
ਕਿਹਾ : ਅਜੇ ਨਹੀਂ ਮਿਲੇ ਠੋਸ ਸਬੂਤ
ਵਾਸ਼ਿੰਗਟਨ, 28 ਫਰਵਰੀ (ਹਮਦਰਦ ਨਿਊਜ਼ ਸਰਵਿਸ) : ਅਮਰੀਕਾ ਦੇ ਐਨਰਜੀ ਡਿਪਾਰਟਮੈਂਟ ਨੇ ਬੀਤੇ ਦਿਨ ਦਾਅਵਾ ਕੀਤਾ ਸੀ ਕਿ ਕੋਰੋਨਾ ਵਾਇਰਸ ਚੀਨ ਦੀ ਵੁਹਾਨ ਲੈਬ ਵਿੱਚੋਂ ਲੀਕ ਹੋਇਆ ਸੀ। ਇਸ ’ਤੇ ਚੀਨ ਦੇ ਵਿਦੇਸ਼ ਮੰਤਰਾਲੇ ਨੇ ਇਨ੍ਹਾਂ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਸੀ, ਪਰ ਇੱਕ ਬਾਅਦ ਹੀ ਅਮਰੀਕਾ ਆਪਣੇ ਬਿਆਨ ਤੋਂ ਪਿੱਛੇ ਹਟ ਗਿਆ। ਉਸ ਦਾ ਕਹਿਣਾ ਹੈ ਕਿ ਕੋਰੋਨਾ ਦੇ ਵੁਹਾਨ ਲੈਬ ਵਿੱਚੋਂ ਲੀਕ ਹੋਣ ਸਬੰਧੀ ਅਜੇ ਠੋਸ ਸਬੂਤ ਨਹੀਂ ਮਿਲੇ।