
ਰੌਕਸਮ ਬਾਰਡਰ ਕ੍ਰਾਸਿੰਗ 30 ਦਿਨ ਦੇ ਅੰਦਰ ਬੰਦ ਕਰਨ ਦਾ ਸੱਦਾ ਦਿਤਾ
ਔਟਵਾ, 22 ਫ਼ਰਵਰੀ (ਵਿਸ਼ੇਸ਼ ਪ੍ਰਤੀਨਿਧ) : ਵਿਰੋਧੀ ਧਿਰ ਦੇ ਆਗੂ ਪਿਅਰੇ ਪੌਇਲੀਐਵਰਾ ਨੇ ਗੈਰਕਾਨੂੰਨੀ ਪ੍ਰਵਾਸੀਆਂ ਦੇ ਮਸਲੇ ’ਤੇ ਟਰੂਡੋ ਸਰਕਾਰ ਦੀ ਨੁਕਤਾਚੀਨੀ ਕਰਦਿਆਂ ਕਿਹਾ ਹੈ ਕਿ ਰੌਕਸਮ ਰੋਡ ਬਾਰਡਰ ਕਰੌਸਿੰਗ ਨੂੰ 30 ਦਿਨ ਦੇ ਅੰਦਰ ਬੰਦ ਕਰ ਦਿਤਾ ਜਾਵੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੰਜ਼ਰਵੇਟਿਵ ਪਾਰਟੀ ਦੇ ਆਗੂ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਗੈਰਕਾਨੂੰਨੀ ਪ੍ਰਵਾਸੀਆਂ ਕੈਨੇਡਾ ਆਉਣ ਦੀ ਹੱਲਾਸ਼ੇਰੀ ਦੇ ਰਹੇ ਹਨ।