Home ਤਾਜ਼ਾ ਖਬਰਾਂ ਗੁਰਦਾਸਪੁਰ : ਬੀਐਸਐਫ ਨੇ ਫਾਇਰਿੰਗ ਕਰਕੇ ਭਜਾਇਆ ਡਰੋਨ, ਮਿਲੇ ਚੀਨੀ ਹਥਿਆਰ

ਗੁਰਦਾਸਪੁਰ : ਬੀਐਸਐਫ ਨੇ ਫਾਇਰਿੰਗ ਕਰਕੇ ਭਜਾਇਆ ਡਰੋਨ, ਮਿਲੇ ਚੀਨੀ ਹਥਿਆਰ

0
ਗੁਰਦਾਸਪੁਰ : ਬੀਐਸਐਫ ਨੇ ਫਾਇਰਿੰਗ ਕਰਕੇ ਭਜਾਇਆ ਡਰੋਨ, ਮਿਲੇ ਚੀਨੀ ਹਥਿਆਰ

ਗੁਰਦਾਸਪੁਰ, 18 ਜਨਵਰੀ, ਹ.ਬ. : ਭਾਰਤ-ਪਾਕਿਸਤਾਨ ਸਰਹੱਦ ’ਤੇ ਪਾਕਿਸਤਾਨ ’ਚ ਬੈਠੇ ਤਸਕਰ ਲਗਾਤਾਰ ਆਪਣੀਆਂ ਨਾਪਾਕ ਗਤੀਵਿਧੀਆਂ ਨੂੰ ਅੰਜਾਮ ਦੇਣ ’ਚ ਲੱਗੇ ਹੋਏ ਹਨ। ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਨੇ ਪਾਕਿਸਤਾਨ ਤੋਂ ਆ ਰਹੇ ਡਰੋਨ ਨੂੰ ਜਵਾਬੀ ਫਾਇਰਿੰਗ ਕਰਨ ’ਚ ਸਫਲਤਾ ਹਾਸਲ ਕੀਤੀ। ਇਸ ਦੇ ਨਾਲ ਹੀ ਤਲਾਸ਼ੀ ਦੌਰਾਨ ਡਰੋਨ ਰਾਹੀਂ ਸੁੱਟੇ ਗਏ ਪੈਕਟ ਨੂੰ ਵੀ ਜ਼ਬਤ ਕਰ ਲਿਆ ਗਿਆ ਹੈ। ਬੀਐਸਐਫ ਵੱਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਜਵਾਨ ਗੁਰਦਾਸਪੁਰ ਸੈਕਟਰ ਵਿੱਚ ਪੈਂਦੇ ਪਿੰਡ ਉਚਾ ਟਕਲਾ ਵਿੱਚ ਗਸ਼ਤ ’ਤੇ ਸਨ। ਇਸ ਦੌਰਾਨ ਜਵਾਨਾਂ ਨੇ ਰਾਤ ਨੂੰ ਡਰੋਨ ਦੀ ਆਵਾਜ਼ ਸੁਣੀ। ਜਵਾਨਾਂ ਨੇ ਆਵਾਜ਼ ਸੁਣ ਕੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਕੁਝ ਦੇਰ ਬਾਅਦ ਡਰੋਨ ਡਿੱਗਣ ਦੀ ਆਵਾਜ਼ ਸੁਣਾਈ ਦਿੱਤੀ ਅਤੇ ਡਰੋਨ ਪਾਕਿਸਤਾਨ ਵੱਲ ਚਲਾ ਗਿਆ। ਜਿਸ ਤੋਂ ਬਾਅਦ ਸਰਚ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ। ਡਰੋਨ ਹਥਿਆਰ ਸੁੱਟ ਕੇ ਚਲਾ ਗਿਆ ਸੀ। ਬੀ.ਐਸ.ਐਫ ਦੇ ਜਵਾਨਾਂ ਨੇ ਤਲਾਸ਼ੀ ਸ਼ੁਰੂ ਕੀਤੀ ਤਾਂ ਊਚਾ ਟਕਲਾ ਦੇ ਖੇਤਾਂ ’ਚ ਇਕ ਪੈਕਟ ਡਿੱਗਿਆ ਮਿਲਿਆ। ਜਦੋਂ ਪੈਕੇਟ ਨੂੰ ਖੋਲ੍ਹਿਆ ਗਿਆ ਤਾਂ ਉਸ ਵਿੱਚੋਂ ਚੀਨ ਦੀਆਂ 4 ਪਿਸਤੌਲਾਂ, 8 ਮੈਗਜ਼ੀਨ ਅਤੇ 47 ਰੌਂਦ ਬਰਾਮਦ ਹੋਏ। ਹਥਿਆਰ ਜ਼ਬਤ ਕਰ ਲਏ ਗਏ ਹਨ ਅਤੇ ਇਲਾਕੇ ਦੀ ਸਖ਼ਤੀ ਨਾਲ ਤਲਾਸ਼ੀ ਲਈ ਜਾ ਰਹੀ ਹੈ।