Home ਦੁਨੀਆ ਚੀਨ ਵਿਚ ਕੈਨੇਡੀਅਨ ਨਾਗਰਿਕ ਖ਼ਿਲਾਫ਼ ਜਾਸੂਸੀ ਦੇ ਮਾਮਲੇ ਵਿਚ ਸੁਣਵਾਈ ਪੂਰੀ ਹੋਈ

ਚੀਨ ਵਿਚ ਕੈਨੇਡੀਅਨ ਨਾਗਰਿਕ ਖ਼ਿਲਾਫ਼ ਜਾਸੂਸੀ ਦੇ ਮਾਮਲੇ ਵਿਚ ਸੁਣਵਾਈ ਪੂਰੀ ਹੋਈ

0
ਚੀਨ ਵਿਚ ਕੈਨੇਡੀਅਨ ਨਾਗਰਿਕ ਖ਼ਿਲਾਫ਼ ਜਾਸੂਸੀ ਦੇ ਮਾਮਲੇ ਵਿਚ ਸੁਣਵਾਈ ਪੂਰੀ ਹੋਈ

ਬੀਜਿੰਗ, 20 ਮਾਰਚ, ਹ.ਬ. : ਚੀਨ ਨੇ ਕੈਨੇਡਾ ਦੇ ਉਨ੍ਹਾਂ ਦੋ ਨਾਗਰਿਕਾਂ ਵਿਚੋਂ ਇੱਕ ਮਾਈਕਲ ਸਪਾਵੋਰ ਦੇ ਖਿਲਾਫ਼ ਦਰਜ ਮਾਮਲੇ ਦੀ ਸੁਣਵਾਈ ਸ਼ੁੱਕਰਵਾਰ ਨੂੰ ਪੂਰੀ ਕਰ ਲਈ। ਲੇਕਿਨ ਅਜੇ ਉਨ੍ਹਾਂ ’ਤੇ ਕੋਈ ਫੈਸਲਾ ਨਹੀਂ ਆਇਆ। ਦੱਸ ਦੇਈਏ ਕਿ ਦੋ ਸਾਲ ਪਹਿਲਾਂ ਕੈਨੇਡਾ ਵਿਚ ਚੀਨ ਦੀ ਦੂਰਸੰਚਾਰ ਕੰਪਨੀ ਦੀ ਸੀਨੀਅਰ ਅਧਿਕਾਰੀ ਦੀ ਗ੍ਰਿਫਤਾਰੀ ਦੇ ਬਦਲੇ ਵਿਚ ਇਨ੍ਹਾਂ ਦੋ ਕੈਨੇਡੀਅਨ ਨਾਗਰਿਕਾਂ ਨੂੰ ਕਾਬੂ ਕੀਤਾ ਗਿਆ ਸੀ।
ਕੈਨੇਡਾ ਨੇ ਕਿਹਾ ਕਿ ਚੀਨ ਨੇ ਉਸ ਦੀ ਖੁਫੀਆ ਜਾਣਕਾਰੀ ਚੋਰੀ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤੇ ਗਏ ਕੈਨੇਡੀਅਨ ਨਾਗਰਿਕ ਸਪਾਵੋਰ ਖ਼ਿਲਾਫ਼ ਚਲ ਰਹੇ ਮਾਮਲੇ ਵਿਚ ਉਨ੍ਹਾਂ ਦੇ ਡਿਪਲੋਮੈਟ ਅਧਿਕਾਰੀਆਂ ਨੂੰ ਸੁਣਵਾਈ ਵਿਚ ਸ਼ਾਮਲ ਹੋਣ ਦੀ ਆਗਿਆ ਨਹੀਂ ਦਿੱਤੀ।
ਚੀਨ ਵਿਚ ਸਥਿਤ ਕੈਨੇਡਾ ਹਾਈ ਕਮਿਸ਼ਨ ਦੇ ਮਿਸ਼ਨ ਉਪ ਮੁਖੀ ਜਿਮ ਨਿਕੇਲ ਨੇ ਕਿਹਾ ਕਿ ਸਪਾਵੋਰ ਦੇ ਵਕੀਲ ਨਿਕੇਲ ਨੇ ਉਨ੍ਹਾਂ ਅਪਣੇ ਕਲਾਇੰਟ ਦੀ ਨਿੱਜਤਾ ਦੀ ਰੱਖਿਆ ਦੇ ਨਿਯਮਾਂ ਦਾ ਹਵਾਲੇ ਦਿੰਦੇ ਹੋਏ ਕੋਈ ਵੀ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। ਦੋਨਦੋਂਗ ਦੀ ਇੱਕ ਅਦਾਲਤ ਨੇ ਕਿਹਾ ਕਿ ਉਸ ਨੇ ਸਪਾਵੋਰ ਦੇ ਖ਼ਿਲਾਫ਼ ਬੰਦ ਕਮਰੇ ਵਿਚ ਸੁਣਵਾਈ ਕੀਤੀ ਹੈ ਅਤੇ ਕਾਨੂੰਨ ਦੇ ਹਿਸਾਬ ਨਾਲ ਤੈਅ ਤਾਰੀਕ ’ਤੇ ਉਹ ਫ਼ੈਸਲਾ ਸੁਣਾਵੇਗੀ।