Home ਤਾਜ਼ਾ ਖਬਰਾਂ ਚੀਨ ਦੀ 32 ਫੈਕਟਰੀਆਂ ਵਿਚ ਪ੍ਰਦਰਸ਼ਨਕਾਰੀਆਂ ਨੇ ਲਾਈ ਅੱਗ, ਅਰਬਾਂ ਦਾ ਹੋਇਆ ਨੁਕਸਾਨ

ਚੀਨ ਦੀ 32 ਫੈਕਟਰੀਆਂ ਵਿਚ ਪ੍ਰਦਰਸ਼ਨਕਾਰੀਆਂ ਨੇ ਲਾਈ ਅੱਗ, ਅਰਬਾਂ ਦਾ ਹੋਇਆ ਨੁਕਸਾਨ

0
ਚੀਨ ਦੀ 32 ਫੈਕਟਰੀਆਂ ਵਿਚ ਪ੍ਰਦਰਸ਼ਨਕਾਰੀਆਂ ਨੇ ਲਾਈ ਅੱਗ, ਅਰਬਾਂ ਦਾ ਹੋਇਆ ਨੁਕਸਾਨ

ਯੰਗੂਨ, 17 ਮਾਰਚ, ਹ.ਬ. : ਮਿਆਂਮਾਰ ਵਿਚ ਤਖਤਾਪਲਟ ਦਾ ਸਮਰਥਨ ਕਰਨਾ ਚੀਨ ਨੂੰ ਭਾਰੀ ਪੈ ਗਿਆ। ਚੀਨੀ Îਨਿਵੇਸ਼ ਵਾਲੀ ਕੁਲ 32 ਫੈਕਟਰੀਆਂ ’ਤੇ ਹਮਲੇ ਹੋਣ ਤੋਂ ਬਾਅਦ ਚੀਨ ਨੂੰ ਨੁਕਸਾਨ ਝੱਲਣਾ ਪੈ ਰਿਹਾ ਹੈ। ਲੋਕਤੰਤਰ ਸਮਰਥਕ ਪ੍ਰਦਰਸ਼ਨਕਾਰੀਆਂ ਨੇ ਮਿਆਂਮਾਰ ਦੀ ਸੈਨਾ ਦੀ ਸਹਾਇਤਾ ਕਰਨ’ਤੇ ਅਪਣਾ ਗੁੱਸਾ ਚੀਨੀ ਫੈਕਟਰੀਆਂ ’ਤੇ ਕੱਢਿਆ ਹੈ।
ਮਿਆਂਮਾਰ ਦੇ ਸ਼ਹਿਰ ਯੰਗੂਨ ਵਿਚ ਚੀਨ ਦੇ ਨਿਵੇਸ਼ ਵਾਲੀ ਕਰੀਬ 32ਫੈਕਟਰੀਆਂ ਹਨ ਜਿਨ੍ਹਾਂ ’ਤੇ ਹਮਲੇ ਹੋਏ ਹਨ। ਪ੍ਰਦਰਸ਼ਨਕਾਰੀਆਂ ਨੇ ਇਨ੍ਹਾਂ ਫੈਕਟਰੀਆਂ ਵਿਚ ਅੱਗਜ਼ਨੀ ਕੀਤੀ ਅਤੇ ਨਾਲ ਹੀ ਕਈ ਸਾਰੀ ਫੈਕਟਰੀਆਂ ਨੂੰ ਲੁੱਟਿਆ ਵੀ। ਦਰਅਸਲ, ਮਿਆਂਮਾਰ ਵਿਚ ਤਖਤਾਪਲਟ ਦੇ ਪਿੱਛੇ ਚੀਨ ਦਾ ਹੱਥ ਦੱਸਿਆ ਜਾ ਰਿਹਾ ਹੈ, ਜੋ ਕਾਫੀ ਸਮੇਂ ਤੋਂ ਉਥੇ ਦੀ ਸਰਕਾਰ ਤੋਂ ਖੁਸ਼ ਨਹੀਂ ਸੀ।
ਮਿਆਂਮਾਰ ਵਿਚ ਸਥਿਤ ਚੀਨੀ ਦੂਤਘਰ ਦੇ ਅਨੁਸਾਰ, ਯੰਗੂਨ ਵਿਚ ਚੀਨ ਕੁਲ 32 ਫੈਕਟਰੀਆਂ ’ਤੇ ਹਮਲੇ ਵਿਚ ਲਗਭਗ 260 ਕਰੋੜ ਤੋਂ ਜ਼ਿਆਦਾ ਦਾ ਨੁਕਸਾਨ ਹੋਇਆ ਹੈ। ਫੈਕਟਰੀਆਂ ਵਿਚ ਕੰਮ ਕਰਨ ਵਾਲੇ ਚੀਨ ਦੇ ਨਾਗਰਿਕ ਵੀ ਜ਼ਖਮੀ ਹੋੲ ੇਹਨ।
ਚੀਨੀ ਵਿਦੇਸ਼ ਮੰਤਰਾਲੇ ਦਾ ਕਹਿਣਾ ਹੈ ਕਿ ਹਮਲੇ ਨੂੰ ਰੋਕਣ ਅਤੇ ਚੀਨ ਕਰਮਚਾਰੀਆਂ ਤੇ ਕਾਰੋਬਾਰੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਲਈ ਮਿਆਂਮਾਰ ਦੀ ਸੈਨਾ ਨਾਲ ਗੱਲਬਾਤ ਕੀਤੀ ਹੈ। ਨਾਲ ਹੀ ਚੀਨ ਨੇ ਹਮਲਾ ਕਰਨ ਵਾਲੇ ਪ੍ਰਦਰਸ਼ਨਕਾਰੀਆਂ ਨੂੰ ਸਜ਼ਾ ਦੇਣ ਲਈ ਵੀ ਕਿਹਾ ਹੈ। ਚੀਨ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਮਿਆਂਮਾਰ ਦੀ ਸੈਨਿਕ ਸਰਕਾਰ ਨੇ ਇਨ੍ਹਾਂ ਫੈਕਟਰੀਆਂ ਵਾਲੇ ਇਲਾਕੇ ਵਿਚ ਮਾਰਸ਼ਲ ਲਾਅ ਐਲਾਨ ਕਰ ਦਿੱਤਾ ਹੈ। ਮਿਆਂਮਾਰ ਦੇ ਲੋਕਾਂ ਨੇ ਇਸ ਦੀ ਨਿੰਦਾ ਕੀਤੀ ਹੈ।