Home ਪੰਜਾਬ ਗੁਰੂਹਰਸਹਾਏ : ਨਸ਼ੇੜੀ ਪੁੱਤ ਨੇ ਮਾਂ ਦੀ ਕੀਤੀ ਹੱਤਿਆ

ਗੁਰੂਹਰਸਹਾਏ : ਨਸ਼ੇੜੀ ਪੁੱਤ ਨੇ ਮਾਂ ਦੀ ਕੀਤੀ ਹੱਤਿਆ

0
ਗੁਰੂਹਰਸਹਾਏ : ਨਸ਼ੇੜੀ ਪੁੱਤ ਨੇ ਮਾਂ ਦੀ ਕੀਤੀ ਹੱਤਿਆ

ਗੁਰੂਹਰਸਾਏ, 21 ਜੁਲਾਈ, ਹ.ਬ. : ਪੰਜਾਬ ਵਿਚ ਫਿਰੋਜ਼ਪੁਰ ਦੇ ਵਿਧਾਨ ਸਭਾ ਹਲਕਾ ਗੁਰੂਹਰਸਹਾਏ ਦੇ ਪਿੰਡ ਸਰੂਪ ਸਿੰਘ ਵਾਲਾ ਵਿੱਚ ਇੱਕ ਸ਼ਰਾਬੀ ਪੁੱਤ ਨੇ ਆਪਣੀ ਮਾਂ ਦਾ ਕੁਹਾੜੀ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ। ਨਸ਼ਾ ਕਰਨ ਤੋਂ ਬਾਅਦ ਉਹ ਹਮੇਸ਼ਾ ਆਪਣੀ ਮਾਂ ਦੀ ਕੁੱਟਮਾਰ ਕਰਦਾ ਸੀ। ਮੁਖਤਿਆਰ ਸਿੰਘ ਵਾਸੀ ਪਿੰਡ ਸਰੂਪ ਸਿੰਘ ਵਾਲਾ ਨੇ ਪੁਲੀਸ ਨੂੰ ਦਿੱਤੇ ਬਿਆਨ ਵਿੱਚ ਦੱਸਿਆ ਕਿ ਉਸ ਦੀ ਭੈਣ ਲਾਲੋ ਬਾਈ (50) ਦਾ ਵਿਆਹ ਕਰੀਬ 26 ਸਾਲ ਪਹਿਲਾਂ ਦਲਬੀਰ ਸਿੰਘ ਵਾਸੀ ਬਸਤੀ ਸ਼ੇਰਾ ਵਾਲੀ (ਪਿੰਡ ਟਾਹਲੀ ਵਾਲਾ) ਥਾਣਾ ਜਲਾਲਾਬਾਦ ਜ਼ਿਲ੍ਹਾ ਫਾਜ਼ਿਲਕਾ ਨਾਲ ਹੋਇਆ ਸੀ, ਜਿਸ ਦੇ ਦੋ ਬੱਚੇ ਪੁੱਤਰ ਸੰਦੀਪ ਸਿੰਘ ਅਤੇ ਬੇਟੀ ਆਸ਼ਾ ਰਾਣੀ ਹਨ। ਤਲਾਕ ਹੋਣ ਤੋਂ ਬਾਅਦ ਲਾਲੋ ਬਾਈ ਬੱਚਿਆਂ ਸਮੇਤ ਉਨ੍ਹਾਂ ਨਾਲ ਰਹਿਣ ਲੱਗ ਪਿਆ। ਸੰਦੀਪ ਬੁਰੀ ਸੰਗਤ ਵਿੱਚ ਪੈ ਗਿਆ ਅਤੇ ਸ਼ਰਾਬ ਪੀਣ ਲੱਗ ਪਿਆ। ਨਸ਼ਾ ਕਰਨ ਤੋਂ ਬਾਅਦ ਉਹ ਆਪਣੀ ਮਾਂ ਲਾਲੋ ਬਾਈ ਦੀ ਕਈ ਵਾਰ ਕੁੱਟਮਾਰ ਕਰਦਾ ਸੀ। 15 ਜੁਲਾਈ ਨੂੰ ਰਾਤ 9.30 ਵਜੇ ਲਾਲੋ ਬਾਈ ਦੇ ਘਰੋਂ ਚੀਕਾਂ ਦੀ ਆਵਾਜ਼ ਆ ਰਹੀ ਸੀ। ਸੰਦੀਪ ਨਸ਼ੇ ’ਚ ਸੀ ਅਤੇ ਆਪਣੀ ਮਾਂ ਦੀ ਕੁੱਟਮਾਰ ਕਰ ਰਿਹਾ ਸੀ। ਜਦੋਂ ਉਹ ਘਰ ਪਹੁੰਚਿਆ ਤਾਂ ਸੰਦੀਪ ਨੇ ਆਪਣੀ ਮਾਂ ਦੇ ਸਿਰ ’ਤੇ ਕੁਹਾੜੀ ਨਾਲ ਵਾਰ ਕਰ ਕੇ ਜ਼ਖਮੀ ਕਰ ਦਿੱਤਾ, ਖੂਨ ’ਚ ਲੱਥਪੱਥ ਲਾਲੋ ਬਾਈ ਨੂੰ ਜ਼ਖਮੀ ਹਾਲਤ ’ਚ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਮੈਡੀਕਲ ਕਾਲਜ ਫਰੀਦਕੋਟ ਲਈ ਰੈਫਰ ਕਰ ਦਿੱਤਾ। ਜਿੱਥੇ ਬੁੱਧਵਾਰ ਨੂੰ ਉਸ ਦੀ ਮੌਤ ਹੋ ਗਈ।