
ਅਮਰੀਕਾ ਨਾਲ ਸੰਧੀ ਨਵੇਂ ਸਿਰੇ ਤੋਂ ਲਾਗੂ ਕੀਤੀ ਜਾਵੇਗੀ
ਔਟਵਾ, 23 ਫ਼ਰਵਰੀ (ਵਿਸ਼ੇਸ਼ ਪ੍ਰਤੀਨਿਧ) : ਗੈਰਕਾਨੂੰਨੀ ਪ੍ਰਵਾਸੀਆਂ ਦਾ ਕੈਨੇਡਾ ਵਿਚ ਦਾਖ਼ਲਾ ਰੋਕਣ ਲਈ ਫੈਡਰਲ ਸਰਕਾਰ ਗੰਭੀਰਤਾ ਨਾਲ ਕੰਮ ਕਰ ਰਹੀ ਹੈ ਅਤੇ ਇਸ ਮਕਸਦ ਲਈ ਰੌਕਸਮ ਰੋਡ ਬਾਰਡਰ ਕ੍ਰੌਸਿੰਗ ਬੰਦ ਕੀਤਾ ਜਾ ਸਕਦਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਅਮਰੀਕਾ ਨਾਲ ਹੋਈ ਸੁਰੱਖਿਅਤ ਤੀਜਾ ਮੁਲਕ ਸੰਧੀ ਬਾਰੇ ਮੁੜ ਗੱਲਬਾਤ ਕੀਤੀ ਜਾ ਰਹੀ ਹੈ ਪਰ ਕੈਨੇਡਾ ਵਿਚ ਅਮਰੀਕਾ ਦੇ ਰਾਜਦੂਤ ਡੇਵਿਡ ਕੋਹੈਨ ਦਾ ਕਹਿਣਾ ਹੈ ਕਿ ਸੰਧੀ ਵਿਚ ਕਿਸੇ ਤਬਦੀਲ ਨਾਲ ਸਮੱਸਿਆ ਹੱਲ ਨਹੀਂ ਹੋਣੀ।