ਗੈਂਗਸਟਰ ਟੀਨੂੰ ਦੀ ਗ੍ਰਿਫਤਾਰੀ ਲਈ ਐਸਆਈਟੀ ਦਾ ਗਠਨ

ਚੰਡੀਗੜ੍ਹ, 5 ਅਕਤੂਬਰ, ਹ.ਬ. : ਪੰਜਾਬ ਪੁਲਿਸ ਨੇ ਗੈਂਗਸਟਰ ਦੀਪਕ ਟੀਨੂੰ ਦੇ ਫਰਾਰ ਹੋਣ ਦੇ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਹੈ। ਇਸ ਦੀ ਕਮਾਨ ਪਟਿਆਲਾ ਰੇਂਜ ਦੇ ਐਮ.ਐਸ ਛੀਨਾ ਨੂੰ ਸੌਂਪੀ ਗਈ ਹੈ। ਜਿਸ ਵਿੱਚ ਆਈਜੀ ਐਂਟੀ ਗੈਂਗਸਟਰ ਟਾਸਕ ਫੋਰਸ (ਏਜੀਟੀਐਫ) ਓਪਿੰਦਰਜੀਤ ਸਿੰਘ, ਐਸਐਸਪੀ ਮਾਨਸਾ ਗੌਰਵ ਤੂਰਾ ਅਤੇ ਡੀਐਸਪੀ ਏਜੀਟੀਐਫ ਬਿਕਰਮਜੀਤ ਸਿੰਘ ਬਰਾੜ ਸ਼ਾਮਲ ਹਨ। ਐਸਐਚਓ ਥਾਣਾ ਸਿਟੀ-1 ਮਾਨਸਾ ਐਸਆਈਟੀ ਨੂੰ ਪੂਰਾ ਸਹਿਯੋਗ ਦੇਣਗੇ। ਜਦੋਂ ਕਿ ਐਸਆਈਟੀ ਬਠਿੰਡਾ ਅਤੇ ਪਟਿਆਲਾ ਰੇਂਜ ਦੇ ਕਿਸੇ ਹੋਰ ਅਧਿਕਾਰੀ ਤੋਂ ਵੀ ਸਹਿਯੋਗ ਲੈ ਸਕਦੀ ਹੈ। ਡੀਜੀਪੀ ਗੌਰਵ ਯਾਦਵ ਨੇ ਮਾਮਲੇ ਦੀ ਜਾਂਚ ਲਈ ਹੁਣ 4 ਮੈਂਬਰੀ ਐਸਆਈਟੀ ਦਾ ਗਠਨ ਕੀਤਾ ਹੈ। ਡੀਜੀਪੀ ਨੇ ਕਿਹਾ ਕਿ ਐਸਆਈਟੀ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰੇਗੀ ਅਤੇ ਜਿਨ੍ਹਾਂ ਖ਼ਿਲਾਫ਼ ਸਬੂਤ ਮਿਲਣਗੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ। ਪਰ ਉਹ ਲੋਕ ਕੌਣ ਹਨ, ਜੋ ਗੈਂਗਸਟਰ ਦੇ ਸਹਾਇਕ ਬਣੇ, ਇਸ ਸਬੰਧੀ ਫਿਲਹਾਲ ਪੁਲਿਸ ਨੇ ਚੁੱਪ ਧਾਰੀ ਹੋਈ ਹੈ। ਹਾਲਾਂਕਿ ਡੀਜੀਪੀ ਪੰਜਾਬ ਨੇ ਐਸਆਈਟੀ ਨੂੰ ਜਲਦੀ ਜਾਂਚ ਪੂਰੀ ਕਰਨ ਦੇ ਨਿਰਦੇਸ਼ ਦਿੱਤੇ ਹਨ ਪਰ ਪੰਜਾਬ ਪੁਲਿਸ 3 ਦਿਨ ਬੀਤ ਜਾਣ ਦੇ ਬਾਵਜੂਦ ਵੀ ਪੰਜਾਬ ਪੁਲਿਸ ਦੀ ਗ੍ਰਿਫ਼ਤ ਤੋਂ ਫਰਾਰ ਹੋਣ ਦੀ ਸਾਜਿਸ਼ ਦਾ ਪਤਾ ਨਹੀਂ ਲਗਾ ਸਕੀ ਹੈ। ਗੈਂਗਸਟਰ ਟੀਨੂੰ ਨੂੰ ਫੜਨ ਲਈ ਏਜੀਟੀਐਫ ਦੀਆਂ ਵੱਖ-ਵੱਖ ਟੀਮਾਂ ਪੰਜਾਬ ਸਮੇਤ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਛਾਪੇਮਾਰੀ ਕਰ ਰਹੀਆਂ ਹਨ। ਪਰ ਗੈਂਗਸਟਰ ਦੀ ਲੋਕੇਸ਼ਨ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।

Video Ad
Video Ad