Home ਤਾਜ਼ਾ ਖਬਰਾਂ ਗੈਂਗਸਟਰ ਰਾਜਵੀਰ ਪੁਲਿਸ ਵਲੋਂ ਗ੍ਰਿਫਤਾਰ, ਮੂਸੇਵਾਲਾ ਕਤਲ ਮਾਮਲੇ ਦੇ ਖੋਲ੍ਹੇਗਾ ਭੇਤ

ਗੈਂਗਸਟਰ ਰਾਜਵੀਰ ਪੁਲਿਸ ਵਲੋਂ ਗ੍ਰਿਫਤਾਰ, ਮੂਸੇਵਾਲਾ ਕਤਲ ਮਾਮਲੇ ਦੇ ਖੋਲ੍ਹੇਗਾ ਭੇਤ

0
ਗੈਂਗਸਟਰ ਰਾਜਵੀਰ ਪੁਲਿਸ ਵਲੋਂ ਗ੍ਰਿਫਤਾਰ, ਮੂਸੇਵਾਲਾ ਕਤਲ ਮਾਮਲੇ ਦੇ ਖੋਲ੍ਹੇਗਾ ਭੇਤ

ਲੁਧਿਆਣਾ, 28 ਜਨਵਰੀ, ਹ.ਬ. : ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ  ਗੈਂਗਸਟਰ ਰਾਜਵੀਰ ਸਿੰਘ ਉਰਫ਼ ਰਵੀ ਰਾਜਗੜ੍ਹ ਨੂੰ ਗ੍ਰਿਫ਼ਤਾਰ ਕੀਤਾ ਹੈ। ਟੀਮ ਨੇ ਸੂਹ ਮਿਲਣ ’ਤੇ ਗੈਂਗਸਟਰ ਨੂੰ ਕਾਬੂ ਕਰ ਲਿਆ। ਉਸ ਕੋਲੋਂ ਇਕ ਚੀਨੀ ਪਿਸਤੌਲ ਵੀ ਬਰਾਮਦ ਹੋਇਆ ਹੈ। ਇਹ ਗੈਂਗਸਟਰ ਏ ਸ਼੍ਰੇਣੀ ਦਾ ਹੈ। ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਇਸ ਗੈਂਗਸਟਰ ਦੀ ਭੂਮਿਕਾ ਸ਼ੱਕੀ ਹੈ। ਮੂਸੇਵਾਲਾ ਕਤਲ ਕਾਂਡ ’ਚ ਰਾਜਵੀਰ ਕਈ ਰਾਜ਼ ਖੋਲ੍ਹ ਸਕਦਾ ਹੈ। ਰਾਜਵੀਰ ਰਵੀ ਲੁਧਿਆਣਾ ਜ਼ਿਲ੍ਹੇ ਦੇ ਦੋਰਾਹਾ ਕਸਬੇ ਦੇ ਪਿੰਡ ਰਾਜਗੜ੍ਹ ਦਾ ਰਹਿਣ ਵਾਲਾ ਹੈ। ਉਸ ਨੇ ਲਾਰੈਂਸ ਦੇ ਭਰਾ ਅਨਮੋਲ ਨੂੰ ਦੁਬਈ ਭੇਜਣ ਲਈ ਲੁਧਿਆਣਾ ਦੇ ਟਰਾਂਸਪੋਰਟਰ ਬਲਦੇਵ ਚੌਧਰੀ ਨੂੰ 25 ਲੱਖ ਰੁਪਏ ਦਿੱਤੇ ਸਨ। ਲਾਰੈਂਸ ਦਾ ਰੰਗਦਾਰੀ ਦਾ ਕਾਲਾ ਕਾਰੋਬਾਰ ਇਹੀ ਸੰਭਾਲਦਾ ਰਿਹਾ ਹੈ।
ਟਰਾਂਸਪੋਰਟਰ ਬਲਦੇਵ ਚੌਧਰੀ ਨੇ ਹੀ ਜੈਪੁਰ ’ਚ ਲਾਰੈਂਂਸ ਦੇ ਭਰਾ ਅਨਮੋਲ ਨੂੰ ਜਾਅਲੀ ਪਾਸਪੋਰਟ ਬਣਾ ਕੇ ਦੁਬਈ ਭੇਜ ਦਿੱਤਾ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਅਨਮੋਲ ਨਵੰਬਰ 2021 ਵਿੱਚ ਦੁਬਈ ਗਿਆ ਸੀ। ਰਾਜਵੀਰ ਰਵੀ ’ਤੇ ਹੁਣ ਤੱਕ 10 ਅਪਰਾਧਿਕ ਮਾਮਲੇ ਦਰਜ ਹਨ। ਮੂਸੇਵਾਲਾ ਦੇ ਕਤਲ ਤੋਂ ਬਾਅਦ ਤੋਂ ਹੀ ਪੁਲਿਸ ਗੈਂਗਸਟਰ ਰਵੀ ਦੀ ਭਾਲ ’ਚ ਸੀ। ਇਸ ਨੂੰ ਲਾਰੈਂਸ ਗੈਂਗ ਦੀ ਮਜ਼ਬੂਤ ਕੜੀ ਮੰਨਿਆ ਜਾਂਦਾ ਹੈ।