ਗੋਲਡੀ ਬਰਾੜ ਨੇ ਬੰਬੀਹਾ ਗੈਂਗ ਨੂੰ ਦਿੱਤੀ ਨਸੀਹਤ

ਚੰਡੀਗੜ੍ਰ, 22 ਸਤੰਬਰ, ਹ.ਬ. : ਪੰਜਾਬ ਵਿੱਚ ਵੱਡੀ ਗੈਂਗਵਾਰ ਹੋਣ ਦੀ ਸੰਭਾਵਨਾ ਹੈ। ਗੈਂਗਸਟਰ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਲਗਾਤਾਰ ਇੱਕ ਦੂਜੇ ਨੂੰ ਧਮਕੀਆਂ ਦੇ ਰਹੇ ਹਨ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰ ਮਾਈਂਡ ਗੋਲਡੀ ਬਰਾੜ ਕੈਨੇਡਾ ਤੋਂ ਬੰਬੀਹਾ ਗਰੁੱਪ ਨੂੰ ਸਲਾਹ ਦੇ ਰਿਹਾ ਹੈ। ਝੂਠੀਆਂ ਤਾੜੀਆਂ ਦੀ ਖ਼ਾਤਰ ਕਿਸੇ ਦੇ ਕਤਲ ਨੂੰ ਆਪਣੇ ਸਿਰ ਨਾ ਲਓ। ਜਿੱਥੋਂ ਤੱਕ ਸਰਪ੍ਰਾਈਜ਼ ਦੇਣ ਦੀ ਗੱਲ ਹੈ ਤਾਂ ਤੁਹਾਨੂੰ ਦੱਸ ਦੇਈਏ ਕਿ ਅਸੀਂ ਪਹਿਲਾਂ ਵੀ ਕਈ ਸਰਪ੍ਰਾਈਜ਼ ਦਿੱਤੇ ਹਨ ਅਤੇ ਭਵਿੱਖ ਵਿੱਚ ਵੀ ਸਰਪ੍ਰਾਈਜ਼ ਦਿੰਦੇ ਰਹਾਂਗੇ। ਪਹਿਲਾਂ ਵੀ ਸਰਕਾਰਾਂ ਸਨ, ਜੇਕਰ ਸਾਡੀ ਗੱਲ ਸੁਣਦੇ ਤਾਂ ਅੱਜ ਹਥਿਆਰ ਨਾ ਚੁੱਕਣੇ ਪੈਂਦੇ। ਜੇਕਰ ਅਸੀਂ ਹਥਿਆਰ ਚੁੱਕੇ ਤਾਂ ਅਸੀਂ ਆਪਣਾ ਬਦਲਾ ਵੀ ਆਪ ਹੀ ਲਵਾਂਗੇ। ਸੋਸ਼ਲ ਮੀਡੀਆ ’ਤੇ ਲਾਰੈਂਸ ਗੈਂਗ ਅਤੇ ਬੰਬੀਹਾ ਗੈਂਗ ਵੱਲੋਂ ਲਗਾਤਾਰ ਇੱਕ ਦੂਜੇ ਖ਼ਿਲਾਫ ਅਜਿਹੀਆਂ ਪੋਸਟਾਂ ਪਾਈਆਂ ਜਾ ਰਹੀਆਂ ਹਨ। ਇਸ ਦੇ ਨਾਲ ਹੀ ਗੈਂਗਸਟਰ ਗੋਲਡੀ ਬਰਾੜ ਵੀ ਬੰਬੀਹਾ ਗੈਂਗ ਨੂੰ ਸਰਪ੍ਰਾਈਜ਼ ਦੇਣ ਦੀ ਗੱਲ ਕਹੀ ਜਾ ਰਹੀ ਹੈ। ਇਸ ਦੇ ਨਾਲ ਹੀ 2 ਦਿਨ ਪਹਿਲਾਂ ਬੰਬੀਹਾ ਗੈਂਗ ਨੇ ਪੋਸਟ ਪਾ ਕੇ ਕਿਹਾ ਸੀ ਕਿ ਉਨ੍ਹਾਂ ਨੇ ਰਾਜਸਥਾਨ ਦੇ ਨਾਗੌਰ ’ਚ ਸੰਦੀਪ ਬਿਸ਼ਨੋਈ ਦਾ ਕਤਲ ਕੀਤਾ ਹੈ, ਜਿਸ ਦੀ ਜ਼ਿੰਮੇਵਾਰੀ ਉਹ ਲੈਂਦੇ ਹਨ। ਹੁਣ ਅਗਲਾ ਨੰਬਰ ਗੋਲਡੀ ਬਰਾੜ, ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਦਾ ਹੋਵੇਗਾ।

Video Ad
Video Ad