Home ਤਾਜ਼ਾ ਖਬਰਾਂ ਚੀਨ ਦੇ ਜੰਗੀ ਜਹਾਜ਼ ਨੇ ਅਮਰੀਕਾ ਦੇ ਜਹਾਜ਼ ਦਾ ਕੀਤਾ ਪਿੱਛਾ

ਚੀਨ ਦੇ ਜੰਗੀ ਜਹਾਜ਼ ਨੇ ਅਮਰੀਕਾ ਦੇ ਜਹਾਜ਼ ਦਾ ਕੀਤਾ ਪਿੱਛਾ

0


ਵਾਸ਼ਿੰਗਟਨ, 31 ਮਈ, ਹ.ਬ. : ਅਮਰੀਕਾ-ਚੀਨ ਸਬੰਧ ਲਗਾਤਾਰ ਤਣਾਅਪੂਰਨ ਹੁੰਦੇ ਜਾ ਰਹੇ ਹਨ। ਚੀਨ ਜਿੱਥੇ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ, ਦੂਜੇ ਪਾਸੇ ਉਸ ਦੀ ਫ਼ੌਜ ਭਾਰਤ ਵਿੱਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਦੇ ਨਾਲ ਹੀ ਅਮਰੀਕਾ ਨਾਲ ਦੁਸ਼ਮਣੀ ਵਧਾਉਣ ਲਈ ਪੈਂਤੜੇਬਾਜ਼ੀ ਕੀਤੀ। ਦਰਅਸਲ, ਇੱਕ ਅਮਰੀਕੀ ਅਧਿਕਾਰੀ ਨੇ ਦੱਸਿਆ ਕਿ ਇੱਕ ਚੀਨੀ ਲੜਾਕੂ ਜਹਾਜ਼ ਨੇ ਅੰਤਰਰਾਸ਼ਟਰੀ ਹਵਾਈ ਖੇਤਰ ਵਿੱਚ ਦੱਖਣੀ ਚੀਨ ਸਾਗਰ ਉੱਤੇ ਇੱਕ ਅਮਰੀਕੀ ਫੌਜੀ ਜਹਾਜ਼ ਦੇ ਨੇੜੇ ਬੇਲੋੜਾ ਹਮਲਾਵਰ ਅਭਿਆਸ ਕੀਤਾ। ਇੰਡੋ-ਪੈਸੀਫਿਕ ਲਈ ਜ਼ਿੰਮੇਵਾਰ ਅਮਰੀਕੀ ਫੌਜੀ ਕਮਾਂਡ ਨੇ ਇਕ ਬਿਆਨ ’ਚ ਕਿਹਾ ਕਿ ਚੀਨੀ ਜੇ-16 ਜਹਾਜ਼ਾਂ ਨੇ ਪਿਛਲੇ ਹਫਤੇ ਚਾਲਬਾਜ਼ੀ ਦਿਖਾਈ ਸੀ, ਜਿਸ ਕਾਰਨ ਅਮਰੀਕਾ ਦੇ ਆਰਸੀ-135 ਜਹਾਜ਼ ਨੂੰ ਗੜਬੜੀ ਦਾ ਸਾਹਮਣਾ ਕਰਨਾ ਪਿਆ ਸੀ। ਬਿਆਨ ’ਚ ਕਿਹਾ ਗਿਆ ਕਿ ਅਸੀਂ ਡਰਨ ਵਾਲੇ ਨਹੀਂ ਹਾਂ।