
ਚੰਡੀਗੜ੍ਹ, 8 ਅਗਸਤ, ਹ.ਬ. : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਗੈਂਗਸਟਰਾਂ ਨੂੰ ਵੀਆਈਪੀ ਟਰੀਟਮੈਂਟ ਦੇਣ ’ਤੇ ਭੜਕ ਗਏ। ਮਾਨਸਾ ਵਿਚ ਉਨ੍ਹਾਂ ਨੇ ਕਿਹਾ ਕਿ ਲਾਰੈਂਸ ਜਿਹਿਆਂ ਨੂੰ 24 ਘੰਟੇ ਨਵੀਂ ਨਵੀਂ ਬਰਾਂਡੇਡ ਟੀ ਸ਼ਰਟ ਪਹਿਨੇ ਦਿਖਾਇਆ ਜਾ ਰਿਹਾ ਹੈ। ਪੁਲਿਸ ਵਾਲੇ ਉਸ ਦੇ ਨਾਲ ਫੋਟੋ ਖਿਚਵਾਉਂਦੇ ਦਿਖਣਗੇ ਤਾਂ ਨੌਜਵਾਨਾਂ ਨੂੰ ਲੱਗੇਗਾ ਕਿ ਇਹ ਖ਼ਾਸ ਬੰਦਾ ਲੱਗਦਾ ਹੈ। ਮੈਨੂੰ ਵੀ ਇਸ ਦੀ ਤਰ੍ਹਾਂ ਹੀ ਬਣਨਾ ਹੈ। ਇਨ੍ਹਾਂ ’ਤੇ 100 ਪਰਚੇ ਹਨ। ਸਰਕਾਰ ਦੱਸੇ ਕਿ ਇਨ੍ਹਾਂ ਸੰਭਾਲ ਕੇ ਕਿਉਂ ਰੱਖਿਆ ਹੋਇਆ ਹੈ? ਜਿਸ ’ਤੇ ਜਿੰਨੇ ਜ਼ਿਆਦਾ ਪਰਚੇ ਹਨ, ਉਸ ਦਾ ਰੰਗਦਾਰੀ ਦਾ ਕਾਰੋਬਾਰ ਓਨਾ ਚਲਦਾ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਚਾਹੇ ਕੱਲ੍ਹ ਸਵੇਰੇ ਮਾਰ ਦਿਓ ਲੇਕਿਨ ਮੈਂ ਚੁੱਪ ਨਹੀਂ ਰਹਾਂਗਾ। ਇਨ੍ਹਾਂ ਦੀ ਸਕਿਓਰਿਟੀ ਹਟਾਈ ਜਾਵੇ। ਆਮ ਮੁਲਜ਼ਮਾਂ ਦੀ ਤਰ੍ਹਾਂ ਇਹ ਕੋਰਟ ਵਿਚ ਜਾਣ। ਸਿੱਧੂ ਦਾ ਕੋਈ ਕਸੂਰ ਨਹੀਂ ਸੀ। ਜੇਕਰ ਤਿਣਕੇ ਜਿੰਨਾ ਵੀ ਕਸੂਰ ਹੋਇਆ ਤਾਂ ਮੈਂ ਉਸ ਦੀ ਜਗ੍ਹਾ ਜੇਲ੍ਹ ਜਾਵਾਂਗਾ।