ਚੰਡੀਗੜ੍ਹ, 5 ਅਗਸਤ, ਹ.ਬ. : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਰੀਬੀ ਗੈਂਗਸਟਰ ਨਿਸ਼ਾਨੇ ’ਤੇ ਹਨ। ਪਹਿਲਾਂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਧਮਕੀਆਂ ਦਿੱਤੀਆਂ ਗਈਆਂ। ਹੁਣ ਮੂਸੇਵਾਲਾ ਦੇ ਮੁਕਤਸਰ ਰਹਿੰਦੇ ਇੱਕ ਦੋਸਤ ਦੀ ਰੇਕੀ ਕੀਤੀ ਗਈ। ਇਹ ਉਹੀ ਦੋਸਤ ਹਨ ਜਿਨ੍ਹਾਂ ਦਾ ਜ਼ਿਕਰ ਗੈਂਗਸਟਰ ਗੋਲਡੀ ਬਰਾੜ ਨੇ ਆਪਣੀ ਵੀਡੀਓ ਵਿੱਚ ਕੀਤਾ ਹੈ। ਗੋਲਡੀ ਨੇ ਦਾਅਵਾ ਕੀਤਾ ਸੀ ਕਿ ਇਹੀ ਦੋਸਤ ਮੂਸੇਵਾਲਾ ਨਾਲ ਸੌਦਾ ਕਰਵਾ ਰਹੇ ਸਨ। ਮੂਸੇਵਾਲਾ ਦੀ 29 ਮਈ ਨੂੰ ਹੱਤਿਆ ਕਰ ਦਿੱਤੀ ਗਈ ਸੀ। ਜਿਸਦੀ ਜਿੰਮੇਵਾਰੀ ਲਾਰੈਂਸ ਗੈਂਗ ਦੇ ਗੈਂਗਸਟਰ ਗੋਲਡੀ ਬਰਾੜ ਨੇ ਲਈ ਸੀ।
ਮੂਸੇਵਾਲਾ ਦੇ ਕਰੀਬੀ ਮੁਕਤਸਰ ਵਿੱਚ ਰਹਿੰਦੇ ਹਨ। ਉਸ ਨੇ ਸੀਸੀਟੀਵੀ ਵਿਚ ਦੇਖਿਆ ਕਿ ਇਕ ਨੌਜਵਾਨ ਉਸ ਦੀ ਰੇਕੀ ਕਰ ਰਿਹਾ। ਉਸ ਨੇ ਤੁਰੰਤ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਪੁਲਸ ਨੇ ਤੁਰੰਤ ਉਸ ਦੇ ਘਰ ਦੇ ਬਾਹਰ ਨਾਕਾਬੰਦੀ ਕਰ ਦਿੱਤੀ।

