Home ਤਾਜ਼ਾ ਖਬਰਾਂ ਚਾਇਨਾ ਡੋਰ ਨਾਲ ਪਤੰਗ ਉਡਾਉਣ ਵਾਲਿਆਂ ’ਤੇ ਹੋਵੇਗਾ ਇਰਾਦਾ ਕਤਲ ਦਾ ਕੇਸ ਦਰਜ

ਚਾਇਨਾ ਡੋਰ ਨਾਲ ਪਤੰਗ ਉਡਾਉਣ ਵਾਲਿਆਂ ’ਤੇ ਹੋਵੇਗਾ ਇਰਾਦਾ ਕਤਲ ਦਾ ਕੇਸ ਦਰਜ

0
ਚਾਇਨਾ ਡੋਰ ਨਾਲ ਪਤੰਗ ਉਡਾਉਣ ਵਾਲਿਆਂ ’ਤੇ ਹੋਵੇਗਾ ਇਰਾਦਾ ਕਤਲ ਦਾ ਕੇਸ ਦਰਜ

ਲੁਧਿਆਣਾ ’ਚ ਘਰਾਂ ਦੀ ਛੱਤਾਂ ’ਤੇ ਡਰੋਨ ਰਹੇਗਾ ਪਹਿਰਾ
ਲੁਧਿਆਣਾ, 24 ਜਨਵਰੀ, ਹ.ਬ. : ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ’ਚ ਹੁਣ ਘਰਾਂ ਦੀਆਂ ਛੱਤਾਂ ’ਤੇ ਡਰੋਨਾਂ ਦਾ ਸਖ਼ਤ ਪਹਿਰਾ ਹੋਵੇਗਾ। ਸਮਰਾਲਾ ਦੀ ਪੁਲਿਸ ਨੇ ਚਾਇਨਾ ਡੋਰ ਨਾਲ ਪਤੰਗ ਉਡਾਉਣ ਵਾਲਿਆਂ ਦੀ ਪਹਿਚਾਣ ਅਤੇ ਵੀਡੀਓਗ੍ਰਾਫੀ ਲਈ ਡਰੋਨ ਦੀ ਵਰਤੋਂ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਦੀ ਦੇਖ-ਰੇਖ ਹੇਠ ਡਰੋਨ ਉਡਾਇਆ ਜਾ ਰਿਹਾ ਹੈ। ਡਰੋਨ ਦੀ ਮਦਦ ਨਾਲ ਕਈ ਪਿੰਡਾਂ ਅਤੇ ਕਸਬਿਆਂ ਵਿਚ ਘਰਾਂ ਦੀਆਂ ਛੱਤਾਂ ਤੋਂ ਪਤੰਗ ਉਡਾਉਣ ਵਾਲੇ ਨੌਜਵਾਨਾਂ ਦੀ ਆਸਾਨੀ ਨਾਲ ਪਹਿਚਾਣ ਹੋ ਜਾਵੇਗੀ। ਮੁਲਜ਼ਮਾਂ ਦੀ ਪਛਾਣ ਕਰਨ ਤੋਂ ਬਾਅਦ ਪੁਲਿਸ ਉਨ੍ਹਾਂ ਖ਼ਿਲਾਫ਼ ਇਰਾਦਾ ਕਤਲ ਦਾ ਕੇਸ ਦਰਜ ਕਰੇਗੀ। ਇਹ ਡਰੋਨ ਰਾਤ ਵੇਲੇ ਵੀ ਉਡਾਣ ਭਰੇਗਾ। ਸੋਮਵਾਰ ਨੂੰ ਸਮਰਾਲਾ ਦੇ ਏ.ਸੀ.ਪੀ ਵਰਿਆਮ ਸਿੰਘ ਦੀ ਦੇਖ-ਰੇਖ ਹੇਠ ਇਹ ਡਰੋਨ ਉਡਾਇਆ ਗਿਆ। ਅਧਿਕਾਰੀਆਂ ਮੁਤਾਬਕ ਇਹ ਡਰੋਨ ਬਸੰਤ ਪੰਚਮੀ ਤੱਕ ਰੋਜ਼ਾਨਾ ਉਡਾਣ ਭਰੇਗਾ। ਲੋਕਾਂ ਨੂੰ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ। ਜੇਕਰ ਕੋਈ ਵੀ ਵਿਅਕਤੀ ਡਰੋਨ ਰਾਹੀਂ ਚਾਈਨਾ ਡੋਰ ਨਾਲ ਪਤੰਗ ਉਡਾਉਂਦੇ ਫੜਿਆ ਗਿਆ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ।