ਘਟ ਰਹੀ ਕਿਤਾਬਾਂ ਪੜਨ ਦੀ ਰੁਚੀ

ਕਿਤਾਬਾਂ ਸਾਡੀਆਂ ਸੱਚੀਆਂ ਮਿੱਤਰ ਹਨ। ਜੋ ਗਿਆਨ ਦਾ ਭੰਡਾਰ ਤੇ ਵਿਦਵਾਨਾਂ ਦੀ ਜ਼ਿੰਦਗੀ ਦੇ ਤਜਰਬਿਆਂ ਨਾਲ
ਭਰਪੂਰ ਹੁੰਦੀਆਂ ਹਨ। ਜਿੰਨਾਂ ਨੂੰ ਪੜ੍ਹ ਕੇ ਅਸੀ ਆਪਣੀ ਜ਼ਿੰਦਗੀ  ਵਿੱਚ ਸੁਧਾਰ ਕਰਕੇ ਇੱਕ ਮਹਾਨ ਵਿਅਕਤੀ ਵਾਲੇ ਗੁਣ ਧਾਰਨ ਕਰ ਸਕਦੇ ਹਾਂ। ਚਾਹੇ ਉਹ ਵਿਦਵਾਨ ਵਿਗਿਆਨੀ ਫ਼ਿਲਾਸਫ਼ਰ ਸਾਡੇ ਤੋਂ ਕਾਫੀ ਸਮਾਂ ਪਹਿਲਾਂ ਹੋਏ , ਉਹ ਸਾਡੇ ਵਿੱਚ ਨਹੀ ਰਹੇ ਪਰ ਫੇਰ ਵੀ ਉਹਨਾਂ ਦੀਆਂ ਲਿਖਤਾਂ ਕਿਤਾਬਾਂ ਦੇ ਰੂਪ ਵਿੱਚ ਮੌਜੂਦ ਹਨ।
ਸ਼ਬਦ ਕਦੇ ਵੀ ਨਹੀਂ ਮਰਦੇ, ਜਦੋਂ ਮਰਜ਼ੀ ਅਸੀਂ ਉਹਨਾਂ ਵਿਦਵਾਨਾਂ ਨਾਲ ਕਿਤਾਬਾਂ ਵਿੱਚਲੇ ਸ਼ਬਦਾਂ ਰਾਹੀਂ ਪੜ੍ਹ ਕੇ ਸਾਂਝ ਪਾ ਸਕਦੇ ਹਾਂ। ਪਰ ਅੱਜ ਇੰਟਰਨੈੱਟ ਦਾ ਸਮਾਂ ਹੋਣ ਕਰਕੇ ਲਿਖਣ ਤੇ ਪੜ੍ਹਨ ਦਾ ਰਿਵਾਜ ਘਟ ਰਿਹਾ।
ਅੱਜ ਨੌਜਵਾਨ ਪੀੜ੍ਹੀ ਵਿੱਚ ਬਹੁਤਾ ਪੜੵਨ ਦਾ ਸ਼ੌਕ ਨਹੀ ਰਿਹਾ। ਜੇ ਕਿਸੇ ਮਿੱਤਰ ਨੇ ਕਿਤਾਬ ਪੜ੍ਹਨ ਲਈ ਦੇ ਦਿੱਤੀ ਜਾਂ ਬਜ਼ਾਰੋਂ ਖਰੀਦ ਲਿਆਂਦੀ ਲਿਆ ਕੇ ਬਾਰੀ ਵਿੱਚ ਰੱਖ ਦਿੱਤੀ, ਕਿਤਾਬ ਵਿੱਚਲਾ ਗਿਆਨ ਕਿਤਾਬ ਵਿੱਚ ਹੀ ਬੰਦ ਰਹਿ ਗਿਆ ਅਤੇ ਸਾਡੇ ਗਿਆਨ ਵਿੱਚ ਵੀ ਵਾਧਾ ਨਹੀਂ ਹੋਇਆ। ਅਖੀਰ ਉਹ ਕਿਤਾਬ ਰੱਦੀ ਵਿੱਚ ਚੱਲੀ ਜਾਂਦੀ ਹੈ। ਇਹਨਾਂ ਕਿਤਾਬਾਂ ਵਿੱਚ ਸਾਡਾ ਭਵਿੱਖ ਵਿਰਸਾ ਪੁਰਾਣਾ ਸੱਭਿਆਚਾਰ ਲੁਕਿਆ ਹੋਇਆ ਹੈ। ਜਿੰਨਾਂ ਅਸੀਂ ਇਹਨਾਂ ਕਿਤਾਬਾਂ ਤੋਂ ਦੂਰ ਹੁੰਦੇ ਜਾਵਾਂਗੇ, ਉਨ੍ਹਾਂ ਹੀ ਇਹ ਚੀਜ਼ਾਂ ਵੀ ਸਾਥੋਂ ਦੂਰ ਹੁੰਦੀਆਂ ਜਾਣਗੀਆਂ। ਸਾਡੀ ਨੌਜਵਾਨ ਪੀੜ੍ਹੀ ਨੂੰ ਵੱਧ ਤੋਂ ਵੱਧ ਮਹਾਨ ਵਿਅਕਤੀਆਂ ਦੀਆਂ ਜੀਵਨੀਆਂ ਪੜ੍ਹਨੀਆਂ ਚਾਹੀਦੀਆਂ ਹਨ, ਕੇ ਉਹ ਆਪਣੀ ਜ਼ਿੰਦਗੀ ਵਿੱਚ ਕਿਵੇਂ ਮਹਾਨ ਬਣੇ ਤੇ ਅਸੀਂ ਵੀ
ਆਉਣ ਵਾਲੀਆਂ ਨਸਲਾਂ ਲਈ
ਕੁਝ ਚੰਗਾ ਕਰਕੇ ਚੰਗਾ ਲਿਖ
ਕੇ ਜਾਈਏ। ਚੰਗਾ ਸਾਹਿਤ ਪੜ੍ਹਨ ਨਾਲ ਅਸੀਂ ਆਪਣੀ ਜ਼ਿੰਦਗੀ ਦੀਆਂ ਗੁੰਝਲਾਂ ਹੱਲ ਕਰ ਸਕਦੇ ਹਾਂ ਅਤੇ ਸਾਡੇ ਸਮਾਜ ਵਿੱਚ ਵੀ ਬਦਲਾਅ ਆਉਂਦਾ ਹੈ। ਸਾਡੀਆਂ ਸਮਾਜਿਕ ਜਥੇਬੰਦੀਆਂ ਕਲੱਬਾਂ ਨੂੰ ਵੱਧ ਤੋਂ ਵੱਧ ਸਾਂਝੀਆਂ ਥਾਵਾਂ ਤੇ ਲਾਇਬ੍ਰੇਰੀਆਂ ਖੋਲ੍ਹਣੀਆਂ ਚਾਹੀਦੀਆਂ ਹਨ ਅਤੇ ਸਰਕਾਰਾਂ ਨੂੰ ਵੀ ਇਹਨਾਂ ਜੱਥੇਬੰਦੀਆਂ ਨਾਲ ਤਾਲ ਮੇਲ ਕਰਕੇ ਬੱਚਿਆਂ ਅਤੇ ਨੌਜਵਾਨਾਂ ਵਿੱਚ ਪੜ੍ਹਨ ਦੀ ਰੁਚੀ
ਪੈਂਦਾ ਕਰਨੀ ਚਾਹੀਦੀ ਹੈ।
ਤਾਂ ਕਿ ਆਉਣ ਵਾਲੀ ਪੀੜ੍ਹੀਆਂ ਲਈ ਇਹ ਕਿਤਾਬਾਂ ਪ੍ਰੇਰਨਾ ਸ੍ਰੋਤ ਬਣਨ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417
Video Ad