Home ਤਾਜ਼ਾ ਖਬਰਾਂ ਗੁਰੂ ਗੋਬਿੰਦ ਸਿੰਘ ਮਾਰਗ ’ਤੇ ਬਣੇ ਗੇਟ ਨੂੰ ਤੋੜਿਆ, ਐਸਜੀਪੀਸੀ ਨੇ ਕੀਤੀ ਨਿੰਦਾ

ਗੁਰੂ ਗੋਬਿੰਦ ਸਿੰਘ ਮਾਰਗ ’ਤੇ ਬਣੇ ਗੇਟ ਨੂੰ ਤੋੜਿਆ, ਐਸਜੀਪੀਸੀ ਨੇ ਕੀਤੀ ਨਿੰਦਾ

0


ਅੰਮ੍ਰਿਤਸਰ, 18 ਮਾਰਚ, ਹ.ਬ. : ਪੰਜਾਬ ਦੇ ਲੁਧਿਆਣਾ ਵਿਚ ਗੁਰੂ ਗੋਬਿੰਦ ਸਿੰਘ ਮਾਰਗ ’ਤੇ ਬਣੇ ਗੇਟ ਨੂੰ ਤੋੜ ਦਿੱਤਾ ਗਿਆ। ਕੇਂਦਰ ਦੀ ਨੈਸ਼ਨਲ ਹਾਈਵੇ ਅਥਾਰਿਟੀ ਇਸ ਸੜਕ ਦਾ ਵਿਸਤਾਰ ਤੇ ਨਵੀਨੀਕਰਣ ਕਰ ਰਹੀ ਹੈ। ਲੇਕਿਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੇਟ ਤੋੜਦੇ ਸਮੇਂ ਉਸ ’ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਅਤੇ ਖੰਡਾ ਸਾਹਿਬ ਦੀ ਹੋਈ ਬੇਅਦਬੀ ’ਤੇ ਇਤਰਾਜ਼ ਜਤਾਇਆ ਹੈ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਹਿਣਾ ਹੈ ਕਿ ਗੁਰੂ ਗੋਬਿੰਦ ਸਿੰਘ ਮਾਰਗ ਦਾ ਉਦਘਾਟਨ 1972 ਵਿੱਚ ਹੋਇਆ ਸੀ ਅਤੇ ਇਹ ਸਿੱਖ ਵਿਰਾਸਤ ਦਾ ਹਿੱਸਾ ਹੈ। ਇਹ ਮਾਰਗ 10ਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਹੈ। ਐਸਜੀਪੀਸੀ ਨੇ ਕਿਹਾ ਕਿ ਉਹ ਐਨਐਚਏਆਈ ਵੱਲੋਂ ਕੀਤੇ ਜਾ ਰਹੇ ਵਿਕਾਸ ਦਾ ਸਵਾਗਤ ਕਰਦੇ ਹਨ ਪਰ ਸਿੱਖ ਚਿੰਨ੍ਹ ਖੰਡਾ ਅਤੇ ਗੁਰੂ ਦੇ ਨਾਮ ਦੀ ਬੇਅਦਬੀ ਅਤਿ ਨਿੰਦਣਯੋਗ ਅਤੇ ਅਸਹਿਣਯੋਗ ਹੈ।

ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਸਿੱਖ ਧਰਮ ਨਾਲ ਜੁੜੇ ਚਿੰਨ੍ਹਾਂ ਅਤੇ ਮਰਿਆਦਾ ਦੀ ਪਵਿੱਤਰਤਾ ਨੂੰ ਕਾਇਮ ਰੱਖਣਾ ਸਰਕਾਰ ਦੀ ਜ਼ਿੰਮੇਵਾਰੀ ਹੈ। ਮੀਲ ਪੱਥਰ ਅਤੇ ਗੇਟ ਨੂੰ ਢਾਹੁਣ ਸਮੇਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਖੰਡਾ ਸਾਹਿਬ ਜੀ ਦਾ ਨਾਮ ਹਟਾ ਦਿੱਤਾ ਜਾਣਾ ਚਾਹੀਦਾ ਸੀ ਪਰ ਅਜਿਹਾ ਨਹੀਂ ਕੀਤਾ ਗਿਆ।

ਸ਼੍ਰੋਮਣੀ ਕਮੇਟੀ ਵੱਲੋਂ ਇਸ ਮਾਰਗ ’ਤੇ ਕੀਤੇ ਜਾ ਰਹੇ ਵਿਕਾਸ ਕਾਰਜਾਂ ਦੀ ਸ਼ਲਾਘਾ ਕੀਤੀ ਹੈ, ਪਰ ਇਸ ਗੇਟ ਨੂੰ ਢਾਹੁਣ ਸਮੇਂ ਸਿੱਖ ਮਰਿਆਦਾ ਨੂੰ ਠੇਸ ਪਹੁੰਚਾਉਣ ਵਾਲੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਸ਼੍ਰੋਮਣੀ ਕਮੇਟੀ ਨੇ ਕਿਹਾ ਕਿ ਸਿੱਖ ਭਾਵਨਾਵਾਂ ਨਾਲ ਜੁੜੇ ਸਿੱਖ ਚਿੰਨ੍ਹਾਂ ਅਤੇ ਸਥਾਨਾਂ ਨੂੰ ਸੰਭਾਲਣ ਦੀ ਇੱਕ ਮਰਯਾਦਾ ਹੁੰਦੀ ਹੈ। ਜਿਸ ਦੀ ਪਾਲਣਾ ਨਹੀਂ ਕੀਤੀ ਗਈ।