
ਗੈਂਗਸਟਰਾਂ ਨੇ ਪਿੱਛਾ ਕਰ ਰਹੀ ਪੁਲਿਸ ’ਤੇ ਚਲਾਈਆਂ ਗੋਲੀਆਂ
ਪੁਲਿਸ ਨੇ 11 ਕਿਲੋਮੀਟਰ ਅੱਗੇ ਜਾ ਕੇ ਕੀਤੇ ਕਾਬੂ
ਅੰਮ੍ਰਿਤਸਰ, 18 ਅਗਸਤ, ਹ.ਬ. : ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੀ ਪੁਲਿਸ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਦੋ ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਦੋਵਾਂ ਮੁਲਜ਼ਮਾਂ ਨੇ ਪਹਿਲਾਂ ਪੁਲੀਸ ਨਾਕਾ ਤੋੜਿਆ, ਫਿਰ ਜਦੋਂ ਪੁਲਸ ਨੇ ਪਿੱਛਾ ਕਰਨਾ ਸ਼ੁਰੂ ਕੀਤਾ ਤਾਂ ਉਨ੍ਹਾਂ ’ਤੇ ਵੀ ਗੋਲੀਆਂ ਚਲਾ ਦਿੱਤੀਆਂ। ਪੁਲਸ ਨੇ ਮੁਲਜ਼ਮਾਂ ਕੋਲੋਂ 14 ਕਰੋੜ ਰੁਪਏ ਦੇ ਨਾਜਾਇਜ਼ ਹਥਿਆਰ ਤੇ ਹੈਰੋਇਨ ਵੀ ਬਰਾਮਦ ਕੀਤੀ ਹੈ। ਇਸ ਦੌਰਾਨ ਮੁਲਜ਼ਮ ਇੱਕ ਬੋਲੈਰੋ ਕਾਰ ਵਿੱਚ ਨਾਕੇ ’ਤੇ ਪੁੱਜੇ ਪਰ ਉਹ ਨਾਕੇ ’ਤੇ ਨਹੀਂ ਰੁਕੇ। ਮੁਲਜ਼ਮਾਂ ਨੇ ਨਾਕਾ ਤੋੜ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਸ ਨੇ ਮੁਲਜ਼ਮਾਂ ਦਾ ਪਿੱਛਾ ਕੀਤਾ। ਪੁਲਿਸ ਆਉਂਦੀ ਵੇਖ ਕੇ ਮੁਲਜ਼ਮਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲਿਸ ਵਾਲੇ ਪਾਸੇ ਤੋਂ ਵੀ ਜਵਾਬੀ ਗੋਲੀਬਾਰੀ ਕੀਤੀ ਗਈ। ਪੁਲਿਸ ਨੇ ਮੁਲਜ਼ਮਾਂ ਨੂੰ 11 ਕਿਲੋਮੀਟਰ ਅੱਗੇ ਜਾ ਕੇ ਫੜ ਲਿਆ।