Home ਤਾਜ਼ਾ ਖਬਰਾਂ ਘਰ ਵਿਚ ਨਜ਼ਰਬੰਦ ਕੀਤਾ ਗੁਰਸਿਮਰਨ ਮੰਡ ਹੋਇਆ ਪ੍ਰੇਸ਼ਾਨ

ਘਰ ਵਿਚ ਨਜ਼ਰਬੰਦ ਕੀਤਾ ਗੁਰਸਿਮਰਨ ਮੰਡ ਹੋਇਆ ਪ੍ਰੇਸ਼ਾਨ

0
ਘਰ ਵਿਚ ਨਜ਼ਰਬੰਦ ਕੀਤਾ ਗੁਰਸਿਮਰਨ ਮੰਡ ਹੋਇਆ ਪ੍ਰੇਸ਼ਾਨ

ਲੁਧਿਆਣਾ, 6 ਦਸੰਬਰ, ਹ.ਬ. : ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਵਿਚ ਕਾਂਗਰਸੀ ਨੇਤਾ ਗੁਰਸਿਮਰਨ ਸਿੰਘ ਮੰਡ ਨੂੰ ਪੰਜਾਬ ਪੁਲਿਸ ਨੇ ਉਸ ਦੇ ਘਰ ਵਿਚ ਨਜ਼ਰਬੰਦ ਕੀਤਾ ਹੋਇਆ। ਨਜ਼ਰਬੰਦ ਇਸ ਲਈ ਕੀਤਾ ਹੈ ਕਿਉਂਕਿ ਮੰਡ ਨੂੰ ਕਈ ਧਮਕੀ ਭਰੇ ਫੋਨ ਅਤੇ ਮੈਸੇਜ ਆ ਚੁੱਕੇ ਹਨ। ਗੁਰਸਿਮਰਨ ਮੰਡ ਗੈਂਗਸਟਰਾਂ ਅਤੇ ਖਾਲਿਸਤਾਨੀਆਂ ਦੇ ਟਾਰਗੈਟ ’ਤੇ ਰਿਹਾ ਹੈ।
ਇਸ ਕਾਰਨ ਪੁਲਿਸ ਵਲੋਂ ਮੰਡ ਨੂੰ ਸੁਰੱਖਿਆ ਦਿੰਦੇ ਹੋਏ ਉਸ ਦੇ ਘਰ ਦੇ ਬਾਹਰ ਬੈਰੀਕੇਡਿੰਗ ਆਦਿ ਕਰਵਾਈ ਹੈ। ਉਸ ਦੇ ਘਰ ਦੀ ਕੰਧਾਂ ’ਤੇ ਵੀ ਕੱਚ ਲਗਵਾਇਆ ਗਿਆ ਸੀ। ਘਰ ਦੀ ਸੁਰੱਖਿਆ ਥਰੀ ਲੇਅਰ ਬਣਾਈ ਗਈ ਹੈ। ਗੁਰਸਿਮਰਨ ਮੰਡ ਨੇ ਦੱਸਿਆ ਕਿ ਉਹ ਪਿਛਲੇ ਇੱਕ ਮਹੀਨੇ ਤੋਂ ਘਰ ਵਿਚ ਨਜ਼ਰਬੰਦ ਹੈ। ਕਿਤੇ ਵੀ ਜਾ ਨਹੀਂ ਸਕਿਆ।
ਮੰਡ ਮੁਤਾਬਕ ਇੱਕ ਮਹੀਨੇ ਤੋਂ ਘਰ ਵਿਚ ਬੰਦ ਹੋਣ ਕਾਰਨ ਉਸ ਦੇ ਘਰ ਦੀ ਆਰਥਿਕ ਹਾਲਤ ਵਿਗੜ ਚੁੱਕੀ ਹੈ। ਉਹ ਕੋਈ ਕੰਮਕਾਜ ਨਹੀਂ ਕਰ ਪਾ ਰਿਹਾ। ਮੰਡ ਮੁਤਾਬਕ ਘਰ ਦਾ ਗੁਜ਼ਾਰਾ ਚਲਾਉਣ ਲਈ ਕੰਮਕਾਜ ਤਾਂ ਕਰਨਾ ਹੈ ਲੇਕਿਨ ਹੁਣ ਪਿਛਲੇ ਮਹੀਨੇ ਤੋਂ ਘਰ ਵਿਚ ਬੰਦ ਹੋਣ ਕਾਰਨ ਉਹ ਬੇਹੱਦ ਪੇ੍ਰਸ਼ਾਨ ਹੈ।
ਮੰਡ ਨੇ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਉਸ ਨੇ ਪੁਲਿਸ ਦੀ ਇੱਕ ਸੀਨੀਅਰ ਮਹਿਲਾ ਅਧਿਕਾਰੀ ਨਾਲ ਵੀ ਗੱਲਬਾਤ ਕੀਤੀ ਲੇਕਿਨ ਸਮੱਸਿਆ ਦਾ ਹੱਲ ਨਹੀਂ ਹੋ ਰਿਹਾ। ਬਾਕੀ ਦੇ ਪੁਲਿਸ ਪ੍ਰਸ਼ਾਸਨ ਨੂੰ ਜੇਕਰ ਉਹ ਫੋਨ ਕਰਦਾ ਹੈ ਤਾਂ ਕੋਈ ਅਧਿਕਾਰੀ ਉਸ ਦਾ ਫੋਨ ਨਹੀਂ ਚੁੱਕ ਰਿਹਾ।