ਚੀਨ ਦੇ ਹਮਲੇ ਦੌਰਾਨ ਤਾਇਵਾਨ ਦੀ ਰੱਖਿਆ ਕਰੇਗੀ ਅਮਰੀਕਾ ਦੀ ਫੌਜ : ਬਾਈਡਨ

ਵਾਸ਼ਿੰਗਟਨ, 19 ਸਤੰਬਰ, ਹ.ਬ. : ਅਮਰੀਕੀ ਰਾਸ਼ਟਰਪਤੀ ਜੋਅ ਬਾਈਡਨ ਨੇ ਕਿਹਾ ਕਿ ਚੀਨੀ ਹਮਲੇ ਦੀ ਸਥਿਤੀ ਵਿੱਚ ਅਮਰੀਕੀ ਫੌਜ ਤਾਈਵਾਨ ਦੀ ਰੱਖਿਆ ਕਰੇਗੀ। ਜੋਅ ਬਾਈਡਨ ਨੇ ਐਤਵਾਰ ਨੂੰ ਇੱਕ ਟੀਵੀ ਇੰਟਰਵਿਊ ਦੌਰਾਨ ਇਹ ਗੱਲ ਕਹੀ। ਇਹ ਤਾਈਵਾਨ ਦੇ ਮੁੱਦੇ ’ਤੇ ਜੋਅ ਬਾਈਡਨ ਦਾ ਹੁਣ ਤੱਕ ਦਾ ਸਭ ਤੋਂ ਸਪੱਸ਼ਟ ਬਿਆਨ ਮੰਨਿਆ ਜਾ ਰਿਹਾ ਹੈ। ਇੰਟਰਵਿਊ ਦੌਰਾਨ ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਅਮਰੀਕੀ ਫੌਜ ਚੀਨ ਦੁਆਰਾ ਦਾਅਵਾ ਕੀਤੇ ਗਏ ਸਵੈ-ਸ਼ਾਸਨ ਵਾਲੇ ਟਾਪੂ ਦਾ ਬਚਾਅ ਕਰੇਗੀ, ਤਾਂ ਉਨ੍ਹਾਂ ਨੇ ਹਾਂ ਵਿੱਚ ਜਵਾਬ ਦਿੱਤਾ। ਉਨ੍ਹਾਂ ਅੱਗੇ ਕਿਹਾ, ਚੀਨੀ ਹਮਲੇ ਦੀ ਸਥਿਤੀ ਵਿੱਚ ਅਮਰੀਕੀ ਫੋਰਸ ਤਾਈਵਾਨ ਦੀ ਰੱਖਿਆ ਕਰੇਗੀ। ਜੋਅ ਬਾਈਡਨ ਦੇ ਬਿਆਨ ’ਤੇ ਟਿੱਪਣੀ ਕਰਨ ਲਈ ਪੁੱਛੇ ਜਾਣ ’ਤੇ ਵ੍ਹਾਈਟ ਹਾਊਸ ਦੇ ਬੁਲਾਰੇ ਨੇ ਸਪੱਸ਼ਟ ਕੀਤਾ ਕਿ ਤਾਈਵਾਨ ਪ੍ਰਤੀ ਅਮਰੀਕਾ ਦੀ ਨੀਤੀ ਨਹੀਂ ਬਦਲੀ ਹੈ। ਬੁਲਾਰੇ ਨੇ ਕਿਹਾ, ਰਾਸ਼ਟਰਪਤੀ ਪਹਿਲਾਂ ਵੀ ਕਹਿ ਚੁੱਕੇ ਹਨ। ਉਸ ਨੇ ਉਦੋਂ ਵੀ ਸਪੱਸ਼ਟ ਕੀਤਾ ਸੀ ਕਿ ਸਾਡੀ ਤਾਈਵਾਨ ਨੀਤੀ ਨਹੀਂ ਬਦਲੀ ਹੈ। ਇਹ ਸੱਚ ਹੈ।

Video Ad
Video Ad