ਵਾਸ਼ਿੰਗਟਨ, 3 ਮਈ (ਵਿਸ਼ੇਸ਼ ਪ੍ਰਤੀਨਿਧ) : ਗੈਰਕਾਨੂੰਨੀ ਪ੍ਰਵਾਸੀਆਂ ਦੀ ਅੰਨ੍ਹੇਵਾਹ ਆਮਦ ਨੂੰ ਵੇਖਦਿਆਂ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਮੈਕਸੀਕੋ ਦੀ ਸਰਹੱਦ ’ਤੇ ਫੌਜ ਤੈਨਾਤ ਕਰਨ ਦੇ ਹੁਕਮ ਦਿਤੇ ਗਏ ਹਨ। ਅਮਰੀਕਾ ਵਿਚ 11 ਮਈ ਤੋਂ ਕੋਰੋਨਾ ਮਹਾਂਮਾਰੀ ਨਾਲ ਸਬੰਧਤ ਸਾਰੀਆਂ ਬੰਦਿਸ਼ਾਂ ਖ਼ਤਮ ਹੋ ਰਹੀਆਂ ਹਨ ਜਿਸ ਮਗਰੋਂ ਮੁਲਕ ਦੀ ਦੱਖਣੀ ਸਰਹੱਦ ਤੋਂ ਗੈਰਕਾਨੂੰਨੀ ਪ੍ਰਵਾਸ ਵਿਚ ਤੇਜ਼ ਵਾਧਾ ਹੋ ਸਕਦਾ ਹੈ। ਰਾਸ਼ਟਰਪਤੀ ਦੇ ਤਾਜ਼ਾ ਹੁਕਮਾਂ ਤਹਿਤ 90 ਦਿਨ ਦੇ ਸਮੇਂ ਵਾਸਤੇ ਡੇਢ ਹਜ਼ਾਰ ਫੌਜੀ ਮੈਕਸੀਕੋ ਦੀ ਸਰਹੱਦ ’ਤੇ ਤੈਨਾਤ ਕੀਤੇ ਜਾਣਗੇ ਜਿ੍ਹਨ੍ਹਾਂ ਨੂੰ ਲਾਅ ਐਨਫੋਰਸਮੈਂਟ ਦੀ ਜ਼ਿੰਮੇਵਾਰੀ ਤੋਂ ਦੂਰ ਰੱਖਿਆ ਗਿਆ ਹੈ।