Home ਕਰੋਨਾ ਚੀਨ ਦੇ ਵੁਹਾਨ ਬਾਜ਼ਾਰ ਵਿਚੋਂ ਇੱਕ ਨਹੀਂ ਦੋ ਕੋਰੋਨਾ ਵਾਇਰਸ ਨਿਕਲੇ ਸੀ

ਚੀਨ ਦੇ ਵੁਹਾਨ ਬਾਜ਼ਾਰ ਵਿਚੋਂ ਇੱਕ ਨਹੀਂ ਦੋ ਕੋਰੋਨਾ ਵਾਇਰਸ ਨਿਕਲੇ ਸੀ

0
ਚੀਨ ਦੇ ਵੁਹਾਨ ਬਾਜ਼ਾਰ ਵਿਚੋਂ ਇੱਕ ਨਹੀਂ ਦੋ ਕੋਰੋਨਾ ਵਾਇਰਸ ਨਿਕਲੇ ਸੀ

ਬੀਜਿੰਗ, 27 ਜੁਲਾਈ, ਹ.ਬ. : ਦੁੁਨੀਆ ਭਰ ’ਚ ਲੱਖਾਂ ਲੋਕਾਂ ਦੀ ਜਾਨ ਲੈ ਚੁੱਕੇ ਕੋਰੋਨਾ ਵਾਇਰਸ ਦੇ ਸਰੋਤ ’ਤੇ ਵੱਡਾ ਖੁਲਾਸਾ ਹੋਇਆ ਹੈ। ਇੱਕ ਨਵੀਂ ਖੋਜ ਵਿੱਚ, ਖੋਜਕਰਤਾਵਾਂ ਦਾ ਮੰਨਣਾ ਹੈ ਕਿ ਇਹ ਪੂਰੀ ਤਰ੍ਹਾਂ ਸੰਭਵ ਹੈ ਕਿ ਚੀਨ ਦੇ ਵੁਹਾਨ ਬਾਜ਼ਾਰ ਵਿੱਚ ਵੇਚੇ ਜਾਣ ਵਾਲੇ ਜਾਨਵਰਾਂ ਵਿੱਚ ਦੋ ਵੱਖ-ਵੱਖ ਕੋਰੋਨਾ ਵਾਇਰਸ ਫੈਲ ਰਹੇ ਸਨ। ਇਸ ਤੋਂ ਇਹ ਮਨੁੱਖਾਂ ਵਿੱਚ ਫੈਲ ਗਿਆ ਅਤੇ ਇਹ ਮਹਾਂਮਾਰੀ ਪੂਰੀ ਦੁਨੀਆ ਵਿੱਚ ਫੈਲ ਗਈ। ਇਸ ਤੋਂ ਪਹਿਲਾਂ ਜੂਨ ਵਿੱਚ, ਵਿਸ਼ਵ ਸਿਹਤ ਸੰਗਠਨ ਨੇ ਸਿਫ਼ਾਰਿਸ਼ ਕੀਤੀ ਸੀ ਕਿ ਵਿਗਿਆਨੀ ਲੈਬ ਲੀਕ ਸਮੇਤ ਕੋਰੋਨਾ ਵਾਇਰਸ ਦੇ ਸਾਰੇ ਸੰਭਾਵਿਤ ਸਰੋਤਾਂ ਦਾ ਪਤਾ ਲਗਾਉਣ ਲਈ ਖੋਜ ਜਾਰੀ ਰੱਖਣ। ਸੀਐਨਐਨ ਦੀ ਰਿਪੋਰਟ ਦੇ ਅਨੁਸਾਰ, ਦੋ ਨਵੀਆਂ ਖੋਜਾਂ ਨੇ ਬਿਲਕੁਲ ਵੱਖਰਾ ਤਰੀਕਾ ਅਪਣਾਇਆ, ਪਰ ਦੋਵੇਂ ਇੱਕੋ ਸਿੱਟੇ ’ਤੇ ਪਹੁੰਚੇ। ਇਹ ਸਿੱਟਾ ਚੀਨ ਦੇ ਵੁਹਾਨ ਸ਼ਹਿਰ ਦੇ ਹੁਆਨਾਨ ਸੀਫੂਡ ਮਾਰਕੀਟ ਦਾ ਸੀ। ਇਹ ਸਭ ਤੋਂ ਵੱਧ ਸੰਭਾਵਨਾ ਹੈ ਕਿ ਇਹ ਮਾਰਕੀਟ ਕਰੋਨਾ ਵਾਇਰਸ ਦਾ ਕੇਂਦਰ ਸੀ। ਇਹ ਖੋਜ ਮੰਗਲਵਾਰ ਨੂੰ ਸਾਇੰਸ ਜਰਨਲ ਵਿੱਚ ਪ੍ਰਕਾਸ਼ਿਤ ਹੋਈ ਹੈ।