Home ਅਮਰੀਕਾ ‘ਚੀਨ ਦੀ ਵੁਹਾਨ ਲੈਬ ’ਚ ਹੀ ਪੈਦਾ ਹੋਇਆ ਸੀ ਕੋਰੋਨਾ’

‘ਚੀਨ ਦੀ ਵੁਹਾਨ ਲੈਬ ’ਚ ਹੀ ਪੈਦਾ ਹੋਇਆ ਸੀ ਕੋਰੋਨਾ’

0
‘ਚੀਨ ਦੀ ਵੁਹਾਨ ਲੈਬ ’ਚ ਹੀ ਪੈਦਾ ਹੋਇਆ ਸੀ ਕੋਰੋਨਾ’

ਅਮਰੀਕੀ ਏਜੰਸੀਆਂ ਨੇ ਕਈ ਸਬੂਤ ਦਿੰਦਿਆਂ ਲਾਏ ਦੋਸ਼

ਵਾਸ਼ਿੰਗਟਨ, 27 ਫਰਵਰੀ (ਹਮਦਰਦ ਨਿਊਜ਼ ਸਰਵਿਸ) : ਦੁਨੀਆ ਭਰ ਵਿੱਚ ਲੌਕਡਾਊਨ ਲਵਾਉਣ ਵਾਲੇ ਕੋਰੋਨਾ ਨੇ ਇੱਕ ਵਾਰ ਤਾਂ ਜ਼ਿੰਦਗੀ ਦੀ ਰਫ਼ਤਾਰ ਹੀ ਰੋਕ ਦਿੱਤੀ ਸੀ, ਭਾਵੇਂ ਹੁਣ ਕਈ ਮੁਲਕਾਂ ਨੇ ਇਸ ਮਹਾਂਮਾਰੀ ਨਾਲ ਨਜਿੱਠਣ ਲਈ ਵੈਕਸੀਨ ਬਣਾ ਲਈ, ਪਰ ਇਸ ਬਿਮਾਰੀ ਦਾ ਖ਼ਤਰਾ ਅਜੇ ਵੀ ਪੂਰੀ ਤਰ੍ਹਾਂ ਨਹੀਂ ਟਲ਼ਿਆ। ਇਸ ਮਹਾਂਮਾਰੀ ਨੇ ਸਭ ਤੋਂ ਪਹਿਲਾਂ ਚੀਨ ਵਿੱਚ ਕਹਿਰ ਮਚਾਇਆ ਸੀ ਤੇ ਅਮਰੀਕਾ ਸ਼ੁਰੂ ਤੋਂ ਹੀ ਇਹ ਦੋਸ਼ ਲਾਉਂਦਾ ਆ ਰਿਹਾ ਹੈ ਕਿ ਇਹ ਬਿਮਾਰੀ ਚੀਨ ਨੇ ਪੈਦਾ ਕੀਤੀ ਐ, ਪਰ ਹੁਣ ਅਮਰੀਕਾ ਨੇ ਇੱਕ ਨਵਾਂ ਖੁਲਾਸਾ ਕਰਦਿਆਂ ਦੱਸਿਆ ਕਿ ਕੋਰੋਨਾ ਚੀਨ ਦੀ ਵੁਹਾਨ ਲੈਬ ਵਿੱਚ ਬਣਿਆ ਸੀ। ਅਮਰੀਕੀ ਏਜੰਸੀਆਂ ਨੇ ਇਸ ਦੇ ਕਈ ਸਬੂਤ ਦਿੱਤੇ, ਜਿਨ੍ਹਾਂ ਤੋਂ ਪੂਰਾ ਸ਼ੱਕ ਚੀਨ ਵੱਲ ਹੀ ਜਾਂਦਾ ਹੈ।