ਡਰੈਗਨ ਦੀ ਧਮਕੀ ਮਗਰੋਂ ਟਰੂਡੋ ਦਾ ਜਵਾਬ
ਔਟਵਾ, 10 ਮਈ (ਹਮਦਰਦ ਨਿਊਜ਼ ਸਰਵਿਸ) : ਕੈਨੇਡਾ ਸਰਕਾਰ ਵੱਲੋਂ ਚੀਨ ਦੇ ਡਿਪਲੋਮੈਟ ਨੂੰ ਕੱਢਣ ਮਗਰੋਂ ਡਰੈਗਨ ਭੜਕ ਗਿਆ ਤੇ ਉਸ ਨੇ ਵੀ ਬਦਲਾਲਊ ਕਾਰਵਾਈ ਤਹਿਤ ਚੀਨ ਦੇ ਸ਼ੰਘਾਈ ਸਥਿਤ ਵਣਜ ਦੂਤਾਵਾਸ ਵਿੱਚ ਤੈਨਾਤ ਕੈਨੇਡੀਅਨ ਕੌਂਸਲ ਜਨਰਲ ਨੂੰ 13 ਮਈ ਤੱਕ ਦੇਸ਼ ਛੱਡਣ ਦੇ ਹੁਕਮ ਦੇ ਦਿੱਤੇ। ਹੁਣ ਇਸ ਮਾਮਲੇ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਚੀਨ ਨੂੰ ਜਵਾਬ ਦਿੰਦਿਆਂ ਕਿਹਾ ਕਿ ਕੈਨੇਡਾ ਉਸ ਤੋਂ ਡਰਨ ਵਾਲਾ ਨਹੀਂ ਹੈ।
ਪੀਐਮ ਟਰੂਡੋ ਦਾ ਇਹ ਬਿਆਨ ਚੀਨੀ ਸਰਕਾਰ ਵੱਲੋਂ ਕੈਨੇਡੀਅਨ ਕੌਂਸਲ ਜਨਰਲ ਨੂੰ ਦੇਸ਼ ਛੱਡਣ ਦੇ ਹੁਕਮ ਦੇਣ ਮਗਰੋਂ ਸਾਹਮਣੇ ਆਇਆ।