Home ਤਾਜ਼ਾ ਖਬਰਾਂ ਗੈਂਗਸਟਰ ਅੰਮ੍ਰਿਤਪਾਲ ਦੇ 2 ਸਾਥੀ ਕਾਬੂ, ਮੋਹਾਲੀ ’ਚ ਨੇਤਾ ਨੂੰ ਸੀ ਮਾਰਨ ਦੀ ਤਿਆਰੀ

ਗੈਂਗਸਟਰ ਅੰਮ੍ਰਿਤਪਾਲ ਦੇ 2 ਸਾਥੀ ਕਾਬੂ, ਮੋਹਾਲੀ ’ਚ ਨੇਤਾ ਨੂੰ ਸੀ ਮਾਰਨ ਦੀ ਤਿਆਰੀ

0
ਗੈਂਗਸਟਰ ਅੰਮ੍ਰਿਤਪਾਲ ਦੇ 2 ਸਾਥੀ ਕਾਬੂ, ਮੋਹਾਲੀ ’ਚ ਨੇਤਾ ਨੂੰ ਸੀ ਮਾਰਨ ਦੀ ਤਿਆਰੀ

ਮੋਹਾਲੀ, 19 ਜਨਵਰੀ, ਹ.ਬ. : ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈਲ (ਐਸਐਸਓਸੀ) ਦੀ ਮੋਹਾਲੀ ਯੂਨਿਟ ਨੇ ਗੈਂਗਸਟਰ ਅੰਮ੍ਰਿਤਪਾਲ ਸਿੰਘ ਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ। ਅੰਮ੍ਰਿਤਪਾਲ ਗੈਂਗਸਟਰ ਲਖਬੀਰ ਸਿੰਘ ਲੰਡਾ ਅਤੇ ਗੈਂਗਸਟਰ ਗੋਲਡੀ ਬਰਾੜ ਦਾ ਸਾਥੀ ਹੈ। ਬਰਾੜ ਇਸ ਸਮੇਂ ਵਿਦੇਸ਼ ਵਿੱਚ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਨਿਸ਼ਾਨ ਸਿੰਘ ਅਤੇ ਯੁਵਰਾਜ ਸਿੰਘ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਇਹ ਮੋਹਾਲੀ ਦੇ ਇੱਕ ਆਗੂ ਨੂੰ ਮਾਰਨ ਦੀ ਯੋਜਨਾ ਬਣਾ ਰਹੇ ਸਨ। ਐਸਐਸਓਸੀ ਨੇ ਉਨ੍ਹਾਂ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕਰਕੇ 3 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ।