
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੀਤਾ ਐਲਾਨ
ਔਟਵਾ, 26 ਫਰਵਰੀ (ਹਮਦਰਦ ਨਿਊਜ਼ ਸਰਵਿਸ) : ਰੂਸ ਅਤੇ ਯੂਕਰੇਨ ਦੀ ਪਿਛਲੇ 1 ਸਾਲ ਤੋਂ ਜੰਗ ਜਾਰੀ ਐ। ਵੱਡਾ ਜਾਨੀ ਮਾਲੀ ਨੁਕਸਾਨ ਹੋਣ ਦੇ ਬਾਵਜੂਦ ਦੋਵੇਂ ਮੁਲਕ ਜੰਗ ਪਿੱਛੇ ਹਟਣ ਲਈ ਤਿਆਰ ਨਹੀਂ। ਇਸੇ ਦੌਰਾਨ ਕਈ ਮੁਲਕਾਂ ਵੱਲੋਂ ਯੂਕਰੇਨ ਦੀ ਮਦਦ ਕੀਤੀ ਜਾ ਰਹੀ ਹੈ। ਇਸੇ ਚਲਦਿਆਂ ਕੈਨੇਡਾ ਨੇ ਬੀਤੇ ਮਹੀਨੇ ਦੋ ਲੈਪਰਡ ਟੈਂਕ ਯੂਕਰੇਨ ਭੇਜੇ ਸੀ ਤੇ ਹੁਣ 4 ਹੋਰ ਲੜਾਕੂ ਟੈਂਕ ਯੂਕਰੇਨ ਭੇਜਣ ਦਾ ਐਲਾਨ ਕਰ ਦਿੱਤਾ।