ਚੀਨ ਦੇ ਵਧਦੇ ਖ਼ਤਰੇ ਨੂੰ ਦੇਖਦੇ ਹੋਏ ਪ੍ਰਮਾਣੂ ਹਥਿਆਰਾਂ ਦਾ ਜ਼ਖੀਰਾ ਵਧਾਏਗਾ ਬਰਤਾਨੀਆ

ਲੰਡਨ, 17 ਮਾਰਚ (ਹਮਦਰਦ ਨਿਊਜ਼ ਸਰਵਿਸ) : ਵਿਸ਼ਵ ਵਿੱਚ ਵਧਦੇ ਖ਼ਤਰੇ ਅਤੇ ਤਕਨੀਕੀ ਚੁਣੌਤੀਆਂ ਨੂੰ ਦੇਖਦੇ ਹੋਏ ਬਰਤਾਨੀਆ ਨੇ ਵੀ ਪ੍ਰਮਾਣੂ ਹਥਿਆਰਾਂ ਦਾ ਜ਼ਖੀਰਾ ਵਧਾਉਣ ਦਾ ਫ਼ੈਸਲਾ ਲਿਆ ਹੈ। ਹਾਲਾਂਕਿ ਬਰਤਾਨੀਆ ਨੇ ਚੀਨ ਦਾ ਨਾਮ ਨਹੀਂ ਲਿਆ, ਪਰ ਉਸ ਦੀ ਸਭ ਤੋਂ ਵੱਡੀ ਚਿੰਤਾ ਚੀਨ ਹੀ ਹੈ। ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਐਲਾਨ ਕੀਤਾ ਹੈ ਕਿ ਉਹ ਆਪਣੇ ਪ੍ਰਮਾਣੂ ਹਥਿਆਰਾਂ ਦੇ ਭੰਡਾਰ ਵਿੱਚ 40 ਫੀਸਦੀ ਵਾਧਾ ਕਰਨਗੇ। ਹਾਲਾਤ ਨੂੰ ਦੇਖਦੇ ਹੋਏ ਹਥਿਆਰਾਂ ਦੇ ਮਾਮਲੇÇ ਵੱਚ ਵਿਸ਼ਵ ਦੇ ਦੇਸ਼ਾਂ ਦੀਆਂ ਨੀਤੀਆਂ ਵਿੱਚ ਤਬਦੀਲੀ ਹੋ ਰਹੀ ਹੈ। ਬਰਤਾਨੀਆ ਦੀ ਹੀ ਪਹਿਲਾਂ ਹਥਿਆਰਾਂ ਨੂੰ ਸੀਮਤ ਕਰਨ ਦੀ ਨੀਤੀ ਸੀ। ਇਸ ਨੀਤੀ ਦੇ ਤਹਿਤ ਹੀ 2010 ਵਿੱਚ ਬਰਤਾਨੀਆ ਨੇ ਆਪਣੇ ਪ੍ਰਮਾਣੂ ਹਥਿਆਰਾਂ ਦੀ ਗਿਣਤੀ ਨੂੰ 180 ’ਤੇ ਨਿਰਧਾਰਤ ਕਰ ਦਿੱਤਾ ਸੀ। ਬਰਤਾਨੀਆ ਦੀ ਇਸ ਨੀਤੀ ਨਾਲ ਦੁਨੀਆ ਵਿੱਚ ਹਥਿਆਰਾਂ ਦੀ ਦੌੜ ਵਿੱਚ ਤੇਜ਼ੀ ਆਏਗੀ।
2020 ਦੇ ਮੱਧ ਵਿੱਚ ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨਨੇ ਆਪਣੀ ਇਸ ਨੀਤੀ ਨੂੰ ਤੋੜ ਦਿੱਤਾ ਅਤੇ ਪ੍ਰਮਾਣੂ ਹਥਿਆਰਾਂ ਦੀ ਹੱਦ ਨੂੰ 260 ਤੱਕ ਕਰ ਦਿੱਤਾ। ਹੁਣ ਇਸ ਹੱਕ ਨੂੰ ਫਿਰ ਤੋਂ 40 ਫੀਸਦੀ ਹੋਰ ਵਧਾਉਣ ਦਾ ਫ਼ੈਸਲਾ ਲਿਆ ਗਿਆ ਹੈ। ਬਰਤਾਨੀਆ ਨੇ ਕਿਹਾ ਕਿ ਸੁਰੱਖਿਆ ਸਮੀਖਿਆ ਵਿੱਚ ਉਸ ਨੂੰ ਜੋਖ਼ਮ ਵਧਦੇ ਦਿਖਾਈ ਦੇ ਰਹੇ ਹਨ। ਕੁਝ ਦੇਸ਼ਾਂ ਦੇ ਪ੍ਰਮਾਣੂ ਅੱਤਵਾਦ ਨਾਲ ਨਜਿੱਠਣ ਲਈ ਹੁਣ ਇਹ ਜ਼ਰੂਰੀ ਹੋ ਗਿਆ ਹੈ ਕਿ ਆਪਣੀ ਅਤੇ ਸਹਿਯੋਗੀਆਂ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਕੀਤਾ ਜਾਵੇ। ਬਰਤਾਨੀਆ ਨੇ ਕਿਹਾ ਕਿ ਕੁਝ ਦੇਸ਼ ਤੇਜ਼ੀ ਨਾਲ ਪ੍ਰਮਾਣੂ ਹਥਿਆਰ ਵਧਾਉਣ ਵਿੱਚ ਲੱਗੇ ਹੋਏ ਹਨ।
ਬਰਤਾਨੀਆ ਨੇ ਹੋਮਲੈਂਡ ਸਿਕਿਉਰਿਟੀ ਲਈ ਨਵਾਂ ਦਫ਼ਤਰ ਬਣਾਉਣ ਦੀ ਯੋਜਨਾ ਤਿਆਰ ਕੀਤੀ ਹੈ। ਉਹ ਮੁਸਲਿਮ ਅੱਤਵਾਦ, ਰਸਾਇਣਕ ਅਤੇ ਜੈਵਿਕ ਹਮਲਿਆਂ ਦੀ ਰੋਕਥਾਮ ਲਈ ਵੀ ਆਪਣੇ ਸਾਧਨਾਂ ’ਚ ਵਾਧਾ ਕਰ ਰਿਹਾ ਹੈ। ਇਹ ਸਮਛਸਿÇਆ ਉਸ ਦੇਲਈ ਬ੍ਰਿਐਗਜ਼ਿਟ ਤੋਂ ਬਾਅਦ ਜ਼ਿਆਦਾ ਸਾਹਮਣੇ ਆਈ ਹੈ। ਬਰਤਾਨੀਆ ਦਾ ਮੰਨਣਾ ਹੈ ਕਿ ਅਗਲੇ 10 ਸਾਲਾਂ ਵਿੱਚ ਅੱਤਵਾਦ ਵੱਡੀ ਚੁਣੌਤੀ ਦੇ ਰੂਪ ਵਿੱਚ ਸਾਹਮਣੇ ਆਉਣ ਵਾਲਾ ਹੈ। ਉਸੇ ਮੁਤਾਬਕ ਤਿਆਰੀਆਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ।

Video Ad
Video Ad