Home ਤਾਜ਼ਾ ਖਬਰਾਂ ਗੁਰਦਾਸਪੁਰ ਦੇ ਨੌਜਵਾਨ ਦੀ ਅਮਰੀਕਾ ਵਿਚ ਮੌਤ

ਗੁਰਦਾਸਪੁਰ ਦੇ ਨੌਜਵਾਨ ਦੀ ਅਮਰੀਕਾ ਵਿਚ ਮੌਤ

0


ਗੁਰਦਾਸਪੁਰ, 2 ਮਈ, ਹ.ਬ. : ਜ਼ਿਲ੍ਹੇ ਦੇ ਥਾਣਾ ਕਾਹਨੂੰਨਵਾਨ ਦੇ ਅਧੀਨ ਆਉਂਦੇ ਪਿੰਡ ਕਿਸ਼ਨਪੁਰਾ ਦੇ ਇੱਕ 47 ਸਾਲਾ ਐਨਆਰਆਈ ਦੀ ਅਮਰੀਕਾ ਵਿਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਸ਼ਨਾਖਤ 39 ਸਾਲਾ ਕੁਲਵਿੰਦਰ ਸਿੰਘ ਪੁੱਤਰ ਨਿਰਮਲ ਸਿੰਘ ਕਿਸ਼ਨਪੁਰਾ ਦੇ ਰੂਪ ਵਿਚ ਹੋਈ ਹੈ। ਕੁਲਵਿੰਦਰ ਸਿੰਘ ਕਰੀਬ ਢਾਈ ਮਹੀਨੇ ਪਹਿਲਾਂ ਹੀ ਅਮਰੀਕਾ ਵਾਪਸ ਇਲਾਜ ਕਰਾਉਣ ਲਈ ਗਿਆ ਸੀ। ਪੀੜਤ ਪਰਵਾਰ ਨੇ ਪੰਜਾਬ ਅਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਕੁਲਵਿੰਦਰ ਦੀ ਲਾਸ਼ ਜਲਦ ਭਾਰਤ ਲਿਆਂਦੀ ਜਾਵੇ। ਮ੍ਰਿਤਕ ਕੁਲਵਿੰਦਰ ਦੇ ਵੱਡੇ ਭਰਾ ਹਰਜਿੰਦਰ ਸਿੰਘ ਨੇ ਦੱਸਿਆ ਕਿ ਕੁਲਵਿੰਦਰ ਸਿੰਘ ਅਮਰੀਕਾ ਵਿਚ ਪੀਆਰ ਸੀ ਅਤੇ ਉਸ ਦੀ ਦਿਮਗਾੀ ਹਾਲਤ ਠੀਕ ਨਾ ਹੋਣ ਦੇ ਚਲਦਿਆਂ ਉਸ ਦਾ ਉਥੇ ਇਲਾਜ ਚਲ ਰਿਹਾ ਸੀ।