ਚੀਨ ਦੇ ਸ਼ਿਨਜਿਆਂਗ ਵਿਚ ਬਿਲਡਿੰਗ ਨੂੰ ਲੱਗੀ ਅੱਗ, 10 ਲੋਕਾਂ ਦੀ ਮੌਤਾਂ, ਕਈ ਜ਼ਖ਼ਮੀ

ਸ਼ਿੰਜੀਯਾਂਗ, 25 ਨਵੰਬਰ, ਹ.ਬ. : ਚੀਨ ਦੇ ਸ਼ਿਨਜਿਆਂਗ ਵਿਚ ਇੱਕ ਇਮਾਰਤ’ ਚ ਅੱਗ ਲੱਗ ਗਈ। ਇਸ ਹਾਦਸੇ ਵਿਚ 10 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ ਜਦ ਕਿ 9 ਲੋਕ ਜ਼ਖ਼ਮੀ ਦੱਸੇ ਜਾ ਰਹੇ ਹਨ। ਰਿਪਰਟਾਂ ਮੁਤਾਬਕ ਅੱਗ ਦੇਰ ਰਾਤ ਲੱਗੀ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਬਾਰੇ ਜਾਣਕਾਰੀ ਨਹੀਂ ਮਿਲੀ ਹੈ। ਪਿਛਲੇ ਚਾਰ ਦਿਨ ਵਿਚ ਅੱਗ ਲੱਗਣ ਦੀ ਇਹ ਦੂਜੀ ਘਟਨਾ ਹੈ। 22 ਨਵੰਬਰ ਨੂੰ ਹੇਨਾਨ ਸੂਬੇ ਵਿਚ ਇੱਕ ਕੰਪਨੀ ਦੇ ਕਾਰਖਾਨੇ ਵਿਚ ਅੱਗ ਲੱਗ ਗਈ ਸੀ। ਇਸ ਵਿਚ 38 ਲੋਕਾਂ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿਚ ਪੁਲਿਸ ਨੇ ਇੱਕ ਸ਼ੱਕੀ ਨੂੰ ਹਿਰਾਸਤ ਵਿਚ ਲਿਆ ਸੀ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ, ਦੇਰ ਰਾਤ ਸਾਨੂੰ ਖ਼ਬਰ ਮਿਲੀ ਕਿ ਸ਼ਿਨਜਿਆਂਗ ਦੀ ਰਾਜਧਾਨੀ ਉਰੁਮਈ ਵਿੱਚ ਇੱਕ ਅਪਾਰਟਮੈਂਟ ਵਿੱਚ ਅੱਗ ਲੱਗ ਗਈ ਹੈ। ਪੁਲਸ ਟੀਮ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੁਰੰਤ ਮੌਕੇ ’ਤੇ ਪਹੁੰਚ ਗਈਆਂ। ਇਸ ਹਾਦਸੇ ’ਚ 10 ਲੋਕਾਂ ਦੀ ਮੌਤ ਹੋ ਗਈ ਹੈ। 9 ਲੋਕ ਜ਼ਖਮੀ ਹੋਏ ਹਨ। ਉਸ ਨੂੰ ਹਸਪਤਾਲ ਲਿਜਾਇਆ ਗਿਆ ਹੈ। ਪੁਲਿਸ ਅਧਿਕਾਰੀ ਨੇ ਕਿਹਾ, ਇਸ ਇਲਾਕੇ ਦੀਆਂ ਜ਼ਿਆਦਾਤਰ ਇਮਾਰਤਾਂ ਪੁਰਾਣੀਆਂ ਹਨ। ਕਈਆਂ ਦੀ ਹਾਲਤ ਖਸਤਾ ਹੈ। ਇਨ੍ਹਾਂ ਵਿੱਚ ਸੁਰੱਖਿਆ ਦਾ ਕੋਈ ਢੁੱਕਵਾਂ ਪ੍ਰਬੰਧ ਨਹੀਂ ਹੈ। ਹਾਲਾਂਕਿ ਅਸੀਂ ਇਹ ਪਤਾ ਲਗਾ ਰਹੇ ਹਾਂ ਕਿ ਅੱਗ ਕਿਵੇਂ ਲੱਗੀ।

Video Ad
Video Ad