ਗੁਰੂ ਰੰਧਾਵਾ-ਹਨੀ ਸਿੰਘ ਦੋਵਾਂ ਦੀ ਜੋੜੀ ਇੱਕ ਗੀਤ ਵਿੱਚ ਨਜ਼ਰ ਆਏਗੀ

ਚੰਡੀਗੜ੍ਹ: ਪੰਜਾਬੀ ਸੁਪਰਸਟਾਰ ਗਾਇਕ ਗੁਰੂ ਰੰਧਾਵਾ (Guru Randhawa) ਤੇ ਰੈਪ ਸਟਾਰ ਹਨੀ ਸਿੰਘ (Yo Yo Honey Singh) ਆਪਣੇ ਫੈਨਸ ਨੂੰ ਵੱਡਾ ਸਰਪ੍ਰਾਈਜ਼ ਦੇਣ ਜਾ ਰਹੇ ਹਨ। ਦੋਵਾਂ ਦੀ ਜੋੜੀ ਇੱਕ ਗੀਤ ਵਿੱਚ ਨਜ਼ਰ ਆਏਗੀ। ਹਾਲ ਹੀ ਵਿੱਚ ਗੁਰੂ ਰੰਧਾਵਾ ਨੇ ਆਪਣੇ ਇੰਸਟਾਗ੍ਰਾਮ ਤੇ ਇਸ ਦਾ ਐਲਾਨ ਕੀਤਾ ਹੈ। ਜਿੱਥੇ ਉਸ ਨੇ ਯੋ ਯੋ ਹਨੀ ਸਿੰਘ ਨਾਲ ਇੱਕ ਤਸਵੀਰ ਵੀ ਸਾਂਝੀ ਕੀਤੀ ਹੈ।
ਤਸਵੀਰ ਵਿੱਚ, ਦੋਵੇਂ ਆਪਣੀ ਬਾਡੀ ਫਲੌਂਟ ਕਰ ਰਹੇ ਹਨ ਤੇ ਇਹ ਤਸਵੀਰ ਬਹੁਤ ਆਕਰਸ਼ਕ ਹੈ, ਗੁਰੂ ਰੰਧਾਵਾ ਨੇ ਕੈਪਸ਼ਨ ‘ਤੇ ਵੀ ਧਿਆਨ ਦੇਣ ਲਈ ਕਿਹਾ ਹੈ।
ਕੈਪਸ਼ਨ ਵਿੱਚ ਉਸ ਨੇ ਖੁਲਾਸਾ ਕੀਤਾ ਕਿ ਉਹ ਯੋ ਯੋ ਹਨੀ ਸਿੰਘ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਉਨ੍ਹਾਂ ਦਾ ਗਾਣਾ ਜਲਦੀ ਹੀ ਸਾਹਮਣੇ ਆ ਰਿਹਾ ਹੈ ਜੋ ਉਨ੍ਹਾਂ ਦੋਵਾਂ ਵਿਚਕਾਰ ਪਹਿਲਾ ਕੋਲੈਬੋਰੇਸ਼ਨ ਹੋਏਗਾ।
ਉਸ ਨੇ ਲਿਖਿਆ, “BTW ਗਾਣਾ ਤਿਆਰ ਹੈ ਪਹਿਲੀ ਵਾਰ  @Yoyohoneysingh ਤੇ @gururandhawa ਇਕੱਠੇ ਆ ਰਹੇ ਹਨ। ” ਗੁਰੂ ਰੰਧਾਵਾ ਤੇ ਯੋ ਯੋ ਹਨੀ ਸਿੰਘ ਪੰਜਾਬੀ ਮਿਉਜ਼ਿਕ ਇੰਡਸਟਰੀ ਦੇ ਦੋ ਮਸ਼ਹੂਰ ਨਾਮ ਹਨ ਤੇ ਖੁਸ਼ਕਿਸਮਤੀ ਨਾਲ ਦੋਵਾਂ ਨੇ ਬਾਲੀਵੁੱਡ ਇੰਡਸਟਰੀ ਵਿੱਚ ਵੀ ਬਹੁਤ ਵੱਡਾ ਫੈਨ ਬੇਸ ਬਣਾਇਆ ਹੈ। ਫਿਲਹਾਲ, ਉਨ੍ਹਾਂ ਨੇ ਆਪਣੇ ਆਉਣ ਵਾਲੇ ਪ੍ਰੋਜੈਕਟ ਬਾਰੇ ਕੋਈ ਹੋਰ ਵੇਰਵੇ ਜ਼ਾਹਰ ਨਹੀਂ ਕੀਤੇ, ਪਰ ਜੋ ਕੁਝ ਵੀ ਹੈ, ਉਸ ਦਾ ਬਹੁਤ ਇੰਤਜ਼ਾਰ ਹੈ।

Video Ad
Video Ad