Home ਤਾਜ਼ਾ ਖਬਰਾਂ ਗੈਂਗਸਟਰ ਵਿੱਕੀ ਗੌਂਡਰ ਦੇ ਪਿਉ ਦੀ ਮੌਤ, ਰੇਲਵੇ ਟਰੈਕ ’ਤੇ ਮਿਲੀ ਲਾਸ਼

ਗੈਂਗਸਟਰ ਵਿੱਕੀ ਗੌਂਡਰ ਦੇ ਪਿਉ ਦੀ ਮੌਤ, ਰੇਲਵੇ ਟਰੈਕ ’ਤੇ ਮਿਲੀ ਲਾਸ਼

0
ਗੈਂਗਸਟਰ ਵਿੱਕੀ ਗੌਂਡਰ ਦੇ ਪਿਉ ਦੀ ਮੌਤ, ਰੇਲਵੇ ਟਰੈਕ ’ਤੇ ਮਿਲੀ ਲਾਸ਼

ਲੁਧਿਆਣਾ, 9 ਫਰਵਰੀ, ਹ.ਬ. : ਗੈਂਗਸਟਰ ਹਰਜਿੰਦਰ ਸਿੰਘ ਉਰਫ ਵਿੱਕੀ ਗੌਂਡਰ ਦੇ ਪਿਉ ਦੀ ਲਾਸ਼ ਮਲੋਟ ਸ੍ਰੀਗੰਗਾਨਗਰ ਰੇਲਵੇ ਟਰੈਕ ’ਤੇ ਮਿਲੀ ਹੈ। ਦਰਅਸਲ, ਬੀਤੇ ਦਿਨ ਰੇਲਵੇ ਟਰੈਕ ’ਤੇ ਇੱਕ ਅਣਪਛਾਤੀ ਲਾਸ਼ ਜੀਆਰਪੀ ਨੂੰ ਮਿਲੀ ਸੀ, ਜਿਸ ਨੂੰ ਸ਼ਨਾਖਤ ਲਈ 72 ਘੰਟੇ ਤੱਕ ਹਸਪਤਾਲ ਵਿਚ ਰੱਖਿਆ ਗਿਆ ਸੀ। ਉਸ ਦੀ ਪਛਾਣ ਮ੍ਰਿਤਕ ਗੈਂਗਸਟਰ ਵਿੱਕੀ ਗੌਂਡਰ ਦੇ ਪਿਤਾ ਮਹਿਲ ਸਿੰਘ ਨਿਵਾਸੀ ਸਰਾਵਾ ਬੋਦਲਾ ਦੇ ਰੂਪ ਵਿਚ ਹੋਈ ਹੈ।
ਸ਼ਨਾਖਤ ਤੋਂ ਬਾਅਦ ਪੁਲਿਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਜਾਂਚ ਵਿਚ ਲੱਗ ਗਈ ਹੈ ਕਿ ਮਹਿਲ ਨੇ ਆਤਮ ਹੱਤਿਆ ਕੀਤੀ ਹੈ ਜਾਂ ਉਸ ਦਾ ਕਤਲ ਹੋਇਆ ਹੈ।
ਹਰਜਿੰਦਰ ਸਿੰਘ ਭੁੱਲਰ ਉਰਫ ਵਿੱਕੀ ਗੌਂਡਰ ਕਦੇ ਡਿਸਕਸ ਥਰੋਅ ਦਾ ਬਿਹਤਰੀਨ ਖਿਡਾਰੀ ਹੋਇਆ ਕਰਦਾ ਸੀ। ਮੁਕਤਸਰ ਜ਼ਿਲ੍ਹੇ ਦੇ ਸਰਾਵਾ ਬੋਦਲਾ ਪਿੰਡ ਦੇ ਰਹਿਣ ਵਾਲੇ ਹਰਜਿੰਦਰ ਭੁੱਲਰ ਦੀ ਮੁਢਲੀ ਸਿੱਖਿਆ ਪਿੰਡ ਵਿਚ ਹੋਈ। ਇੱਥੇ ਰਹਿ ਕੇ ਉਸ ਨੇ ਸਟੇਟ ਲੈਵਲ ਤੱਕ ਡਿਸਕਸ ਥਰੋਅ ਖੇਡ ਵਿਚ ਮੈਡਲ ਜਿੱਤੇ। ਲੇਕਿਨ ਇਸ ਤੋਂ ਬਾਅਦ ਉਹ ਅੱਗੇ ਦੀ ਪੜ੍ਹਾਈ ਅਤੇ ਟਰੇਨਿੰਗ ਲਈ ਜਲੰਧਰ ਚਲਾ ਗਿਆ ਅਤੇ ਸਪੀਡ ਫੰਡ ਅਕੈਡਮੀ ਜਾਇਨ ਕਰ ਲਈ।
ਡਿਸਕਸ ਥਰੋਅ ਵਿਚ ਅੱਵਲ ਖਿਡਾਰੀ ਅਤੇ ਔਸਤ ਦਰਜੇ ਦੇ ਵਿਦਿਆਰਥੀ ਹੋਣ ਕਾਰਨ ਉਸ ਨੂੰ ਸਾਰੇ ਪਿਆਰ ਕਰਦੇ ਸੀ। ਸਾਰਾ ਦਿਨ ਗਰਾਊਂਡ ਵਿਚ ਅਭਿਆਸ ਕਰਨ ਦੇ ਚਲਦਿਆਂ ਉਸ ਦਾ ਨਾਂ ਵਿੱਕੀ ਗਰਾਊਂਡਰ ਪੈ ਗਿਆ ਸੀ, ਲੇਕਿਨ ਆਮ ਬੋਲਚਾਲ ਵਿਚ ਗਰਾਊਂਡਰ ਸ਼ਬਦ ਗੌਂਡਰ ਵਿਚ ਬਦਲ ਗਿਆ।
ਪਹਿਲੀ ਵਾਰ ਉਹ 2008 ਵਿਚ ਅਪਰਾਧ ਦੀ ਦੁਨੀਆ ਵਿਚ ਤਦ ਆਇਆ ਜਦੋਂ ਉਸ ਦਾ ਸੰਪਰਕ ਅਕੈਡਮੀ ਦੇ ਹੀ ਨਵਪ੍ਰੀਤ ਉਰਫ ਲਵਲੀ ਬਾਬਾ ਨਾਲ ਹੋਇਆ।