Home ਤਾਜ਼ਾ ਖਬਰਾਂ ਚਾਇਨਾ ਡੋਰ ਕਾਰਨ ਬੱਚੇ ਦੀ ਗਈ ਜਾਨ

ਚਾਇਨਾ ਡੋਰ ਕਾਰਨ ਬੱਚੇ ਦੀ ਗਈ ਜਾਨ

0
ਚਾਇਨਾ ਡੋਰ ਕਾਰਨ ਬੱਚੇ ਦੀ ਗਈ ਜਾਨ

ਪਰਵਾਰ ਨਾਲ ਸਕੂਟਰ ’ਤੇ ਜਾ ਰਿਹਾ ਸੀ ਬੱਚਾ
ਲੁਧਿਆਣਾ, 17 ਅਗਸਤ, ਹ.ਬ. : ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿਚ 6 ਸਾਲਾ ਬੱਚੇ ਦੀ ਚਾਇਨਾ ਡੋਰ ਨਾਲ ਗਲ਼ਾ ਵਢਣ ਕਾਰਨ ਮੌਤ ਹੋ ਗਈ। ਬੱਚਾ ਅਪਣੇ ਪਰਵਾਰ ਦੇ ਨਾਲ ਸਕੂਟਰ ’ਤੇ ਡੁਗਰੀ ਜਾ ਰਿਹਾ ਸੀ। ਹਾਦਸਾ ਗਿੱਲ ਕੈਨਾਲ ਬ੍ਰਿਜ ਦੇ ਕੋਲ ਹੋਇਆ। ਬੱਚਾ ਸਕੂਟਰ ’ਤੇ ਅੱਗੇ ਖੜ੍ਹਾ ਸੀ। ਪਿੱਛੇ ਉਸ ਦੀ ਮਾਤਾ ਅਤੇ ਛੋਟਾ ਭਰਾ ਬੈਠਾ ਸੀ।
ਮਰਨ ਵਾਲੇ ਬੱਚੇ ਦੀ ਪਛਾਣ ਦਕਸ਼ ਗਿਰੀ ਨਿਵਾਸੀ ਈਸ਼ਰ ਨਗਰ ਦੇ ਰੂਪ ਵਿਚ ਹੋਈ। ਥਾਣਾ ਸਦਰ ਦੀ ਪੁਲਿਸ ਨੇ ਬੱਚੇ ਦੇ ਮਾਤਾ ਪਿਤਾ ਦੀ ਸ਼ਿਕਾਇਤ ’ਤੇ ਅਣਪਛਾਤੇ ਮੁਲਜ਼ਮਾਂ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ। ਬੱਚੇ ਦੀ ਮੌਤ ਕਾਰਨ ਮਾਤਾ ਪਿਤਾ ਬੇਹਾਲ ਹਨ ਅਤੇ ਬਦਹਵਾਸੀ ਦੀ ਹਾਲਤ ਵਿਚ ਹੈ।