Home ਤਾਜ਼ਾ ਖਬਰਾਂ ਗ੍ਰਿਫਤਾਰ ਗੈਂਗਸਟਰਾਂ ਵਲੋਂ ਵੱਡਾ ਖੁਲਾਸਾ : ਲੁਧਿਆਣਾ ਦੇ 6 ਨੇਤਾਵਾਂ ਦੀ ਕਰਨੀ ਸੀ ਹੱਤਿਆ

ਗ੍ਰਿਫਤਾਰ ਗੈਂਗਸਟਰਾਂ ਵਲੋਂ ਵੱਡਾ ਖੁਲਾਸਾ : ਲੁਧਿਆਣਾ ਦੇ 6 ਨੇਤਾਵਾਂ ਦੀ ਕਰਨੀ ਸੀ ਹੱਤਿਆ

0
ਗ੍ਰਿਫਤਾਰ ਗੈਂਗਸਟਰਾਂ ਵਲੋਂ ਵੱਡਾ ਖੁਲਾਸਾ : ਲੁਧਿਆਣਾ ਦੇ 6 ਨੇਤਾਵਾਂ ਦੀ ਕਰਨੀ ਸੀ ਹੱਤਿਆ

ਲੁਧਿਆਣਾ, 20 ਜਨਵਰੀ, ਹ.ਬ. : ਦੋ ਦਿਨ ਪਹਿਲਾਂ ਪੰਜਾਬ ਦੇ ਲੁਧਿਆਣਾ ਵਿੱਚ ਪੁਲਿਸ ਨੇ 13 ਗੈਂਗਸਟਰਾਂ ਨੂੰ ਗ੍ਰਿਫਤਾਰ ਕਰਨ ਦਾ ਖੁਲਾਸਾ ਕੀਤਾ ਹੈ। ਇਹ ਸਾਰੇ ਵਿਦੇਸ਼ ਬੈਠੇ ਗੈਂਗਸਟਰ ਅੰਮ੍ਰਿਤ ਬੱਲ ਅਤੇ ਜੱਗੂ ਭਗਵਾਨਪੁਰੀਆ ਲਈ ਕੰਮ ਕਰਦੇ ਹਨ। ਸੂਤਰਾਂ ਮੁਤਾਬਕ ਇਨ੍ਹਾਂ 13 ਬਦਮਾਸ਼ਾਂ ਦੇ ਨਿਸ਼ਾਨੇ ’ਤੇ ਲੁਧਿਆਣਾ ਦੇ 6 ਆਗੂ ਸਨ। ਸ਼ਰਾਰਤੀ ਅਨਸਰਾਂ ਨੇ 14 ਅਜਿਹੇ ਟਾਰਗੇਟ ਰੱਖੇ ਸਨ ਜੋ ਕਿ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿੱਚ ਸਨ।
ਪੁਲਿਸ ਦੀ ਮੁਸਤੈਦੀ ਕਾਰਨ ਇੱਕ ਵੱਡੀ ਘਟਨਾ ਟਲ ਗਈ। ਇਨ੍ਹਾਂ ਗੈਂਗਸਟਰਾਂ ਦੇ ਸਬੰਧ ਅੱਤਵਾਦੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ (ਬੀ.ਕੇ.ਆਈ.) ਨਾਲ ਹਨ। ਕੁਝ ਧਾਰਮਿਕ ਆਗੂ ਵੀ ਬਦਮਾਸ਼ਾਂ ਦੇ ਰਾਡਾਰ ’ਤੇ ਸਨ। ਮੁਲਜ਼ਮ ‘ਟਾਰਗੇਟ ਕਿਲਿੰਗ’ ਨੂੰ ਅੰਜਾਮ ਦੇਣ ਲਈ ਕਾਰ ਜੈਕਿੰਗ ਅਤੇ ਵਹੀਕਲ ਲਿਫਟਿੰਗ ਦੀ ਤਿਆਰੀ ਕਰ ਰਹੇ ਸਨ।
ਪੁਲਿਸ ਨੇ ਗ੍ਰਿਫ਼ਤਾਰ ਮੁਲਜ਼ਮਾਂ ਦੇ ਖੁਲਾਸੇ ਤੋਂ ਬਾਅਦ ਲੋਕਾਂ ਦੀ ਸੁਰੱਖਿਆ ਵਧਾ ਦਿੱਤੀ ਹੈ। ਦੋਸ਼ੀ ਕਈ ਲੋਕਾਂ ਨੂੰ ਫਿਰੌਤੀ ਲਈ ਫੋਨ ਵੀ ਕਰ ਰਹੇ ਸਨ।