ਚੀਨ ਨੇ 10 ਜਗ੍ਹਾ ਹੜੱਪੀ ਨੇਪਾਲੀ ਜ਼ਮੀਨ, ਹਿੰਦੂਆਂ ਨੂੰ ਮੰਦਰ ਜਾਣ ’ਤੇ ਵੀ ਲਗਾਈ ਰੋਕ : ਰਿਪੋਰਟ

ਨਵੀਂ ਦਿੱਲੀ, 25 ਨਵੰਬਰ, ਹ.ਬ. : ਨੇਪਾਲ ਦੀ ਪਿਛਲੀ ਕਮਿਊਨਿਸਟ ਸਰਕਾਰੀ ਪੂਰੀ ਤਰ੍ਹਾਂ ਨਾਲ ਚੀਨ ਦੀ ਗੋਦ ਵਿਚ ਬੈਠੀ ਸੀ, ਜਿਸ ਦੇ ਨਤੀਜੇ ਹੁਣ ਸਾਹਮਣੇ ਆ ਰਹੇ ਹਨ। ਨੇਪਾਲ ਸਰਕਾਰ ਦੀ ਸਰਵੇ ਰਿਪੋਰਟ ਤੋਂ ਪਤਾ ਚਲਦਾ ਹੈ ਕਿ ਚੀਨ ਇੱਕ-ਦੋ ਨਹੀਂ ਘੱਟ ਤੋਂ ਘੱਟ 10 ਜਗ੍ਹਾ ’ਤੇ ਉਸ ਦੀ ਜ਼ਮੀਨ ਨੂੰ ਅਪਣੀ ਸਰਹੱਦ ਵਿਚ ਮਿਲਾ ਚੁੱਕਾ ਹੈ। ਰਿਪੋਰਟ ਵਿਚ ਇੱਥੇ ਤੱਕ ਦੱਸਿਆ ਜਾ ਰਿਹਾ ਕਿ ਕੁਝ ਇਲਾਕਿਆਂ ਵਿਚ ਤਾਂ ਚੀਨ ਇੰਨੀ ਦਾਦਾਗਿਰੀ ’ਤੇ ਉਤਰ ਗਿਆ ਹੈ ਕਿ ਹਿੰਦੂਆਂ ਅਤੇ ਬੁੱਧ ਧਰਮ ਵਾਲਿਆਂ ਨੂੰ ਮੰਦਰਾਂ ਤੱਕ ਜਾਣ ਤੋਂ ਵੀ ਰੋਕ ਰਿਹਾ ਹੈ। ਲੇਕਿਨ ਹੈਰਾਨੀ ਦੀ ਗੱਲ ਹੈ ਕਿ ਨੇਪਾਲ ਦੀ ਤਮਾਮ ਸਰਕਾਰਾਂ ਇਸ ਮਸਲੇ ’ਤੇ ਸ਼ੱਕੀ ਚੁੱਪ ਵੱਟ ਰਹੀਆਂ ਹਨ ਅਤੇ ਚਾਇਨੀਜ਼ ਕਮਿਊਨਿਸਟ ਪਾਰਟੀ ਦੀ ਸਰਕਾਰ ਅਪਣੇ ਖੌਫਨਾਕ ਇਰਾਦਿਆਂ ਨੂੰ ਅੰਜਾਮ ਦੇਣ ਵਿਚ ਜੁਟੀ ਹੋਈ ਹੈ।

Video Ad
Video Ad