵਿੰਦਰ ਨੂੰ ਹਸਪਤਾਲ ਲੈ ਗਏ ਜਿੱਥੇ ਉਨ੍ਹਾਂ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

Video Ad
Video Ad