ਗੱਡੀ ਸਾਈਡ ਕਰਨ ਨੂੰ ਲੈ ਕੇ ਹੋਏ ਝਗੜੇ ਵਿਚ ਚੱਲੀਆਂ ਤਲਵਾਰਾਂ

ਕਪੂਰਥਲਾ, 23 ਮਾਰਚ, ਹ.ਬ. : ਅਜੀਤ ਨਗਰ ਦੇ ਕੋਲ ਡੀਟੀਓ ਦਫ਼ਤਰ ਦੇ ਕੋਲ ਗੱਡੀ ਸਾਈਡ ਕਰਨ ਨੂੰ ਲੈ ਕੇ ਦੋ ਸਿੱਖ ਨੌਜਵਾਨਾਂ ਨੇ ਪਿਤਾ ਪੁੱਤਰ ’ਤੇ ਤਲਵਾਰ ਨਾਲ ਹਮਲਾ ਕਰ ਦਿੱਤਾ, ਇਸ ਨਾਲ ਪਿਤਾ ਜ਼ਖਮੀ ਹੋ ਗਿਆ ਜਦ ਕਿ ਬੇਟੇ ਨੇ ਭੱਜ ਕੇ ਜਾਨ ਬਚਾਈ। ਘਟਨਾ ਦੀ ਸੂਚਨਾ ਥਾਣਾ ਸਿਟੀ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਸੂਚਨਾ ਮਿਲਦੇ ਹੀ ਮੌਕੇ ’ਤੇ ਜਾ ਕੇ ਘਟਨਾ ਸਬੰਧੀ ਜਾਣਕਾਰੀ ਹਾਸਲ ਕੀਤੀ।
ਪੁਲਿਸ ਨੇ ਸ਼ਿਕਾਇਤ ਦੇ ਆਧਾਰ ’ਤੇ ਮੁਲਜ਼ਮ ਗੁਰਜਿੰਦਰਪਾਲ ਸਿੰਘ ਨਿਵਾਸੀ ਪਿੰਡ ਧੰਮ ਅਤੇ ਕਿਰਨਦੀਪ ਸਿੰਘ ਨਿਵਾਸੀ ਪਿੰਡ ਪੱਤੜ ਜਲੰਧਰ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ। ਦੋਵਾਂ ਦੀ ਭਾਲ ਕੀਤੀ ਜਾ ਰਹੀ ਹੈ। ਘਟਨਾ ਸਥਾਨ ਤੋਂ ਪੁਲਿਸ ਨੇ ਸੀਸੀਟੀਵੀ ਫੁਟੇਜ ਵੀ ਬਰਾਮਦ ਕਰ ਲਈ। ਇਸ ਦੇ ਆਧਾਰ ’ਤੇ ਮੁਲਜ਼ਮਾਂ ਦੀ ਪਛਾਣ ਕੀਤੀ ਗਈ।
ਕਮਲਜੀਤ ਸਿੰਘ ਨਿਵਾਸੀ ਮੁਹੱਲਾ ਅਜੀਤ ਨਗਰ ਨਜ਼ਦੀਕ ਡੀਟੀਓ ਦਫ਼ਤਰ ਨੇ ਦੱਸਿਆ ਕਿ ਉਹ 17 ਮਾਰਚ ਨੂੰ ਸਵੇਰੇ 11 ਵਜੇ ਅਪਣੀ ਸਕੂਟੀ ’ਤੇ ਕੰਮ ’ਤੇ ਜਾਣ ਦੇ ਲਈ ਘਰ ਤੋਂ ਨਿਕਲਿਆ ਸੀ। ਜਦ ਉਹ ਡੀਟੀਓ ਦਫ਼ਤਰ ਸਾਹਮਣੇ ਪੁੱਜਿਆ ਤਾਂ ਉਥੇ ਬਣੀ ਪੁਲੀ ’ਤੇ ਇੱਕ ਗੱਡੀ ਖੜ੍ਹੀ ਸੀ। ਗੱਡੀ ਵਿਚ ਦੋ ਸਿੱਖ ਨੌਜਵਾਨ ਗੁਰਜਿੰਦਰਪਾਲ ਸਿੰਘ ਨਿਵਾਸੀ ਪਿੰਡ ਧੰਮ ਅਤੇ ਕਿਰਨਦੀਪ ਸਿੰਘ ਨਿਵਾਸੀ ਪਿੰਡ ਪੱਤੜ ਜਲੰਧਰ ਬੈਠੇ ਸੀ। ਉਨ੍ਹਾਂ ਗੱਡੀ ਸਾਈਡ ਕਰਨ ਲਈ ਕਿਹਾ । ਜਿਨ੍ਹਾਂ ਗੱਡੀ ਸਾਈਡ ਕਰਨ ਲਈ ਕਿਹਾ ਲੇਕਿਨ ਉਨ੍ਹਾਂ ਗੱਡੀ ਸਾਈਡ ਨਹੀਂ ਕੀਤੀ । ਇਸ ਦੌਰਾਨ ਬਹਿਸ ਤੋਂ ਬਾਅਦ ਝਗੜਾ ਵਧ ਗਿਆ ਤੇ ਇਹ ਘਟਨਾ ਵਾਪਰ ਗਈ। ਸਿੱਖ ਨੌਜਵਾਨਾਂ ਨੇ ਪਿਤਾ ਪੁੱਤਰ ’ਤੇ ਤਲਵਾਰ ਨਾਲ ਹਮਲਾ ਕਰ ਦਿੱਤਾ, ਇਸ ਨਾਲ ਪਿਤਾ ਜ਼ਖਮੀ ਹੋ ਗਿਆ ਜਦ ਕਿ ਬੇਟੇ ਨੇ ਭੱਜ ਕੇ ਜਾਨ ਬਚਾਈ।

Video Ad
Video Ad